ਪੇਂਡੂ ਚੌਂਕੀਦਾਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ 30 ਜੁਲਾਈ ਨੂੰ ਮਾਲ ਮੰਤਰੀ ਬ੍ਰਹਮ ਸੰਕਰ ਜਿੰਪਾ ਦੀ ਹੁਸ਼ਿਆਰਪੁਰ ਵਿਖੇ ਕੋਠੀ ਦਾ ਘਿਰਾਓ ਕੀਤਾ ਜਾਵੇਗਾ : ਨੀਲੋਂ

Share and Enjoy !

Shares

(ਹਰਪ੍ਰੀਤ ਸਿੰਘ ਕੈਲੇ) ਸ੍ਰੀ ਮਾਛੀਵਾੜਾ ਸਾਹਿਬ। ਲਾਲ ਝੰਡਾ ਪੇਡੂ ਚੋਂਕੀਦਾਰਾ ਯੂਨੀਅਨ ਪੰਜਾਬ ਸੀਟੂ ਦੀ ਮੀਟਿੰਗ ਸ੍ਰੀ ਸਰਬਜੀਤ ਸਿੰਘ ਮਰੂਲਾ ਤਹਿਸੀਲ ਪ੍ਰਧਾਨ ਅਤੇ ਗੁਰਦਿਆਲ ਸਿੰਘ ਕਾਲੇਵਾਲ ਮੀਤ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਝੂਗੀਆਂ ਵਿਖੇ ਹੋਈ। ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਵਿਸੇਸ ਤੌਰ ਤੇ ਪੰਹੁਚੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਨੇ ਕਿਹਾ ਕਿ ਤਕਰੀਬਨ ਪਿਛਲੇ ਤਿੰਨ ਮਹੀਨਿਆਂ ਤੋਂ ਪੰਜਾਬ ਵਖ ਵਖ ਮੰਤਰੀ ਬ੍ਰਹਮ ਸੰਕਰ ਜਿੰਪਾ ਮਾਲ ਮੰਤਰੀ,ਲਾਲ ਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ, ਮੁੱਖ ਮੰਤਰੀ ਦੇ ਓ ਐਸ ਡੀ ਐਨ ਐਸ ਬਰਾੜ ਨੂੰ ਪੇਂਡੂ ਚੌਕੀਦਾਰਾ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਮਿਲ ਚੁਕੇ ਹਾਂ। ਜਿਵੇਂ ਕਿ ਪੇਂਡੂ ਚੌਕੀਦਾਰਾ ਨੂੰ ਹਰਿਆਣਾ ਪੈਟਰਨ ਅਨੁਸਾਰ ਮਾਣ ਭੱਤਾ 7500/ਰੁਪਏ ਦੇਣਾ, ਮੰਨੀਆਂ ਗਈਆਂ ਮੰਗਾਂ ਜਨਮ ਅਤੇ ਮੌਤ ਅਧਿਕਾਰ ਰਜਿਸਟਰ ਨੋਟੀਫਿਕੇਸਨ ਦੋ ਵਰਦੀਆਂ ਮੰਨੀਆਂ ਗਈ ਮੰਗ ਨੋਟੀਫਿਕੇਸਨ ਜਾਰੀ ਕਰਨ,ਪੰਜ ਮਰਲੇ ਦਾ ਪਲਾਟ ਲੋੜਵੰਦ ਪੇਂਡੂ ਚੌਕੀਦਾਰਾ ਸੰਬੰਧੀ ਨੋਟੀਫਿਕੇਸਨ ਜਾਰੀ ਕਰਨ। ਐਨ ਐਸ ਬਰਾੜ ਓ ਐਸ ਡੀ ਮੁੱਖ ਮੰਤਰੀ ਪੰਜਾਬ ਵਲੋਂ ਜੁਲਾਈ ਦੇ ਪਹਿਲੇ ਹਫਤੇ ਮੀਟਿੰਗ ਕਰਾਉਣਾ ਦਾ ਭਰੋਸਾ ਦਿੱਤਾ ਗਿਆ ਸੀ।ਅਜੇ ਤੱਕ ਮੁੱਖ ਮੰਤਰੀ ਪੰਜਾਬ ਨਾਲ ਮੰਗਾਂ ਸਬੰਧੀ ਮੀਟਿੰਗ ਨਹੀਂ ਕਰਾਈਂ।ਮਾਲ ਮੰਤਰੀ ਬ੍ਰਹਮ ਸੰਕਰ ਜਿੰਪਾ ਨੂੰ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਦੀ ਅਗਵਾਈ ਵਿੱਚ ਇੱਕ ਵਫਦ ਦੋ ਵਾਰ ਮਿਲ ਚੁੱਕਿਆ ਹੈ।ਮਾਲ ਮੰਤਰੀ ਵੱਲੋਂ ਜਲਦੀ ਮੰਗਾਂ ਮੰਨਣਾ ਦਾ ਭਰੋਸਾ ਦਿੱਤਾ ਗਿਆ ਸੀ।