
(ਗੁਰਵਿੰਦਰ ਸਿੰਘ)ਖਰੜ|ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਬਿਲਡਰਾਂ ਵਲੋਂ ਖਰੜ ਸ਼ਹਿਰ ਵਿਚ ਅਣਅਧਿਕਾਰਤ ਉਸਾਰੀਆਂ ਦਾ ਗੋਰਖ ਧੰਦਾ ਜ਼ੋਰਾਂ ਤੇ ਲਗਾਤਾਰ ਜਾਰੀ ਹੈ। ਖਰੜ ਸ਼ਹਿਰ ਵਿਚ ਝੁੰਗੀਆਂ ਰੋਡ ਉਤੇ ਕਮਿਊਨਟੀ ਸੈਂਟਰ ਦੇ ਨਜਦੀਕ ਇਕ ਬਿਲਡਰ ਵਲੋਂ ਅਣਅਧਿਕਾਰਤ ਉਸਾਰੀ ਕੀਤੀ ਜਾ ਰਹੀ ਹੈ ਇਸ ਕਾਲੋਨੀ ਨਾ ਤਾਂ ਸੀ ਐਲ ਯੂ ਹੈ ਅਤੇ ਨਾ ਹੀ ਸੀਵਰੇਜ ਟ੍ਰੀਟਮੈਂਟ ਪਲਾਂਟ ਨਾ ਕਾਲੋਨੀ ਵਿਚ ਕੋਈ ਬੋਰਡ ਨਹੀਂ ਲਗਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਕਾਲੋਨੀ ਦੇ ਮਾਲਕ ਵਲੋਂ ਅਪਰੈਲ 2022 ਵਿਚ ਇਕ ਹੀ ਨਾਮ ਤੇ 15 ਦੁਕਾਨਾਂ ਅਤੇ 20 ਰਿਹਾਇਸ਼ੀ ਪਲਾਟ ਨਗਰ ਕੌਂਸਲ ਤੋਂ ਪਾਸ ਕਰਵਾਏ ਹੋਏ ਹਨ ਜੋ ਕਿ ਨਿਯਮਾਂ ਦੀ ਉਲੰਘਣਾ ਹੈ ਸਰਕਾਰ ਵਲੋਂ ਐਸੀ ਕੋਈ ਪਾਲਿਸੀ ਨਹੀਂ ਹੈ ਜੋ ਕਿ ਇਕ ਹੀ ਵਿਅਕਤੀ ਦੇ ਨਾਮ ਤੇ ਇੰਨੇ ਨਕਸ਼ੇ ਪਾਸ ਹੋ ਸਕਣ ਕੁੱਝ ਸਮਾਂ ਪਹਿਲਾ ਇਸ ਕਾਲੋਨੀ ਦਾ ਨਗਰ ਕੌਂਸਲ ਵਲੋਂ ਕੰਮ ਵੀ ਬੰਦ ਕਰਵਾ ਦਿੱਤਾ ਗਿਆ ਸੀ ਪਰ ਹੁਣ ਇਹ ਕੰਮ ਦੁਬਾਰਾ ਸ਼ੁਰੂ ਹੋ ਗਿਆ ਜਦੋ ਵੀ ਇਸ ਕਾਲੋਨੀ ਦੀ ਜਾਣਕਾਰੀ ਅਧਿਕਾਰੀ ਤੋਂ ਮੰਗੀ ਜਾਂਦੀ ਹੈ ਤਾਂ ਅਧਿਕਾਰੀ ਸਿਰਫ ਇਹ ਕਹਿ ਕੇ ਸਾਰ ਦਿੰਦੇ ਹਨ ਕਿ ਨਕਸ਼ੇ ਪਾਸ ਹਨ ਲੇਕੀਨ ਕਿਹੜੀ ਪਾਲਿਸੀ ਅਧੀਨ ਇੰਨੇ ਨਕਸ਼ੇ ਪਾਸ ਹਨ ਤਾ ਕੋਈ ਜਵਾਬ ਨਹੀਂ ਦਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪ੍ਰਸ਼ਾਸਨ ਨੂੰ ਸਖਤ ਹਦਾਇਤ ਦਿਤੀ ਹੈ ਕਿ ਸ਼ਹਿਰ ਵਿਚ ਕੋਈ ਵੀ ਨਵੀ ਅਣਅਧਿਕਾਰਤ ਉਸਾਰੀ ਨਾ ਹੋਣ ਦਿਤੀ ਜਾਵੇ ਲੇਕਿਨ ਬਿਲਡਰ ਵਲੋਂ ਨਗਰ ਕੌਂਸਲ ਦੇ ਨਿਯਮਾਂ ਨੂੰ ਛਿਕੇ ਤੇ ਟੰਗ ਕੇ ਉਸਾਰੀ ਕੀਤੀ ਜਾ ਰਹੀ ਹੈ।
ਇਸ ਸਬੰਧੀ ਨਗਰ ਕੌਂਸਲ ਦੇ
ਕਾਰਜਸਾਧਕ ਅਫਸਰ ਮਨਵੀਰ ਸਿੰਘ ਗਿੱਲ ਨੇ ਕਿਹਾ ਇਹ ਮਾਮਲਾ ਉਹਨਾਂ ਦੇ ਧਿਆਨ ਵਿਚ ਨਹੀਂ ਹੈ ਓਹਨਾ ਨੇ ਕਿਹਾ ਮੈ ਹੁਣੇ ਚੈੱਕ ਕਰਵਾ ਲੈਂਦਾ ਹਾਂ ਅਤੇ ਨਿਯਮਾਂ ਅਨੁਸਾਰ ਬਣਦੀ ਸਖਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
8 Attachments • Scanned by Gmail