ਸੈਂਟਰ ਪੱਧਰੀ ਮੁਕਾਬਲਿਆਂ ‘ਚ ਸਰਕਾਰੀ ਸਕੂਲ ਦੌਲਾ ਸਿੰਘ ਵਾਲਾ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਰਿਹਾ ਸ਼ਾਨਦਾਰ

Share and Enjoy !

Shares

ਚੀਮਾ ਮੰਡੀ,(ਗੁਰਵਿੰਦਰ ਸਿੰਘ ਚਹਿਲ) : ਆਜਾਦੀ ਦੀ 75 ਵੀਂ ਵਰੇਗੰਢ ਨੂੰ ਸਮਰਪਿਤ ਸੈਂਟਰ ਕਣਕਵਾਲ ਦੇ ਵਿੱਦਿਅਕ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੌਲਾ ਸਿੰਘ ਵਾਲਾ ਦਾ ਪ੍ਰਦਰਸਨ ਬਹੁਤ ਹੀ ਵਧੀਆ ਰਿਹਾ। ਵੱਖ-ਵੱਖ ਹੋਏ ਮੁਕਾਬਲਿਆਂ ‘ਚੋਂ ਤਕਰੀਬਨ ਸਾਰਿਆਂ ਵਿੱਚ ਹੀ ਸਥਾਨ ਹਾਸਲ ਕੀਤੇ । ਕਵਿਤਾ ਉਚਾਰਨ ‘ਚੋੰ ਲਵਪ੍ਰੀਤ ਕੌਰ ਜਮਾਤ ਪੰਜਵੀ ਅਤੇ ਸਲੋਗਨ ਬਣਾਉਣ ਮੁਕਾਬਲੇ ਵਿੱਚੋਂ ਰਮਨਦੀਪ ਕੌਰ ਜਮਾਤ ਪੰਜਵੀ ਨੇ ਪਹਿਲਾ ਸਥਾਨ ਹਾਸਿਲ ਕੀਤਾ। ਪੋਸਟਰ ਮੇਕਿੰਗ ਅਤੇ ਕੋਰਿਓਗਰਾਫੀ ਵਿੱਚੋਂ ਦੂਜਾ ਸਥਾਨ ਤੇ ਸੁੰਦਰ ਲਿਖਾਈ ਅਤੇ ਕੌਲਾਜ ਮੇਕਿੰਗ ਵਿੱਚ ਤੀਜਾ ਸਥਾਨ ਹਾਸਿਲ ਕੀਤਾ। ਮੁੱਖ ਅਧਿਆਪਕ ਜਗਸੀਰ ਸਿੰਘ ਜੱਗੀ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਅੱਗੇ ਬਲਾਕ ਪੱਧਰ ਦੇ ਮੁਕਾਬਲਿਆਂ ਲਈ ਸੁਭਕਾਮਨਾਵਾਂ ਦਿੱਤੀਆਂ। ਇਸ ਸਮੇ ਹੋਰਾਂ ਤੋਂ ਇਲਾਵਾ ਜਗਸੀਰ ਸਿੰਘ ਸਰਪੰਚ ਚੇਅਰਮੈਨ ਮੈਨੇਜਮੈਂਟ ਕਮੇਟੀ, ਪੰਚਾਇਤ ਮੈਬਰ ਬਲਦੇਵ ਸਿੰਘ,ਅਧਿਆਪਕ ਜਸਵੀਰ ਸਿੰਘ ਸਤੌਜ,ਅਮਰਦੀਪ ਸਿੰਘ ਸ਼ਾਹਪੁਰ, ਨਿਰਮਲ ਬਾਂਸਲ ,ਮੈਡਮ ਹਰਦੀਪ ਕੌਰ ਅਤੇ ਸੰਦੀਪ ਕੌਰ ਮੌਜੂਦ ਸਨ।

About Post Author

Share and Enjoy !

Shares

Leave a Reply

Your email address will not be published.