ਹਰਾ ਪੈੱਨ ਰੁਜਗਾਰ ਨਹੀਂ ਜਬਰ ਲਈ ਦਿੰਦਾ ਹੈ ਹੁਕਮ : ਢਿੱਲਵਾਂ

Share and Enjoy !

Shares

– ਬੇਰੁਜਗਾਰਾਂ ਤੇ ਲਾਠੀਚਾਰਜ ਦੀ ਕੀਤੀ ਨਿਖੇਧੀ 
(ਜਗਸੀਰ ਲੌਂਗੋਵਾਲ) ਸੰਗਰੂਰ। ਮੁੱਖ ਮੰਤਰੀ ਭਗਵੰਤ ਮਾਨ ਦਾ ਹਰਾ ਪੈੱਨ ਰੁਜਗਾਰ ਨਹੀਂ ਸਗੋਂ ਬੇਰੁਜਗਾਰਾਂ ਉੱਤੇ ਜਬਰ ਕਰਨ ਲਈ ਹੁਕਮ ਦਿੰਦਾ ਹੈ। ਉਕਤ ਵਿਚਾਰ ਬੇਰੁਜਗਾਰ ਬੀ ਐਡ ਟੈਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਸਥਾਨਕ ਮੁੱਖ ਮੰਤਰੀ ਦੀ ਕੋਠੀ ਅੱਗੇ ਬੇਰੁਜਗਾਰ ਪੀ ਟੀ ਆਈ 646 ਅਧਿਆਪਕਾਂ ਉੱਤੇ ਕੀਤੇ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਕਹੇ।ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੇ 100 ਦਿਨ ਵਿਚ ਹੀ ਫਲਾਪ ਹੋ ਚੁੱਕੀ ਹੈ।ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੀ ਮਾਨ ਸਰਕਾਰ ਨੇ ਲੋਕਾਂ ਦਾ ਮਾਣ ਤੋੜਿਆ ਹੈ। ਜਿਹੜੇ ਮਾਣ ਨਾਲ ਪੰਜਾਬ ਵਾਸੀਆਂ ਨੇ ਵੱਡਾ ਬਹੁਮਤ ਦਿੱਤਾ ਸੀ। ਉਹਨਾਂ ਪੰਜਾਬ ਸਰਕਾਰ ਦੀ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ। ਇਸ ਮੌਕੇ ਗਗਨਦੀਪ ਕੌਰ, ਅਮਨ ਸੇਖਾ, ਸੰਦੀਪ ਸਿੰਘ ਗਿੱਲ, ਮੁਨੀਸ ਫਾਸ਼ਿਲਕਾ, ਬਲਕਾਰ ਸਿੰਘ ਮਾਘਾਣੀਆ, ਗੁਰਪ੍ਰੀਤ ਸਿੰਘ ਪੱਕਾ,ਰਛਪਾਲ ਸਿੰਘ ਜਲਾਲਾਬਾਦ, ਕੁਲਵੰਤ ਸਿੰਘ ਲੌਂਗੋਵਾਲ, ਲਖਵਿੰਦਰ ਸਿੰਘ ਮੁਕਤਸਰ ਆਦਿ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.