
– ਸ਼ੂਗਰ ਦਾ ਘਟਨਾ ਤੇ ਵਧਣਾ ਸਰੀਰ ਲਈ ਦੋਨੇ ਬਹੁਤ ਘਾਤਕ : ਰੀਜਨ ਚੇਅਰਮੈਨ
(ਕੁਲਦੀਪ ਬੰਗਾ) ਮੁਕੰਦਪੁਰ। ਮੁਕੰਦਪੁਰ ਇਲਾਕੇ ਅੰਦਰ ਆਪਣੇ ਸਮਾਜ ਸੇਵੀ ਕਾਰਜਾ ਲਈ ਜਾਣੀ ਜਾਦੀ ਲਾਇਨਜ ਕਲੱਬ ਮੁਕੰਦਪੁਰ ਐਕਟਿਵ 321 ਡੀ ਨੇ ਆਪਣੇ ਸਮਾਜ ਸੇਵੀ ਕਾਰਜਾ ਨੂੰ ਅੱਗੇ ਤੋਰਦੇ ਹੋਏ ਕਲੱਬ ਪ੍ਰਧਾਨ ਸੁਨੀਲ ਕੁਮਾਰ ਮਹਿਤਾ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਬੰਗਾ ਦੇ ਪਿੰਡ ਤਲਵੰਡੀ ਫੱਤੂ ਦੇ ਸ੍ਰੀ ਗੁਰੂ ਰਵਿਦਾਸ ਕਮਿਉਨਟੀ ਹਾਲ ਵਿਖੇ ਮੁਫਤ ਸ਼ੂਗਰ ਕੈਪ ਲਗਾਇਆ। ਇਸ ਕੈਪ ਦਾ ਉਦਘਾਟਨ ਰੀਜਨ ਚੇਅਰਮੈਨ ਤਰਲੋਚਨ ਸਿੰਘ ਵਿਰਦੀ ਤੇ ਜੋਨ ਚੇਅਰਮੈਨ ਬਲਵਿੰਦਰ ਸਿੰਘ ਝਿੰਗੜਾ ਨੇ ਸਾਝੇ ਤੌਰ ਤੇ ਰੀਬਨ ਕੱਟ ਕੇ ਕੀਤਾ। ਇਸ ਕੈਪ ਦੌਰਾਨ 200 ਦੇ ਕਰੀਬ ਲੋਕਾ ਦੀ ਮੁਫਤ ਸ਼ੁਗਰ ਚੈਕ ਕੀਤੀ ਤੇ ਉਨਾ ਨੂੰ ਮੁਫਤ ਦਵਾਈ ਦਿੱਤੀ। ਇਸ ਦੋਰਾਨ ਰੀਜਨ ਚੇਅਰਮੈਨ ਤਰਲੋਚਨ ਸਿੰਘ ਵਿਰਦੀ ਨੇ ਕਿਹਾ ਕਿ ਸ਼ੂਗਰ ਦੀ ਬਿਮਾਰੀ ਮਨੁੱਖੀ ਸਰੀਰ ਲਈ ਬਹੁਤ ਘਾਤਕ ਹੈ ਤੇ ਸ਼ੂਗਰ ਦਾ ਘਟਨਾ ਤੇ ਵਧਣਾ ਇਸ ਤੋਂ ਵੀ ਜਿਆਦਾ ਖਤਰਨਾਕ ਹੈ ਇਸ ਲਈ ਹਰੇਕ ਵਿਆਕਤੀ ਨੂੰ ਸ਼ੂਗਰ ਦਾ ਚੈਕਅਪ ਸਮੇ ਸਿਰ ਕਰਵਾਉਦੇ ਰਹਿਣਾ ਚਾਹਿਦਾ ਹੈ। ਵਾਈਸ ਰੀਜਨ ਚੇਅਰਮੈਨ ਚਰਨਜੀਤ ਤਲਵੰਡੀ ਨੇ ਲਾਇਨਜ ਕਲੱਬ ਮੁਕੰਦਪੁਰ ਐਕਟਿਵ ਵਲੋਂ ਆਉਣ ਵਾਲੇ ਸਮੇ ਦੌਰਾਨ ਕੀਤੇ ਜਾਣ ਵਾਲੇ ਪ੍ਰੋਜੈਕਟਾ ਬਾਰੇ ਜਾਣਕਾਰੀ ਦਿੱਤੀ। ਰੀਜਨ ਚੇਅਰਮੈਨ ਨੇ ਸਾਰੇ ਲਾਇਨ ਮੈਬਰਾ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਚਰਨਜੀਤ ਤਲਵੰਡੀ, ਹਰਵਿੰਦਰ ਸਿੰਘ, ਸੁਖਜਿੰਦਰ ਸਿੰਘ ਬਖਲੌਰ, ਯਾਦਵਿੰਦਰ ਸਿੰਘ, ਆਸ਼ਾ ਰਾਣੀ, ਪਰਮਜੀਤ, ਲਵਪ੍ਰੀਤ ਸਿੰਘ, ਐਡਵੋਕੇਟ ਕਮਲਜੀਤ ਸਿੰਘ, ਸਤਪਾਲ, ਰਾਜ ਵਾਲੀਆ, ਜਗਤਾਰਾ, ਨਰਿੰਦਰ ਖੁਰਾਣਾ, ਬਲਵਿੰਦਰ ਕੌਰ, ਗਗਨਦੀਪ ਸਿੰਘ, ਰਜਿੰਦਰ ਢੰਡਵਾੜ, ਹਰਮਿੰਦਰ ਸਿੰਘ ਪਿੰਟੂ, ਦਲਵੀਰ ਚੰਦ ਆਦਿ ਹਾਜਰ ਸਨ।