ਸਬ ਸੈਂਟਰ ਛੌਡੀਆਂ ’ਚ ਕੌਂਮੀ ਡੇਂਗੂ ਦਿਵਸ ਸਬੰਧੀ ਜਾਗਰੂਕਤਾ ਕੈਂਪ ਲਗਾਇਆ

Share and Enjoy !

Shares

(ਹਰਪ੍ਰੀਤ ਸਿੰਘ ਕੈਲੇ) ਸ਼੍ਰੀ ਮਾਛੀਵਾੜਾ ਸਾਹਿਬ। ਸਿਵਲ ਸਰਜਨ ਡਾ ਐਸ ਪੀ ਸਿੰਘ ਦੇ ਦਿਸਾ ਨਿਰਦੇਸਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਜਸਪ੍ਰੀਤ ਕੌਰ ਦੀ ਅਗਵਾਈ ਹੇਠ ਸੀ ਐਚ ਸੀ ਮਾਛੀਵਾੜਾ ਸਾਹਿਬ ਦੇ ਅੰਦਰ ਆਦੇ ਸੁਬ ਸੈਂਟਰ ਛੌੜੀਆਂ ਵਿੱਚ ਕੌਮੀ ਡੇਂਗੂ ਦਿਵਸ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ. ਸੁਪਰਵਾਈਜਰ ਪਰਮਵੀਰ ਸਿੰਘ ਜੀ ਨੇ ਜਾਣਕਾਰੀ ਦਿੰਦੇ ਕਿਹਾ ਕਿ ਕੋਈ ਵੀ ਬੁਖਾਰ ਡੇਂਗੂ ਹੋ ਸਕਦਾ ਹੈ ,ਇਹ ਮਾਦਾ ਏਡੀਜ਼ ਏਜਿਪਟੀ ਨਾਮ ਦੇ ਮੱਛਰ ਨਾਲ ਕੱਟਣ ਨਾਲ ਇਹ ਬੀਮਾਰੀ ਹੁੰਦੀ ਹੈ , ਇਸ ਰੋਗ ਦੇ ਮਰੀਜਾਂ ਦੀ ਗਿਣਤੀ ਹਰ ਸਾਲ ਹਜਾਰਾਂ ਵਿਚ ਹੁੰਦੀ ਹੈ। ਇਸ ਸਬੰਧੀ ਬੋਲਦਿਆਂ ਕਿਹਾ ਕਿ ਸਿਹਤ ਵਿਭਾਗ ਦੀ ਰੀੜ ਦੀ ਹੱਡੀ ਮਲਟੀਪਰਪਜ ਹੈਲਥ ਵਰਕਰ ਅਤੇ ਸੁਪਰਵਾਈਜਰ ਘਰ ਘਰ ਪਿੰਡਾਂ , ਸਹਿਰਾਂ , ਕਸਬਿਆਂ , ਝੁੱਗੀਆਂ , ਝੌਂਪੜੀਆਂ ਵਿੱਚ ਗਰਾਊਡ ਲੈਵਲ ਤੱਕ ਪਹੁੰਚ ਕੇ ਡੇਂਗੂ ਪ੍ਰਤੀ ਗਤੀਵਿਧੀਆਂ ਅਤੇ ਜਾਗਰੂਕਤਾ ਦਿੰਦੇ ਹਨ। ਨੈਸ਼ਨਲ ਵੈਕਟਰ ਬੌਰਨ ਡਜੀਜ ਕੰਟਰੋਲ ਪ੍ਰੋਗਰਾਮ ਦੇ ਪਿਛਲੇ ਅੰਕੜੇ ਅਨੁਸਾਰ ਇਸ ਬਿਮਾਰੀ ਨੂੰ ਵਿਸੇਸ 6 ਬਿਮਾਰੀਆਂ ਵਿੱਚ ਡੇਂਗੂ ਨੂੰ ਵਿਸੇਸ ਸਥਾਨ ਦਿੱਤਾ ਗਿਆ ਹੈ, ਡੇਂਗੂ ਦੇ ਲੱਛਣਾਂ ਬਾਰੇ ਬੋਲਦਿਆਂ ਕਿਹਾ ਕਿ ਡੇਂਗੂ ਜਿਸ ਨੂੰ ਹੱਡ ਤੋੜ ਬੁਖਾਰ ਵੀ ਕਿਹਾ ਜਾਂਦਾ ਹੈ ,ਜਿਸ ਵਿਚ ਤੇਜ ਬੁਖਾਰ ਸਿਰਦਰਦ ਅੱਖਾਂ ਪਿੱਛੇ ਦਰਦ ਮਾਸਪੇਸੀਆਂ ਵਿਚ ਦਰਦ ਉਲਟੀਆਂ ਥਕਾਵਟ ਚਮੜੀ ਤੇ ਲਾਲ ਰੰਗ ਦੇ ਦਾਣੇ ਜ ਿਆਦਾ ਹਾਲਤ ਖਰਾਬ ਹੋਵੇ ਤਾਂ ਅੰਗਾਂ ਵਿਚੋਂ ਖੂਨ ਦਾ ਰਿਸਾਵ ਹੋ ਸਕਦਾ ਹੈ,ਡੇਂਗੂ ਨਾਲ ਲਾਲ ਖੂਨ (ਪਲੇਟਲੈਟ ਸੈੱਲ) ਦੇ ਕਣਾਂ ਦੀ ਕਮੀ ਹੋ ਜਾਂਦੀ ਹੈ,ਅਜਿਹੀ ਹਾਲਤ ਵਿਚ ਨੇੜੇ ਦੇ ਸਿਹਤ ਕੇਂਦਰ ਵਿੱਚ ਮੌਜੂਦ ਡਾਕਟਰ ਨਾਲ ਰਾਬਤਾ ਕਰਨਾ ਚਾਹੀਦਾ ਹੈ। ਡੇਂਗੂ ਮੱਛਰ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਜੋ ਕਿ ਸਵੇਰੇ ਸਾਮ ਕੱਟਦਾ ਹੈ ਇਸ ਲਈ ਸੌਣ ਵੇਲੇ ਮੱਛਰਦਾਨੀ ਦਾ ਇਸਤਮਾਲ , ਮੱਛਰ ਭਜਾਉਣ ਵਾਲੇ ਯੰਤਰ ,ਤੇਲ ਜਾਂ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਸਰਕਾਰ ਵੱਲੋਂ ਸੁੱਕਰਵਾਰ ਨੂੰ ਡਰਾਈ-ਡੇ ਫਰਾਈ-ਡੇ ਮਨਾਇਆ ਜਾਂਦਾ ਹੈ ਜਿਸ ਵਿਚ ਸੁੱਕਰਵਾਰ ਨੂੰ ਫਰਿਜ ਕੰਟੇਨਰ ਆਦਿ ਵਿਚੋਂ ਪਾਣੀ ਸੁਕਾ ਕੇ ਬਦਲਿਆ ਜਾਦਾ ਹੈ। ਇਸ ਕੈਂਪ ਵਿੱਚ ਮਨਜਿੰਦਰ ਕੌਰ ਅਤੇ ਪਿੰਡ ਦੇ ਪਤਵੰਤੇ ਹਾਜਰ ਸਨ

About Post Author

Share and Enjoy !

Shares

Leave a Reply

Your email address will not be published.