ਲਾਇਨਜ ਕਲੱਬ ਮੁਕਤਸਰ ਔਲਡ ਵੱਲੋਂ ਸਰਕਾਰੀ ਹਾਈ ਸਕੂਲ ਵਿਖੇ ਪੌਦੇ ਲਗਾਏ

Share and Enjoy !

Shares

(ਸ਼ਮਿੰਦਰਪਾਲ/ਪੂਜਾ) ਸ੍ਰੀ ਮੁਕਤਸਰ ਸਾਹਿਬ।
ਸਰਕਾਰੀ ਹਾਈ ਸਕੂਲ ਪਿੰਡ ਨੂਰਪੁਰ ਕਿ੍ਰਪਾਲ ਕੇ (ਸ੍ਰੀ ਮੁਕਤਸਰ ਸਾਹਿਬ) ਵਿਖੇ ਲਾਇਨਜ ਕਲੱਬ ਮੁਕਤਸਰ (ਓਲਡ) ਵੱਲੋਂ ਜੁਲਾਈ ਮਹੀਨੇ ਨੂੰ ਆਪਣੇ ਸੈਸਨ ਦਾ ਸੁਰੂਆਤੀ ਮਹੀਨਾ ਹੋਣ ਕਰਕੇ ਵਾਤਾਵਰਨ ਦੀ ਸੁੱਧਤਾ ਨੂੰ ਧਿਆਨ ਵਿਚ ਰੱਖਦੇ ਹੋਏ ਸੰਘਣੀ ਛਾਂਅ ਵਾਲੇ 30 ਬੂਟੇ ਲਗਾਏ ਗਏ। ਇਸ ਮੌਕੇ ਉਨਾਂ ਨੇ ਸਕੂਲ ਪਿ੍ਰੰਸੀਪਲ ਸ੍ਰੀ ਨਵਜੀਤ ਸਿੰਘ ਜੀ ਅਤੇ ਸਮੂਹ ਸਟਾਫ ਦੀ ਹਾਜਰੀ ਵਿੱਚ ਕੁਝ ਵਿਦਿਆਰਥੀਆਂ ਨੂੰ ਨਾਲ ਲੈ ਕੇ ਵੱਖ ਵੱਖ ਪੌਦੇ ਲਗਾ ਕੇ ਸਕੂਲ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਏ ਇਸ ਮੌਕੇ ਕਲੱਬ ਦੇ ਪ੍ਰਧਾਨ ਲਾਇਨ ਸੁਮਿਤ ਕੁਮਾਰ ਗਰਗ, ਲਾਇਨ ਡੀ. ਆਰ. ਤਨੇਜਾ, ਲਾਇਨ ਐਮ. ਜੇ. ਐਫ. ਸੁਖਜਿੰਦਰ ਪਾਲ ਸਿੰਘ ਸਦਿੳੜਾ, ਲਾਇਨ ਸੁਰਿੰਦਰ ਸਿੰਘ ਸਦਿਉੜਾ ,ਲਾਇਨ ਸੁਨੀਲ ਕੁਮਾਰ ਜੱਗਾ ਅਤੇ ਲਾਇਨ ਭੂਸਨ ਛਾਬੜਾ ਸਾਮਲ ਸਨ।

About Post Author

Share and Enjoy !

Shares

Leave a Reply

Your email address will not be published.