ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਸਾਪੁਰ ਵਿਖੇ ਇਨਾਮ ਵੰਡ ਸਮਾਰੋਹ ਹੋਇਆ

Share and Enjoy !

Shares


(ਤਾਰੀ ਲੋਧੀਪੁਰੀਆ) ਔੜ। ਸਰਕਾਰੀ ਸੀਨਅਰ ਸੈਕੰਡਰੀ ਸਕੂਲ ਪਿੰਡ ਮੂਸਾਪੁਰ ਵਿਖੇ ਇਨਾਮ ਵੰਡ ਸਮਾਰੋਹ ਹੋਇਆ।ਇਸ ਮੌਕੇ ਛੇਵੀਂ ਕਲਾਸ ਤੋਂ ਬਾਰਵੀਂ ਜਮਾਤ ਤੱਕ ਪਹਿਲੇ ਦੂਜੇ ਅਤੇ ਤੀਜੇ ਦਰਜੇ ਤੇ ਆਉਣ ਵਾਲੇ ਵਿਦਿਆਰਥੀਆਂ ਨੰੁ ਸਕੂਲ ਸਟਾਫ ਅਤੇ ਕਮੇਟੀ ਵਲੋਂ ਪਿੰਡ ਮੂਸਾਪੁਰ ਦੇ ਅਹੁੰਦੇਦਾਰਾਂ ਦੀ ਹਾਜਰੀ ਵਿੱਚ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ।ਇਨਾਮਾਂ ਦੀ ਵੰਡ ਸਕੂਲ ਪਿ੍ਰੰਸੀਪਲ ਅਤੇ ਜਿਲਾ ਉੱਪ ਸਿੱਖਿਆ ਅਫਸਰ ਅਮਰੀਕ ਸਿੰਘ ਵਲੋਂ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਜਿਲਾ ਉੱਪ ਸਿੱਖਿਆ ਅਫਸਰ ਰਾਕੇਸ਼ ਕੁਮਾਰ ਦੀ ਹਾਜਰੀ ਚ ਕੀਤੀ।ਇਸ ਮੌਕੇ ਸਟੇਜ ਦੀ ਕਾਰਵਾਈ ਮਾਸਟਰ ਸੋਮ ਨਾਥ ਵਲੋਂ ਕੀਤੀ ਗਈ।ਇਸ ਮੌਕੇ ਪਿ੍ਰੰਸੀਪਲ ਅਮਰੀਕ ਸਿੰਘ ਵਲੋਂ ਬੋਲਦਿਆਂ ਕਿਹਾ ਕਿ ਐਨ ਐਮ ਐਮ ਐਸ ਵਿੱਚ ਜਿਲੇ ਚ ਦੁਜ਼ੇ ਸਥਾਨ ਹਾਸ਼ਿਲ ਕਰਨ ਵਾਲਾ ਮੂਸਾਪੁਰ ਦਾ ਸਕੂਲ ਤਦ ਹੀ ਬਣ ਸਕਿਆ ਹੈ ਜੇਕਰ ਸਕੁਲ ਸਟਾਫ ਵਲੋੇ ਬੱਚਿਆਂ ਨੰੁ ਮਿਹਨਤ ਕਰਵਾਈ ਗਈ ਹੈ,ਇਸ ਮੌਕੇ ਮਾਸਟਰ ਰਵੀ ਕੁਮਾਰ ਬਸਰਾ ਅਤੇ ਮਾਸਟਰ ਅਮਨਦੀਪ ਸਿੰਘ ਨੰੁ ਵੀ ਜਿਲੇ ਚ ਦੂਜੇ ਨੰ: ਤੇ ਆਉਣ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਆਏ ਹੋਏ ਪਿੰਡ ਵਾਸੀਆਂ ਚੋਂ ਸਾਬਕਾ ਸਰਪੰਚ ਸੁਰਿੰਦਰ ਪਾਲ ਸਿੰਘ,ਜਗਦੀਸ਼ ਸਿੰਘ ਸਪੁੱਤਰ ਮਲਕੀਤ ਸਿੰਘ ਹਾਲੈਂਡ ਵਾਸੀ,ਗੁਰਪਾਲ ਸਿੰਘ ਡਾਇਰੈਕਟਰ ਵੇਰਕਾ ਮਿਲਕ ਪਲਾਂਟ,ਗੁਰਮੀਤ ਸਿੰਘ ਸੈਕਟਰੀ ਕੋ: ਆਪ੍ਰੇਟਿਵ ਬੈਂਕ,ਕੁਲਦੀਪ ਸਿੰਘ ਸਕੂਲ ਕਮੇਟੀ ਪ੍ਰਧਾਨ,ਤੀਰਥ ਸਿੰਘ ਸਾਬਕਾ ਪ੍ਰਧਾਨ ਐਸ ਐਟ ਟੀ ਦਾ ਸਿਰਪਾਓ ਦੇ ਕੇ ਸਨਮਾਨ ਕੀਤਾ ਗਿਆ।ਇਸ ਮੌਕੇ ਸਕੂਲ ਸਟਾਫ ਵਲੋਂ ਮੁੱਖ ਮਹਿਮਾਨ ਵਜੋਂ ਪਹੁੰਚੇ ਜਿਲਾ ਉੱਪ ਸਿੱਖਿਆ ਅਫਸਰ ਰਾਕੇਸ਼ ਕੁਮਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ ਚੋਂ ਹਰਜੀਤ ਕੌਰ, ਅਮਰਦੀਪ ਕੌਰ, ਕਿਰਨਜੀਤ ਕੌਰ, ਰਣਜੀਤ ਕੌਰ, ਪਿ੍ਰਆ ਸਾਮਾ, ਟੌਡਰ ਮੱਲ, ਰਾਜਵਿੰਦਰ ਸਿੰਘ, ਅਮਰਜੀਤ ਸਿੰਘ, ਸੁਖਵਿੰਦਰ ਕੁਮਾਰ, ਅਮਨਦੀਪ ਕੌਰ ਅਤੇ ਸੁਨੀਤਾ ਰਾਣੀ ਮੌਕੇ ਤੇ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.