(ਜਗਸੀਰ ਲੌਂਗੋਵਾਲ) ਸੰਗਰੂਰ। ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਨਾਨਕਸ਼ਾਹੀ ਮਿਤੀ ਅਨੁਸਾਰ ਆਗਮਨ ਪੁਰਬ ਸਥਾਨਿਕ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਵਿਖੇ ਪ੍ਬੰਧਕ ਕਮੇਟੀ ਅਤੇ ਇਸਤਰੀ ਸਤਿਸੰਗ ਸਭਾ ਵੱਲੋਂ ਜਗਤਾਰ ਸਿੰਘ ਪ੍ਧਾਨ, ਹਰਪੀ੍ਤ ਸਿੰਘ ਰਿੰਕੂ, ਹਮੀਰ ਸਿੰਘ , ਕੁਲਵੀਰ ਸਿੰਘ , ਓਮ ਪ੍ਕਾਸ਼ ਦੀ ਦੇਖ ਰੇਖ ਹੇਠ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ । ਤਿੰਨ ਰੋਜਾ ਸਮਾਗਮਾਂ ਅਧੀਨ ਤੀਸਰੇ ਦਿਨ ਸਵੇਰ ਵੇਲੇ ਸ੍ਰੀ ਸਹਿਜ ਪਾਠਾਂ ਦੇ ਭੋਗ ਭਾਈ ਭੋਲਾ ਸਿੰਘ ਹੈੱਡ ਗ੍ੰਥੀ ਦੀ ਅਗਵਾਈ ਵਿੱਚ ਪਾਏ ਗਏ। ਇਸਤਰੀ ਸਤਿਸੰਗ ਸਭਾ ਵੱਲੋਂ ਸੰਤੋਸ਼ ਕੌਰ , ਬਲਵੰਤ ਕੌਰ , ਪਰਮਜੀਤ ਕੌਰ , ਵਰਿੰਦਰ ਕੌਰ, ਇੰਦਰਪਾਲ ਕੌਰ , ਜਤਿੰਦਰ ਕੌਰ , ਪਰਮਿੰਦਰ ਕੌਰ ਸ਼ਕੂੰਤਲਾ ਰਾਣੀ, ਚੰਚਲ ਰਾਣੀ ਦੁਆਰਾ ਕੀਤੇ ਕੀਰਤਨ ਉਪਰੰਤ ਲਾਭ ਸਿੰਘ ਝਮੱਟ ਅਤੇ ਅਮਰੀਕ ਸਿੰਘ ਭੈਣੀ ਮਹਿਰਾਜ ਦੇ ਕਵਿਸ਼ਰੀ ਜਥਿਆਂ ਅਤੇ ਬਲਦੇਵ ਸਿੰਘ ਲੌਂਗੋਵਾਲ ਦੇ ਢਾਡੀ ਜਥੇ ਨੇ ਬੀਰ ਰਸੀ ਵਾਰਾਂ ਦਾ ਗਾਇਨ ਕੀਤਾ । ਆਤਮ ਰਸ ਕੀਰਤਨ ਦਰਬਾਰ ਵਿੱਚ ਭਾਈ ਸੁਖਰਾਜ ਸਿੰਘ ਗੁਰਸਾਗਰ ਮਸਤੂਆਣਾ ਸਾਹਿਬ, ਭਾਈ ਹਰਭੋਲ ਸਿੰਘ , ਭਾਈ ਗੁਰਧਿਆਨ ਸਿੰਘ ਹਜੂਰੀ ਰਾਗੀ ਗੁਰਦੁਆਰਾ ਸਾਹਿਬ ਤੋਂ ਬਿਨਾਂ ਭਾਈ ਸੁਰਿੰਦਰ ਪਾਲ ਸਿੰਘ ਸਿਦਕੀ , ਭੂਵਨਪੀ੍ਤ ਸਿੰਘ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਜਥਿਆਂ ਨੂੰ ਜਗਤਾਰ ਸਿੰਘ ਪ੍ਧਾਨ ਦੇ ਨਾਲ ਓਮ ਪ੍ਕਾਸ਼, ਕੁਲਵੀਰ ਸਿੰਘ , ਭਾਈ ਬਚਿੱਤਰ ਸਿੰਘ , ਭਾਈ ਸਤਪਾਲ ਸਿੰਘ , ਗੁਰਿੰਦਰ ਸਿੰਘ ਗੁਜਰਾਲ , ਗੁਰਵਿੰਦਰ ਸਿੰਘ ਸਰਨਾ , ਪਰਮਜੀਤ ਸਿੰਘ ਨੇ ਸਨਮਾਨਿਤ ਕੀਤਾ। ਠੰਡੇ ਮਿੱਠੇ ਜਲ ਦੀ ਛਬੀਲ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।