ਦਾਨੀ ਪਰਿਵਾਰ ਨੂੰ ਕੀਤਾ ਸਨਮਾਨ

Share and Enjoy !

Shares


(ਕੌਸ਼ਲ ਮੱਲਾ) ਹਠੂਰ। ਸਰਕਾਰੀ ਪ੍ਰਾਇਮਰੀ ਸਕੂਲ ਲੰਮਾਂ ਬ੍ਰਾਂਚ ਵਿੱਚ ਸਾਦੇ ਅਤੇ ਪ੍ਰਭਾਵਸਾਲੀ ਪ੍ਰੋਗ੍ਰਾਮ ਵਿੱਚ ਦਾਨੀ ਪਰਿਵਾਰ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮਾਸਟਰ ਮਨਜਿੰਦਰ ਸਿੰਘ ਹਠੂਰ ਨੇ ਦੱਸਿਆ ਕਿ ਪ੍ਰਵਾਸੀ ਪੰਜਾਬੀ ਹਰਜਿੰਦਰ ਸਿੰਘ ਗਰੇਵਾਲ ਕੈਨੇਡਾ ਨੇ ਸਕੂਲ ਦੀ ਇਮਾਰਤ ਨੂੰ ਰੰਗ ਰੋਗਨ ਕਰਵਾਇਆ ਸੀ ਅਤੇ ਸਕੂਲ ਵਾਸਤੇ ਅਲਮਾਰੀ ਅਤੇ ਅਨਾਜ ਰੱਖਣ ਲਈ ਡਰੰਮ ਆਦਿ ਦਾਨ ਕੀਤੇ ਹਨ ।ਉਹਨਾਂ ਅੱਗੇ ਦੱਸਿਆ ਕਿ ਹਰਜਿੰਦਰ ਸਿੰਘ ਪਹਿਲਾਂ ਵੀ ਸਮੇਂ-ਸਮੇਂ ਤੇ ਸਕੂਲ ਦੇ ਵਿਕਾਸ-ਕਾਰਜਾ ਵਿਚ ਵੱਡਾ ਯੋਗਦਾਨ ਪਾਉਦੇ ਆ ਰਹੇ ਹਨ। ਇਸ ਕਰਕੇ ਇਹਨਾਂ ਨੂੰ ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋਂ ਯਾਦਗਾਰੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨਾ ਨਾਲ ਮਾਸਟਰ ਮਨਜਿੰਦਰ ਸਿੰਘ,ਮਾਸਟਰ ਕੁਲਦੀਪ ਸਿੰਘ ਛਾਪਾ,ਬੀ ਐਮ ਟੀ ਸੁਖਦੇਵ ਸਿੰਘ ਜੱਟਪੁਰੀ, ਜੀ ਓ ਜੀ ਜਗਤਾਰ ਸਿੰਘ ਜੱਟਪੁਰਾ,ਅਜੀਤ ਸਿੰਘ ਲੰਮਾਂ,ਸੁਖਵਿੰਦਰ ਸਿੰਘ ਚੇਅਰਮੈਨ ਐੱਸ ਐੱਮ ਸੀ, ਜਸਵੰਤ ਕੌਰ ਆਂਗਣਵਾੜੀ ਵਰਕਰ,ਇੰਦਰਜੀਤ ਕੌਰ,ਅਮਰਜੀਤ ਕੌਰ,ਕੁਲਵਿੰਦਰ ਕੌਰ,ਹਰੀਪਾਲ ਸਿੰਘ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.