
ਸਮਰਾਲਾ : ਸਿਵਲ ਸਰਜਨ ਲੁਧਿਆਣਾ ਡਾ: ਐਸ.ਪੀ. ਸਿੰਘ ਅਤੇ ਡਾ: ਰਵੀ ਦੱਤ ਐਸ.ਐਮ.ਓ. ਦੀ ਅਗਵਾਈ ਵਿਚ ਵਿਸ਼ਵ ਅਬਾਦੀ ਦਿਵਸ ਸੰਬੰਧੀ ਪਰਿਵਾਰ ਨਿਯੋਜਨ ਦਾ ਅਪਨਾਉ ਉਪਾਏ ਲਿਖੇ ਤਰੱਕੀ ਦਾ ਨਵਾਂ ਅਧਿਆਇ ਸਲੋਗਨ ਅਧੀਨ ਚਲਾਈ ਜਾ ਰਹੀ ਪਰਿਵਾਰ ਨਿਯੋਜਨ ਮੁਹਿੰਮ ਅਧੀਨ ਜਾਗਰੂਕਤਾ ਕੈਂਪ ਲਗਾਏ ਗਏ। ਜਾਣਕਾਰੀ ਦਿੰਦਿਆਂ ਬੀ.ਈ.ਈ. ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਗਤੀਵਿਧੀ ਨੂੰ ਦੋ ਪੰਦਰਾਵਾੜਿਆਂ ਵਿਚ ਵੰਡਿਆ ਗਿਆ ਹੈ। 10 ਜੁਲਾਈ ਤੱਕ ਦੰਪਤੀ ਸੰਪਰਕ ਪੰਦਰਵਾੜਾ ਮਨਾਇਆ ਰਿਹਾ ਹੈ। ਜਿਸ ਅਧੀਨ ਸਾਰੇ ਸਿਹਤ ਸੈਂਟਰਾਂ ਦੇ ਸਟਾਫ ਵੱਲੋਂ ਰੋਜਾਨਾ ਯੋਗ ਜੋੜਿਆ ਨਾਲ ਸੰਪਰਕ ਕਰਕੇ ਉਹਨਾਂ ਨੂੰ ਪਰਿਵਾਰ ਨਿਯੋਜਨ ਦੇ ਕੱਚੇ ਤਰੀਕੇ ਕੰਡੋਮ, ਕੋਪਰਟੀ, ਅੰਤਰਾ, ਮਾਲਾ ਐਨ ਆਦਿ ਬਾਰੇ ਅਤੇ ਪੱਕੇ ਤਰੀਕੇ ਨਸਬੰਦੀ, ਨਲਬੰਦੀ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। 11 ਜੁਲਾਈ ਤੋਂ 24 ਜੁਲਾਈ ਤੱਕ ਜਨਸੰਖਿਆ ਸਥਿਰਤਾ ਪੰਦਰਵਾੜਾ ਮਨਾਇਆ ਜਾਵੇਗਾ। ਇਸ ਸਮੇਂ ਬੀਨਾ ਰਾਣੀ, ਰਣਜੀਤ ਕੌਰ, ਅਮਿਤ ਕੁਮਾਰ, ਮੰਜੂ ਅਰੋੜਾ, ਲਖਵੀਰ ਕੌਰ, ਸੰਦੀਪ ਕੌਰ, ਰੁਪਿੰਦਰ ਕੌਰ, ਪਰਮਜੀਤ ਕੌਰ ਅਤੇ ਗੁਰਮੀਤ ਕੌਰ ਆਦਿ ਹਾਜ਼ਰ ਸਨ।