ਸੁੰਦਰ ਸਜਾਏ ਦੀਵਾਨ ਹਾਲ ਵਿੱਚ ਰਾਤਰੀ ਦੇ ਸਮਾਗਮ ਦੌਰਾਨ ਸੱਚਖੰਡ ਦਰਬਾਰ ਸਾਹਿਬ ਸ੍ਰੀ ਅੰਮਿ੍ਰਤਸਰ ਦੇ ਹਜੂਰੀ ਰਾਗੀ ਭਾਈ ਸੁਰਿੰਦਰ ਸਿੰਘ ਤੇ ਨਛੱਤਰ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਵਿਸਮਾਦ ਮਈ ਮਾਹੌਲ ਸਿਰਜ ਦਿੱਤਾ । ਇਸ ਤੋਂ ਪਹਿਲਾਂ ਭਾਈ ਗੁਰਧਿਆਨ ਸਿੰਘ ਦੇ ਕੀਰਤਨ ਉਪਰੰਤ ਮਲਕੀਤ ਸਿੰਘ ਸਿੱਖ ਮਾਲਵਾ ਜੱਥਾ ਨੇ ਮੀਰੀ-ਪੀਰੀ ਸਿਧਾਂਤ ਤੇ ਵਿਚਾਰਾਂ ਦੀ ਸਾਂਝ ਕੀਤੀ।ਰਾਗੀ ਜਥਿਆਂ ਨੂੰ ਜਸਵਿੰਦਰ ਸਿੰਘ ਪਿ੍ੰਸ ਮੁਖੀ ਤਾਲਮੇਲ ਕਮੇਟੀ , ਭਾਈ ਬੱਚਿਤਰ ਸਿੰਘ , ਦਲਵੀਰ ਸਿੰਘ ਬਾਬਾ , ਭਾਈ ਭੋਲਾ ਸਿੰਘ ਨੇ ਸਨਮਾਨਿਤ ਕੀਤਾ। ਸਮਾਗਮ ਲਈ ਭਾਈ ਘਨੱਈਆ ਜੀ ਸੇਵਾ ਦੱਲ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ , ਨਗਨ ਬਾਬਾ ਸਾਹਿਬ ਦਾਸ ਸੇਵਾ ਦੱਲ, ਅਮਰਜੀਤ ਸਿੰਘ ਟੀਟੂ, ਹਰਜੀਤ ਸਿੰਘ ਢੀਂਗਰਾ , ਪੋ: ਨਰਿੰਦਰ ਸਿੰਘ , ਹਰਕੀਰਤ ਕੌਰ ,ਸਤਿੰਦਰ ਕੌਰ, ਮਨਪੀ੍ਤ ਕੌਰ, ਗੁਰਪੀ੍ਤ ਸਿੰਘ , ਹਰਜੀਤ ਸਿੰਘ , ਸੁਖਦੇਵ ਸਿੰਘ , ਮਨਿੰਦਰ ਪਾਲ ਸਿੰਘ , ਰਾਜਵਿੰਦਰ ਸਿੰਘ ਲੱਕੀ, ਸੁਖਪਾਲ ਸਿੰਘ ਗਰੇਵਾਲ, ਭਰਪੂਰ ਸਿੰਘ ਗੋਲਡੀ, ਰਾਜ ਕੁਮਾਰ ਰਾਜੂ ਆਦਿ ਨੇ ਵਿਸੇਸ਼ ਸੇਵਾਵਾਂ ਨਿਭਾਈਆਂ ਜਿਨਾਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਜਗਤਾਰ ਸਿੰਘ , ਹਮੀਰ ਸਿੰਘ , ਹਰਪੀ੍ਤ ਸਿੰਘ , ਭਾਈ ਭੋਲਾ ਸਿੰਘ ਨੇ ਸਨਮਾਨਿਤ ਕੀਤਾ। ਸਾਰੇ ਸਮਾਗਮ ਲਈ ਸੁਰਿੰਦਰ ਪਾਲ ਸਿੰਘ ਸਿਦਕੀ ਨੇ ਸਟੇਜ ਸਕੱਤਰ ਦੀ ਸੇਵਾ ਬਾਖੂਬੀ ਨਿਭਾਈ । ਸਮਾਪਤੀ ਉਪਰੰਤ ਮਿੱਸੇ ਪ੍ਸ਼ਾਦਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ।