ਇਨਕਮ ਟੈਕਸ ਡੇ ਮੌਕੇ ਇਨਕਮ ਟੈਕਸ ਦਫਤਰ ਵਿਖੇ ਲਾਇਆ ਖੂਨਦਾਨ ਕੈਂਪ

Share and Enjoy !

Shares


— ਨੌਜਵਾਨਾਂ ਨੇ ਵੱਧ-ਚੜ ਕੇ ਕੀਤਾ ਖੂਨਦਾਨ, ਹੋਰਾਂ ਨੂੰ ਵੀ ਖੂਨਦਾਨ ਲਈ ਪ੍ਰੇਰਿਆ
(ਸ਼ਮਿੰਦਰਪਾਲ/ਪੂਜਾ) ਸ੍ਰੀ ਮੁਕਤਸਰ ਸਾਹਿਬ।
ਸ਼ਹਿਰ ਦੇ ਇਨਕਮ ਟੈਕਸ ਦਫਤਰ ਵਿਖੇ ਵੀਰਵਾਰ ਨੂੰ ਇਨਕਮ ਟੈਕਸ ਡੇ ਮੌਕੇ ਖੂਨਦਾਨ ਕੈਂਪ ਲਾਇਆ ਗਿਆ। ਇਨਕਮ ਟੈਕਸ ਗਜਿਟਿਡ ਆਫਿਸਰਸ ਐਸੋਸੀਏਸ਼ਨ ਵੱਲੋਂ ਜੈ ਬਾਬਾ ਬਲੱਡ ਸੇਵਾ ਸੁਸਾਇਟੀ ਦੇ ਸਹਿਯੋਗ ਸਦਕਾ ਲਾਏ ਗਏ ਇਸ ਖੂਨਦਾਨ ਮੌਕੇ ਨੌਜਵਾਨਾਂ ਨੇ ਵੱਧ-ਚੜ ਕੇ ਖੂਨਦਾਨ ਕੀਤਾ। ਸਵੇਰੇ ਸਾਢੇ ਅੱਠ ਵਜੇ ਸ਼ੁਰੂ ਹੋਇਆ ਇਹ ਕੈਂਪ ਬਾਅਦ ਦੁਪਹਿਰ ਤੱਕ ਚਲਿਆ। ਜਿਸ ਚ ਸਵੇਰ ਗਿਆਰਾਂ ਵਜੇ ਤੱਕ ਲਗਭਗ ਤੀਹ ਯੂਨੀਟ ਖੂਨਦਾਨ ਹੋ ਵੀ ਚੁੱਕਾ ਸੀ। ਜਦਕਿ ਬਾਅਦ ਦੁਪਹਿਰ ਤੱਕ ਕੁੱਲ 70 ਯੂਨੀਟ ਦੇ ਕਰੀਬ ਖੂਨਦਾਨ ਹੋਇਆ। ਇਸ ਮੌਕੇ ਇਨਕਮ ਟੈਕਸ ਦਫਤਰ ਵੱਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਨਾਲ ਹੀ ਖੂਨਦਾਨੀਆਂ ਲਈ ਰਿਫ੍ਰੇਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਇਨਕਮ ਟੈਕਸ ਅਫਸਰ ਰਵੀ ਕੁਮਾਰ ਨੇ ਦੱਸਿਆ ਕਿ ਅੱਜ ਭਾਰਤ ਭਰ ਚ 41 ਸ਼ਹਿਰਾਂ ਚ ਇਨਕਮ ਟੈਕਸ ਡੇ ਮਨਾਇਆ ਜਾ ਰਿਹਾ ਹੈ। ਜਿਸ ਅਧੀਨ ਮੁਕਤਸਰ ਬ੍ਰਾਂਚ ਵੱਲੋਂ ਦਫਤਰ ਵਿਖੇ ਖੂਨਦਾਨ ਕੈਂਪ ਲਾਇਆ ਗਿਆ ਹੈ। ਜਿਸ ਚ ਲੋਕਾਂ ਦਾ ਉਤਸ਼ਾਹ ਦੇਖਦੇ ਹੀ ਬਣਦਾ ਹੈ। ਇਸ ਮੌਕੇ ਇਨਕਮ ਟੈਕਸ ਅਫਸਰ ਜਸਬੀਰ ਸਿੰਘ ਬਰਾਡ, ਇਨਕਮ ਟੈਕਸ ਇੰਸਪੈਕਟਰ ਪਵਨ ਕੁਮਾਰ ਬੱਬਰ, ਵਿਜੈ ਆਨੰਦ, ਹੇਮੰਤ ਸ਼ਰਮਾ ਸਮੇਤ ਸਮੂਹ ਸਟਾਫ ਵੀ ਮੌਜੂਦ ਸੀ। ਇਸ ਮੌਕੇ ਜੈ ਬਾਬਾ ਬਲੱਡ ਸੇਵਾ ਸੁਸਾਇਟੀ ਦੇ ਸੇਵਾਦਾਰ ਦੀਪਕ ਗਰਗ ਨੇ ਵੀ ਲੋਕਾਂ ਨੂੰ ਵੱਧ-ਚੜ ਕੇ ਖੂਨਦਾਨ ਕਰਨ ਲਈ ਪ੍ਰੇਰਿਆ। ਕੈਂਪ ਵਿੱਚ ਖੂਨਦਾਨ ਕਰਨ ਆਏ ਨੌਜਵਾਨਾਂ ਤੇ ਆਮ ਲੋਕਾਂ ਨੂੰ ਉਪਹਾਰ ਵਜੋਂ ਵੱਖ-ਵੱਖ ਕਿਸਮਾਂ ਦੇ ਬੂੱਟੇ ਦੇ ਕੇ ਵਾਤਾਵਰਣ ਨੂੰ ਹਰਾ-ਭਰਾ ਰੱਖਣ ਦਾ ਸੰਦੇਸ਼ ਵੀ ਦਿੱਤਾ ਗਿਆ।

About Post Author

Share and Enjoy !

Shares

Leave a Reply

Your email address will not be published.