
– ਪਿੰਡ ਦੇ ਲੋਕਾਂ ਦੇ ਵਿਚਕਾਰ ਬੈਠ ਕੇ ਹਲਕਾ ਵਿਧਾਇਕ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ
(ਕਿ੍ਰਸ਼ਨ ਗਰਗ) ਭਵਾਨੀਗੜ। ਪੰਜਾਬ ਨੂੰ ਐਮ.ਐੱਸ.ਪੀ ਕਮੇਟੀ ਤੋਂ ਬਾਹਰ ਰੱਖਣ ਦੇ ਫੈਸਲੇ ਦੀ ਨਿੰਦਾ ਕਰਦਿਆਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਸਾਡੇ ਖੇਤੀ ਪ੍ਰਧਾਨ ਸੂਬੇ ਪੰਜਾਬ ਨੂੰ ਐਮ.ਐੱਸ.ਪੀ ਸਬੰਧੀ ਬਣਾਈ ਗਈ ਕਮੇਟੀ ਵਿੱਚੋਂ ਬਾਹਰ ਰੱਖਕੇ ਕੇਂਦਰ ਸਰਕਾਰ ਸਾਡੇ ਸੂਬੇ ਦੇ ਕਿਸਾਨਾਂ ਨਾਲ ਧੋਖਾ ਕਮਾ ਰਹੀ ਹੈ, ਪਰ ਕੇਂਦਰ ਨੂੰ ਇਹ ਗੱਲ ਚੰਗੀ ਤਰਾਂ ਸਮਝ ਲੈਣੀ ਚਾਹੀਦੀ ਹੈ ਕਿ ਦੇਸ ਵਿੱਚ ਹਰੀ ਕ੍ਰਾਂਤੀ ਲੈ ਕੇ ਆਉਣ ਵਾਲੇ ਪੰਜਾਬ ਦੇ ਅਣਖੀ ਅਤੇ ਮਿਹਨਤੀ ਲੋਕ ਆਪਣਾ ਹੱਕ ਚੰਗੀ ਤਰਾਂ ਲੈਣਾ ਜਾਣਦੇ ਹਨ ਜਿਸ ਦੀ ਤਾਜਾ ਉਦਾਹਰਣ ਤਿੰਨ ਕਾਲੇ ਖੇਤੀ ਕਨੂੰਨਾਂ ਨੂੰ ਵਾਪਸ ਕਰਵਾਉਣਾ ਹੈ ਜਿਸ ਨੂੰ ਪੂਰੇ ਸੰਸਾਰ ਨੇ ਵੇਖਿਆ ਹੈ। ਇਸ ਤੋਂ ਇਲਾਵਾ ਨੇੜਲੇ ਪਿੰਡ ਹਰਦਿੱਤਪੁਰਾ ਵਿਖੇ ਹਲਕਾ ਸੰਗਰੂਰ ਦੀ ਵਿਧਾਇਕਾ ਬੀਬਾ ਨਰਿੰਦਰ ਕੌਰ ਭਰਾਜ ਨੇ ਆਮ ਲੋਕਾਂ ਵਿਚ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਐਮ, ਐਲ, ਏ ਕੋਲ ਜਾਣਾ ਵੀ ਆਮ ਆਦਮੀ ਦਾ ਮੁਸ਼ਕਲ ਹੁੰਦਾ ਸੀ। ਪਰ ਹਰਦਿੱਤਪੁਰਾ ਵਿਖੇ ਆਮ ਆਦਮੀ ਜ਼ਮੀਨੀ ਲੋਕਾਂ ਨਾਲ ਜੁੜੇ ਹੋਏ ਨੇ ਬਿਨਾਂ ਕਿਸੇ ਮੁਲਾਜਮਾਂ ਦੇ ਸਿੱਧਾ ਆ ਕੇ ਵਿਧਾਇਕ ਬੀਬਾ ਭਰਾਜ ਨੇ ਆਮ ਲੋਕਾਂ ਵਿਚ ਬੈਠ ਕੇ ਇਕ ਪਰਿਵਾਰ ਦੇ ਜੀਆਂ ਵਾਂਗੂੰ ਮਸਲੇ ਸੁਣੇ ਤੇ ਹੱਲ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਗੁਰਪ੍ਰੀਤ ਸਿੰਘ ਕੰਧੋਲਾ, ਵਿਕਰਮਜੀਤ ਸਿੰਘ ਨਕਟੇ,ਗੁਰਮੀਤ ਸਿੰਘ ,ਹਰਬਿਲਾਸ ਸਿੰਘ, ਸਰਬਜੀਤ ਸਿੰਘ, ਸੰਦੀਪ ਸਿੰਘ, ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਵੀ ਹਾਜ਼ਰ ਸਨ।