
(ਬਿਊਰੋ ਚੈਕ ਪੋਸਟ) ਲੁਧਿਆਣਾ। ਲੁਧਿਆਣਾ ਬਲਾਕ-1 ਵਿੱਚ ‘ਪੜੋ ਪੰਜਾਬ ਪਡਾਓ ਪੰਜਾਬ‘ ਸਕੀਮ ਤਹਿਤ ਬੀਤੇ ਦਿਨੀ ਸਾਇੰਸ ਅਧਿਆਪਕਾਂ ਦਾ ਦੋ ਰੋਜ਼ਾ ਸੈਮੀਨਾਰ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਵਿਖੇ ਲਗਾਇਆ ਗਿਆ। ਇਸ ਸਬੰਧੀ ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀਮਤੀ ਜਸਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਪੜੋ ਪੰਜਾਬ ਪੜਾਓ ਪੰਜਾਬ‘, ਪੰਜਾਬ ਸਰਕਾਰ ਦੀ ਸਿੱਖਿਆ ਦੇ ਖੇਤਰ ਵਿੱਚ ਬਹੁਤ ਅਹਿਮ ਸਕੀਮ ਚੱਲ ਰਹੀ ਹੈ ਤਾਂ ਜੋ ਬੱਚਿਆਂ ਦੀ ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਜਾ ਸਕੇ. ਇਸੇ ਤਹਿਤ ਬੀਤੇ ਦਿਨੀ ਇਹ ਦੋ ਰੋਜ਼ਾ ਸੈਮੀਨਾਰ ਲਗਾਇਆ ਗਿਆ ਜਿਸ ਵਿਚ 80 ਦੇ ਕਰੀਬ ਸਾਇੰਸ ਅਧਿਆਪਕਾਂ ਵੱਲੋਂ ਹਿੱਸਾ ਲਿਆ ਗਿਆ। ਸੈਮੀਨਾਰ ਦੌਰਾਨ ਸਬੰਧਤ ਵਿਸ਼ੇ ਦੀਆਂ ਵੱਖ-ਵੱਖ ਕਿ੍ਰਆਵਾਂ ਕਰਵਾਈਆਂ ਗਈਆਂ. ਬਲਾਕ ਦੇ ਬੀ.ਐਮ. ਗੁਰਿੰਦਰ ਕੌਰ, ਨਵਕਿਰਨ ਅਤੇ ਧਰਮਿੰਦਰ ਸ਼ਾਹਿਦ ਨੇ ਦੱਸਿਆ ਕਿ ਇਸ ਨਾਲ ਬੱਚਿਆਂ ਦੇ ਭਵਿੱਖ ਨੂੰ ਚੰਗੀ ਤਰਾਂ ਸੰਵਾਰਿਆ ਜਾ ਸਕਦਾ ਹੈ। ਇਹ ਸੈਮੀਨਾਰ ਡੀ.ਐਮ. ਜਸਬੀਰ ਸਿੰਘ ਬੀ.ਐਨ. ਕਰਮਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੱਲ ਰਹੇ ਹਨ।