
(ਸ਼ਮਿੰਦਰਪਾਲ/ਪੂਜਾ) ਸ੍ਰੀ ਮੁਕਤਸਰ ਸਾਹਿਬ। ਪਲੇਸਮੈਂਟ ਅਫ਼ਸਰ ਸ੍ਰੀ ਦਲਜੀਤ ਸਿੰਘ ਬਰਾੜ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਤਹਿਤ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪਲੇਸਮੈਂਟ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸੱਤਿਆ ਮਾਈਕਰੋ ਕੈਪੀਟਲ ਕੰਪਨੀ ਨੇ ਭਾਗ ਲਿਆ। ਇਸ ਕੈਂਪ ਵਿੱਚ ਇੰਟਰਵਿਊ ਦੇਣ ਆਏ ਸਾਰੇ ਪ੍ਰਾਰਥੀਆਂ ਨੂੰ ਪਹਿਲਾਂ ਕੌਂਸਲਿੰਗ ਦੁਆਰਾ ਬਿਊਰੋ ਵਿੱਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਹਨਾ ਨੇ ਕਿਹਾ ਕਿ ਡੀ.ਬੀ.ਈ.ਈ ਬੇਰੋਜਗਾਰ ਨੋਜਵਾਨਾਂ ਨੂੰ ਰੋਜ਼ਗਾਰ ਦੁਆਉਣ ਲਈ ਹਰ ਸੰਭਵ ਮਦਦ ਕਰਦਾ ਰਿਹਾ ਹੈ ਤੇ ਭਵਿੱਖ ਵਿੱਚ ਵੀ ਕਰਦਾ ਰਹੇਗਾ। ਇਸ ਪਲੇਸਮੈਂਟ ਕੈਂਪ ਵਿੱਚ ਕੁੱਲ 29 ਪ੍ਰਾਰਥੀਆਂ ਨੇ ਭਾਗ ਲਿਆ ਅਤੇ ਉਹਨਾਂ ਦੀ ਇੰਟਰਵਿਊ ਲਈ ਗਈ ਜਿਨਾਂ ਵਿੱਚੋਂ 15 ਪ੍ਰਾਰਥੀਆਂ ਦੀ ਮੌਕੇ ਤੇ ਚੌਣ ਕੀਤੀ ਗਈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰ ਪ੍ਰਾਰਥੀਆਂ ਲਈ ਵਟਸਐਪ ਨੰ: 98885-62317 ਤੇ ਰਜਿਸਟ੍ਰੇਸ਼ਨ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।