
(ਗੁਰਮੀਤ ਦੁੱਗਲ) ਕੁਰੂਕਸੇਤਰ/ਅੰਬਾਲਾ। ਅੰਬਾਲਾ ਛਾਉਣੀ ਦੇ ਗਾਰਡੀਅਨ ਹਸਪਤਾਲ ਦੇ ਜੁਆਇੰਟ ਰਿਪੇਲੇਸਮੈਂਟ ਵਿੰਗ ਦੇ ਡਾਇਰੈਕਟਰ ਡਾ. ਕਰਨ ਸੋਬਤੀ ਨੇ ਦੱਸਿਆ ਕਿ ਗੋਡਿਆਂ ਦੀ ਸਰਜਰੀ ਲਈ ਅਪਣਾਈ ਗਈ ਰੋਸਾ ਰੋਬੋਟਿਕਸ ਤਕਨੀਕ ਦੇ ਚੰਗੇ ਨਤੀਜ਼ੇ ਸਾਹਮਣੇ ਆ ਰਹੇ ਹਨ। ਉਨਾਂ ਦੱਸਿਆ ਕਿ ਹਾਲ ਵਿੱਚ ਹੀ ਹਸਪਤਾਲ ਵੱਲੋਂ ਸ਼ੁਰੂ ਕੀਤੀ ਗਈ ਇਸ ਤਕਨੀਕ ਦੇ ਸ਼ੁਰੂਆਤੀ ਨਤੀਜੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਇਹ ਤਕਨੀਕ ਬੇਹੱਦ ਲਾਭਦਾਇਕ ਸਾਬਿਤ ਹੋਵੇਗੀ। ਉਨਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੋਡਿਆਂ ਦੀ ਸਮੱਸਿਆ ਭਾਰਤ ਸਮੇਤ ਹੋਰ ਅਨੇਕਾਂ ਦੇਸ਼ਾਂ ਵਿੱਚ ਇੱਕ ਆਮ ਸਮੱਸਿਆ ਬਣ ਚੁੱਕੀ ਹੈ। ਜਿਸ ਦਾ ਅਸਰ ਹੁਣ ਨੌਜਵਾਨ ਵਰਗ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਉਨਾਂ ਕਿਹਾ ਕਿ ਬੇਸ਼ੱਕ ਇਸ ਤੋਂ ਪਹਿਲਾਂ ਵੀ ਗੋਡਿਆਂ ਦੇ ਇਲਾਜ਼ ਲਈ ਕਾਫ਼ੀ ਸਫ਼ਲ ਤਕਨੀਕਾਂ ਤੋਂ ਕੰਮ ਲਿਆ ਜਾ ਰਿਹਾ ਹੈ, ਪਰ ਰੋਸਾ ਰੋਬੋਟਿਕਸ ਤਕਨੀਕ ਇਸ ਮਾਮਲੇ ਵਿੱਚ ਕ੍ਰਾਂਤੀਕਾਰੀ ਤਬਦੀਲੀ ਲੈ ਕੇ ਆਈ ਹੈ। ਉਨਾਂ ਕਿਹਾ ਕਿ ਇਹ ਨਵੀਂ ਤਕਨੀਕ ਇਸ ਸਮੱਸਿਆ ਦੇ ਹੱਲ ਲਈ ਇੱਕ ਬੇਹਤਰੀਨ ਅਤੇ ਘੱਟ ਸਮੇਂ ਵਿੱਚ ਨਤੀਜ਼ਾ ਦਿਖਾਉਣ ਵਾਲੀ ਸਾਬਿਤ ਹੋਈ ਹੈ। ਉਨਾਂ ਕਿਹਾ ਕਿ ਲੈਬ ਸਟੱਡੀ ਵਿੱਚ ਦੇਖਿਆ ਗਿਆ ਹੈ ਕਿ 30 ਸਾਲ ਦੀ ਉਮਰ ਤੋਂ ਜ਼ਿਆਦਾ ਇਸ ਸਮੱਸਿਆ ਨਾਲ ਪੀੜਿਤ ਲੋਕਾਂ ਲਈ ਇਸ ਵਿਧੀ ਵਿੱਚ 150 ਤੋਂ ਜ਼ਿਆਦਾ ਸਾਈਜ਼ ਉਪਲਬਧ ਹਨ। ਉਨਾਂ ਕਿਹਾ ਕਿ ਇਸ ਤਕਨੀਕ ਵਿੱਚ ਆਮ ਸਰਜਰੀ ਦੇ ਮੁਕਾਬਲੇ ਬਹੁਤ ਜ਼ਿਆਦਾ ਭਰੋਸੇਯੋਗਤਾ ਹੈ ਅਤੇ ਗਲਤੀ ਦੀ ਕੋਈ ਵੀ ਉਮੀਦ ਨਹੀਂ ਰਹਿ ਜਾਂਦੀ। ਜਿਸ ਕਾਰਨ ਮਰੀਜ਼ ਨੂੰ ਨਾ ਸਿਰਫ਼ ਸੌ ਫੀਸਦੀ ਇਲਾਜ਼ ਮਿਲਦਾ ਹੈ, ਬਲਕਿ ਉਹ ਜਲਦੀ ਹੀ ਤੰਦਰੁਸਤ ਵੀ ਹੋ ਜਾਂਦਾ ਹੈ। ਉਨਾਂ ਕਿਹਾ ਕਿ ਇਸ ਵਿੱਚ ਮਰੀਜ਼ ਦਾ ਖੂਨ ਵੀ ਬਹੁਤ ਘੱਟ ਵਹਿੰਦਾ ਹੈ। ਉਨਾਂ ਕਿਹਾ ਕਿ ਇਹ ਤਕਨੀਕ ਜਿੱਥੇ ਤੇਜ਼ੀ ਨਾਲ ਇਲਾਜ਼ ਮੁਹੱਈਆ ਕਰਵਾਉਣ ਲਈ ਲਾਭਕਾਰੀ ਸਾਬਿਤ ਹੋਈ ਹੈ, ਉੱਥੇ ਇਹ ਆਰਥਿਕ ਪੱਖ ਤੋਂ ਵੀ ਲਾਭਦਾਇਕ ਸਾਬਿਤ ਹੋਵੇਗੀ। ਉਨਾਂ ਕਿਹਾ ਕਿ ਉੱਤਰੀ ਭਾਰਤ ਵਿੱਚ ਇਹ ਤਕਨੀਕ ਲੈ ਕੇ ਆਉਣ ਵਾਲਿਆਂ ਵਿੱਚ ਗਾਰਡੀਅਨ ਹਸਪਤਾਲ ਦਾ ਨਾਂਅ ਪਹਿਲੀ ਸੂਚੀ ਵਿੱਚ ਦਰਜ਼ ਹੋਇਆ ਹੈ ਅਤੇ ਇਹ ਆਪਣੇ ਮਾਹਿਰ ਡਾਕਟਰਾਂ ਦੀ ਬਦੌਲਤ ਇਸ ਖੇਤਰ ਵਿੱਚ ਵੱਡਮੁੱਲੀਆਂ ਪ੍ਰਾਪਤੀਆਂ ਕਰੇਗਾ।
ਫੋਟੋ : ਗਾਰਡੀਅਨ ਹਸਪਤਾਲ ਦੇ ਜੁਆਇੰਟ ਰਿਪੇਲੇਸਮੈਂਟ ਵਿੰਗ ਦੇ ਡਾਇਰੈਕਟਰ ਡਾ. ਕਰਨ ਸੋਬਤੀ ਅਤੇ ਹੋਰ ਜਾਣਕਾਰੀ ਦਿੰਦੇ ਹੋਏ।