
– ਇਲਾਕੇ ਦੇ ਵਿਧਾਇਕ ਨੇ ਕੀਤਾ ਵਿਦਿਆਰਥੀਆਂ ਨੂੰ ਸਨਮਾਨਤ
(ਜਸਵਿੰਦਰ ਸਿੰਘ ਰੱਖਰਾ) ਧਰਮਕੋਟ। ਸਮੂਹ ਇਲਾਕੇ ਵਿੱਚ ਉਸ ਸਮੇਂ ਖੁਸ਼ੀ ਦੀ ਲਹਿਰ ਪੈਦਾ ਹੋ ਗਈ ਜਦੋਂ ਇਹ ਪਤਾ ਲੱਗਾ ਕਿ ਜਿਲਾ ਮੋਗਾ ਦੇ ਜਮਾਤ ਦਸਵੀਂ ਦੇ ਮੈਰਿਟ ਵਿੱਚ ਆਉਣ ਵਾਲੇ ਤਿੰਨ ਵਿਦਿਆਰਥੀਆਂ ਵਿੱਚੋਂ 2 ਵਿਦਿਆਰਥੀ ਇਲਾਕੇ ਦੀ ਨਾਮਵਰ ਸੰਸਥਾ ਸ.ਸ.ਸ.ਸਮਾਰਟ ਸਕੂਲ ਕੈਲਾ ਦੇ ਹਨ। ਇਹਨਾਂ ਵਿਚੋਂ ਲੜਕੀ ਕੋਮਲਪ੍ਰੀਤ ਕੌਰ ਸੰਧੂ ਨੇ ਬੋਰਡ ਦੀ ਮੈਰਿਟ ਵਿੱਚ ਦਸਵਾਂ ਅਤੇ ਜਿਲਾ ਮੋਗਾ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਲੜਕੀ ਸਫਲਦੀਪ ਕੌਰ ਨੇ ਬੋਰਡ ਦੀ ਮੈਰਿਟ ਵਿੱਚ ਬਾਰਵਾਂ ਅਤੇ ਜਿਲਾ ਮੋਗਾ ਵਿੱਚ ਦੂਸਰਾ ਸਥਾਨ ਹਾਸਲ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੈਲਾ ਦੇ ਹੀ ਚਾਰ ਵਿਦਿਆਰਥੀਆਂ ਨੇ ਮੈਰੀਟੋਰੀਅਸ ਸਕੂਲ਼ ਦਾ ਟੈਸਟ ਪਾਸ ਕਰਕੇ ਇਲਾਕੇ, ਪਿੰਡ, ਮਾਤਾ ਪਿਤਾ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ। ਇਸ ਸਮੇਂ ਖੁਸ਼ੀ ਸਾਂਝੀ ਕਰਨ ਅਤੇ ਵਿਦਿਆਰੀਆਂ ਦੀ ਹੌਸਲਾ ਅਫਜਾਈ ਕਰਨ ਲਈ ਹਲਕਾ ਧਰਮਕੋਟ ਦੇ ਐਮ.ਐਲ.ਏ ਸ. ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਸਕੂਲ਼ ਵਿੱਚ ਵਿਜ਼ਟ ਕੀਤੀ। ਜਿਸ ਤਹਿਤ ਉਹਨਾਂ ਦੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਭੇਟ ਕੀਤੇ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਐਮ.ਐਲ.ਏ ਵਿਜਟ ਦੌਰਾਨ ਕੈਲਾ ਸਕੂਲ਼ ਦੀ ਬਿਲਡਿੰਗ, ਲੈਬਜ, ਪਿ੍ਰੰਸੀਪਲ ਸਾਹਿਬ ਅਤੇ ਉਹਨਾਂ ਦੀ ਸਮੁੱਚੀ ਟੀਮ ਦੀ ਵਿਸ਼ੇਸ਼ ਪ੍ਰਸ਼ੰਸਾ ਕੀਤੀ। ਪ੍ਰੋਗਰਾਮ ਦਾ ਸੰਚਾਲਨ ਸਕੂਲ਼ ਪਿ੍ਰੰਸੀਪਲ ਸ਼੍ਰੀ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਹੋਇਆ। ਪਿ੍ਰੰਸੀਪਲ ਸਾਹਿਬ ਨੇ ਸਪੀਚ ਵਿੱਚ ਵਿਧਾਇਕ ਸਾਹਿਬ ਨੂੰ ਸਕੂਲ਼ ਵਿਜ਼ਟ ਕਰਨ ਤੇ ਧੰਨਵਾਦ ਕੀਤਾ। ਇਸ ਮੌਕੇ ਪਿ੍ਰੰਸੀਪਲ ਵਿਨੋਦ ਸ਼ਰਮਾ ਦੇ ਨਾਲ ਸਮੂਹ ਸਕੂਲ ਸਟਾਫ, ਸ. ਗੁਰਨਿਸ਼ਾਨ ਸਿੰਘ ਸਰਪੰਚ ਅਤੇ ਸਮੂਹ ਮੈਂਬਰ ਗ੍ਰਾਮ ਪੰਚਾਇਤ, ਸ਼੍ਰੀਮਤੀ ਮੀਨਾਕਸ਼ੀ ਚੇਅਰਪਰਸਨ ਐਸ.ਐਮ.ਸੀ ਅਤੇ ਸਮੂਹ ਮੈਬਰ ਸਕੂਲ਼ ਮੈਨੇਜ਼ਮੈਂਟ ਕਮੇਟੀ, ਸ.ਰਣਜੀਤ ਸਿੰਘ ਪ੍ਰਧਾਨ ਸਕੂਲ ਡਿਵੈਲਪਮੈਂਟ ਕਮੇਟੀ ਅਤੇ ਸਮੂਹ ਡਿਵੈਲਪਮੈਂਟ ਕਮੇਟੀ ਮੈਬਰਜ਼ ਅਤੇ ਪਿੰਡ ਦੇ ਹੋਰ ਪਤਵੰਤੇ ਮੌਜੂਦ ਸਨ।