ਅਜੇ ਤੱਕ ਪੇਂਡੂ ਚੌਕੀਦਾਰਾ ਦੀਆਂ ਹੱਕੀ ਮੰਗਾਂ ਨਹੀਂ ਮੰਨੀਆਂ ਗਈਆਂ ਇਸ ਦੇ ਵਿਰੋਧ ਵਿਚ 30 ਜੁਲਾਈ ਨੂੰ ਹੁਸ਼ਿਆਰਪੁਰ ਵਿਖੇ ਮਾਲ ਮੰਤਰੀ ਬ੍ਰਹਮ ਸੰਕਰ ਜਿੰਪਾ ਰੋਸ ਪ੍ਰਦਰਸਨ ਕਰਕੇ ਕੋਠੀ ਦਾ ਘਿਰਾਓ ਕਰਨਗੇ। ਜੇਕਰ ਫਿਰ ਵੀ ਪੇਂਡੂ ਚੌਕੀਦਾਰਾ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੇਂਡੂ ਚੌਕੀਦਾਰਾ ਮੁੱਖ ਮੰਤਰੀ ਪੰਜਾਬ ਦੀ ਕੋਠੀ ਅੱਗੇ ਭੁਖ ਹੜਤਾਲ ਜਾਰੀ ਕਰਨਗੇ ਅਤੇ ਪੱਕਾ ਮੋਰਚਾ ਲਗਾਉਣਗੇ। ਨੀਲੋਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਪੇਂਡੂ ਚੌਕੀਦਾਰਾ ਨੂੰ ਸਰਪੰਚਾਂ ਅਤੇ ਪੁਲਿਸ ਵੱਲੋਂ ਜਬਰੀ ਠੀਕਰੀ ਪਹਿਰਾ ਲਗਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਦੋਂ ਕਿ ਪੇਂਡੂ ਚੌਕੀਦਾਰਾ ਮਾਲ ਵਿਭਾਗ ਨਾਲ ਸਬੰਧਤ ਰਖਦੇ ਹਨ। ਪੰਚਾਇਤ ਵਿਭਾਗ ਨਾਲ ਕੋਈ ਸਬੰਧ ਨਹੀਂ ਹੈ। ਕਿਉਂ ਕਿ ਡਾਇਰੈਕਟਰ ਪੰਚਾਇਤ ਵਿਭਾਗ ਵੱਲੋਂ ਪੇਂਡੂ ਚੌਕੀਦਾਰਾ ਨੂੰ ਆਪਣਾ ਮੁਲਾਜਮ ਨਹੀਂ ਮੰਨਦਾ। ਜਦੋਂ ਕਿ ਪੇਂਡੂ ਚੌਕੀਦਾਰਾ ਨੂੰ 40ਦਿਹਾੜੀ ਅਤੇ 1250/ਰੁਪਏ ਮਹੀਨਾ ਮਾਣ ਭੱਤਾ ਦਿੱਤਾ ਜਾਂਦਾ ਹੈ। ਸਰਪੰਚਾਂ ਅਤੇ ਪੁਲਿਸ ਵੱਲੋਂ ਜੇਕਰ ਪੇਂਡੂ ਚੌਕੀਦਾਰਾ ਨਾਲ ਧੱਕਾ ਕੀਤਾ ਗਿਆ ਤਾਂ ਯੂਨੀਅਨ ਉਹਨਾਂ ਖਿਲਾਫ ਰੋਸ ਪ੍ਰਦਰਸਨ ਕਰਨਗੇ। ਪੰਜਾਬ ਸਮੂਹ ਪੇਂਡੂ ਚੌਕੀਦਾਰਾ 30 ਜੁਲਾਈ ਨੂੰ ਰੋਸਨ ਗਰਾਊਂਡ ਹੁਸ਼ਿਆਰਪੁਰ ਵਿਖੇ ਸਵੇਰੇ 10ਪੰਹੁਚਣ ਦੀ ਅਪੀਲ ਕਰਦਿਆਂ ਸੁਰਿੰਦਰ ਸਿੰਘ ਨੰਗਲ ਕਲਾਲਾ ਪ੍ਰੈੱਸ ਸਕੱਤਰ ਪੰਜਾਬ, ਦੇਵੀ ਦਾਸ ਮਿਆਣੀ ਜਨਰਲ ਸੈਕਟਰੀ ਪੰਜਾਬ, ਜਿਲਾ ਪ੍ਰਧਾਨ ਰਛਪਾਲ ਸਿੰਘ ਬੰਡਰਸੋ, ਦਿਲਬਾਗ ਸਿੰਘ ਨੀਤਪੁਰ ਜਨਰਲ ਸਕੱਤਰ,ਪੰਹੁਚਣ ਦੀ ਅਪੀਲ ਕੀਤੀ ਗਈ। ਮੀਟਿੰਗ ਵਿੱਚ ਹਾਜਰ ਹਰਕੀਰਤ ਸਿੰਘ ਅਜਨੋਹਾ ਜਿਲਾ ਕੈਸੀਅਰ, ਪ੍ਰੇਮ ਚੰਦ, ਲਛਮਣ ਦਾਸ, ਸੁਰਿੰਦਰ ਸਿੰਘ ਬੀਣੇਵਾਲ, ਕਿ੍ਰਸਨ ਦੇਵ ਬੀਣੇਵਾਲ,ਬਗਾ ਹਰਮਨ, ਨਸੀਬ ਚੰਦ, ਜਸਵਿੰਦਰ ਸਿੰਘ ਪੰਡੋਰੀ, ਵਿਜੇ ਕੁਮਾਰ, ਭਗਤ ਰਾਮ, ਹਰਬੰਸ ਡਾਲੇਵਾਲ, ਪ੍ਰੇਮ ਚੰਦ, ਚਰਨ ਦਾਸ, ਕਾਮਰੇਡ ਮੋਹਣ ਲਾਲ, ਹਰਬਿਲਾਸ ਮਹਿਤਬਾਣੀ ਆਦਿ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.