
– ਐਨਐਮਐਮਐਸ ਸਕਾਲਰਸ਼ਿਪ ਪ੍ਰੀਖਿਆ ’ਚ 9 ਵਿਦਿਆਰਥਣਾਂ ਨੇ ਮਾਰੀਆਂ ਮੱਲਾਂ
(ਸ਼ਮਿੰਦਰਪਾਲ/ਪੂਜਾ) ਸ੍ਰੀ ਮੁਕਤਸਰ ਸਾਹਿਬ।
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲੱਖੇਵਾਲੀ ਦੀਆਂ 9 ਵਿਦਿਆਰਥਣਾਂ ਨੇ ਐਨਐਮਐਮਐਸ ਸਕਾਲਰਸਪਿ ਪ੍ਰੀਖਿਆ ਵਿੱਚ ਆਪਣਾ ਸਥਾਨ ਬਣਾ ਕੇ ਜਿਲੇ ਭਰ ਵਿੱਚ ਸਕੂਲ ਦਾ ਨਾਂ ਰੌਸਨ ਕੀਤਾ। ਇਹ ਮਾਣਮੱਤੀ ਪ੍ਰਾਪਤੀ ਕਰਨ ਵਾਲੀਆਂ ਸੁਮਨ ਰਾਣੀ ਪੁੱਤਰੀ ਓਮ ਪ੍ਰਕਾਸ, ਅਰਸਦੀਪ ਪੁੱਤਰੀ ਰਣਜੀਤ ਸਿੰਘ, ਉਤਮਜੋਤ ਕੌਰ ਪੁੱਤਰੀ ਹਰਬੰਸ ਸਿੰਘ, ਪ੍ਰਭਜੋਤ ਕੌਰ ਪੁੱਤਰੀ ਅਮਰਜੀਤ ਸਿੰਘ, ਗੁਰਸਿਮਰਨਜੀਤ ਕੌਰ ਪੁੱਤਰੀ ਜਗਮੇਲ ਸਿੰਘ, ਮੁਸਕਾਨ ਪੁੱਤਰੀ ਰਣਜੀਤ ਰਾਮ, ਨਿਸ਼ਾ ਰਾਣੀ ਪੁੱਤਰੀ ਅੰਗਰੇਜ ਸਿੰਘ, ਅਰਸਦੀਪ ਕੌਰ ਪੁੱਤਰੀ ਰਾਜ ਸਿੰਘ, ਰਮਨਦੀਪ ਕੌਰ ਪੁੱਤਰੀ ਮਹਿੰਦਰ ਸਿੰਘ ਹਨ। ਇੱਥੇ ਜਿਕਰਯੋਗ ਹੈ ਕਿ ਸਰਕਾਰ ਦੁਆਰਾ ਇਸ ਸਕਾਲਰਸ਼ਿਪ ਅਧੀਨ ਵਿਦਿਆਰਥਣਾਂ ਨੂੰ ਚਾਰ ਸਾਲਾਂ ਵਿਚ 48 ਹਜਾਰ ਰੁਪਏ ਦੀ ਮਾਲੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਸਕੂਲ ਪਿ੍ਰੰਸੀਪਲ ਦੀਪਕ ਬਾਂਸਲ ਦੁਆਰਾ ਵਿਦਿਆਰਥਣਾਂ ਦੀ ਇਸ ਪ੍ਰਾਪਤੀ ਲਈ ਉਨਾਂ ਦੀ ਅਥਾਹ ਮਿਹਨਤ ਅਤੇ ਲਗਨ ਨੂੰ ਉਨਾਂ ਦੀ ਕਾਮਯਾਬੀ ਦਾ ਰਾਜ ਦੱਸਦੇ ਹੋਏ ਭਵਿੱਖ ਲਈ ਸੁਭਕਾਮਨਾਵਾਂ ਦਿੱਤੀਆਂ। ਉਨਾਂ ਦੁਆਰਾ ਜਮਾਤ ਇੰਚਾਰਜ ਸ਼ੀਤਲ ਚਲਾਣਾ, ਦਰਸ਼ਨਾ ਰਾਣੀ ਅਤੇ ਸਮੂਹ ਸਟਾਫ ਨੂੰ ਇਸ ਲਈ ਬਹੁਤ ਬਹੁਤ ਵਧਾਈ ਦਿੱਤੀ।