
ਗੁਰਦਾਸਪੁਰ। ਐਸ.ਸੀ.ਈ.ਆਰ.ਟੀ. ਪੰਜਾਬ ਦੇ ਦਿਸਾ ਨਿਰਦੇਸਾ ਤੇ ਜ?ਿਲਾ ਸਿੱਖਿਆ ਅਫਸਰ ਸੈਕੰ ਹਰਪਾਲ ਸਿੰਘ ਸੰਧਾਵਾਲੀਆ ਦੀ ਅਗਵਾਈ ਵਿੱਚ ਪਿ੍ਰੰਸੀਪਲ ਡਾਈਟ ਚਰਨਬੀਰ ਸਿੰਘ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੇ ਭਾਸਾ ਕੌਂਸਲ ਨੂੰ ਪ੍ਰਫੁੱਲਿਤ ਕਰਨ ਲਈ ਰੀਡ ਟੂ ਮੀ ਐਪ ਰਾਹੀਂ ਉਤਸਾਹਿਤ ਕੀਤਾ ਜਾ ਰਿਹਾ ਹੈ। ਇਸੇ ਮੁਹਿੰਮ ਦੇ ਤਹਿਤ ਗੁਰਦਾਸਪੁਰ ਦੇ 09 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਬਿਹਤਰੀਨ ਪ੍ਰਦਰਸਨ ਕਰਕੇ ਇਨਾਮ ਜਿੱਤਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਈ.ਓ. ਸੈਕੰ ਹਰਪਾਲ ਸਿੰਘ ਸੰਧਾਵਾਲੀਆ ਨੇ ਦੱਸਿਆ ਕਿ ਵਿਦਿਆਰਥਣ ਅਸਮੀਤ ਕੌਰ , ਰੋਮੀਆਂ ਤੇ ਜਗਰੂਪ ਕੌਰ , ਨਵਨੀਤ ਕੌਰ , ਨਵਨੀਤ ਕੌਰ , ਅਰਸਦੀਪ ਕੌਰ , ਸੁਮਨਦੀਪ ਕੌਰ , ਵਿਦਿਆਰਥੀ ਪਿ੍ਰੰਸਜੀਤ ਸਿੰਘ ਨੂੰ ਰੀਡ ਟੂ ਮੀ ਆਪ ਵਿੱਚ ਵਧੀਆ ਕਾਰਗੁਜਾਰੀ ਲਈ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਡਾਈਟ ਲੈਕਚਰਾਰ ਨਰੇਸ ਕੁਮਾਰ, ਡੀ.ਐਮ. ਨਰਿੰਦਰ ਸਿੰਘ, ਡੀ.ਐਮ. ਗੁਰਨਾਮ ਸਿੰਘ, ਡੀ.ਐਮ. ਗੁਰਵਿੰਦਰ ਸਿੰਘ, ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਰੀਡ ਟੂ ਮੀ ਐਪ ਦੇ ਖੇਤਰੀ ਮੈਨੇਜਰ ਰਜਿੰਦਰ ਸਿੰਘ , ਬੀ.ਐਮ. ਠਾਕੁਰ ਸੰਸਾਰ ਸਿੰਘ , ਤੁਰਨ ਸਿੰਘ , ਸਸੀ ਭੂਸਨ , ਅਧਿਆਪਕ ਜਗਜੀਤ ਸਿੰਘ ਪੱਡਾ ਆਦਿ ਹਾਜਰ ਸਨ।