
(ਰਾਜੂ ਸਿੰਗਲਾ) ਚੰਡੀਗੜ। ਬੇਰੁਜਗਾਰ ਪੀਟੀ ਆਈ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਭੀਮ ਰਾਓ ਅੰਬੇਡਕਰ ਮਿਸਨ ਯੂਥ ਵਿੰਗ 2022 ਦੇ ਸੂਬਾ ਵਾਇਸ ਪ੍ਰਧਾਨ ਜਸਵੀਰ ਸਿੰਘ ਗਲੋਟੀ ਨੇ ਨੈਸਨਲ ਐਸ.ਸੀ. ਕਮਿਸ਼ਨ ਵਿਜੇ ਸਾਂਪਲਾ ਨੂੰ ਉਹਨਾਂ ਦੇ ਜਨਮ ਦਿਨ ਤੇ ਸੁਭ ਇਛਾਵਾਂ ਦਿੱਤੀਆ ਤੇ ਵਿਸ਼ੇਸ਼ ਮੁਲਾਕਾਤ ਕੀਤੀ। ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਸਰਕਾਰਾ ਵੱਲੋਂ ਐਸਸੀ/ਬੀਸੀ ਸਮਾਜ ਦੇ ਮਾਰੇ ਜਾ ਰਹੇ ਹੱਕਾਂ ਬਾਰੇ ਚਰਚਾ ਕੀਤੀ ਤੇ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਨਾ ਇਨਸਾਫੀ ਬਾਰੇ ਵਿਜੇ ਸਾਂਪਲਾ ਨੂੰ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਚਾਹੇ ਕੋਈ ਵੀ ਸਰਕਾਰ ਹੋਵੇ ਅਸੀਂ ਗਰੀਬ ਪਰਿਵਾਰਾਂ ਐਸਸੀ/ਬੀਸੀ ਨਾਲ ਧੱਕਾ ਨਹੀਂ ਹੋਣ ਦੇਵਾਂਗੇ ਕਿਉਂਕਿ ਇਹ ਹੱਕ ਸਾਨੂੰ ਸਾਡੇ ਸਮਾਜ ਦੇ ਰਹਿਬਰ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਸਾਹਿਬ ਜੀ ਦੀ ਦੇਣ ਹੈ ਪਿਛਲੇ ਦਿਨੀਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੁਲੀਸ ਦੀ ਭਰਤੀ ਵਿੱਚੋਂ ਤਕਰੀਬਨ 150 ਬੱਚਿਆਂ ਨੂੰ ਲਿਸਟਾਂ ਵਿੱਚੋਂ ਬਹਾਰ ਕੀਤਾ ਗਿਆ ਅਤੇ ਐਸਸੀ ਅਫਸਰਾਂ ਦੀ ਕਾਬਲੀਅਤ ਤੇ ਸਵਾਲ ਚੁਕੀਆਂ ਗਿਆ ਹੈ ਇਹ ਨਾ ਸਹਿਣਯੋਗ ਹੈ। ਮੈਂ ਸਰਕਾਰਾਂ ਨੂੰ ਚਿਤਾਵਨੀ ਦੇਣਾਂ ਚਾਹੁੰਦਾ ਹਾਂ ਕਿ ਗਰੀਬ ਪਰਿਵਾਰਾਂ ਦੇ ਹੱਕਾਂ ਤੇ ਡਾਕਾ ਨਾ ਮਾਰੀਆਂ ਜਾਵੇ ਜੇਕਰ ਸਰਕਾਰਾਂ ਇਹਨਾਂ ਹਰਕਤਾਂ ਤੋਂ ਬਾਜ ਨਾ ਆਏ ਤਾਂ ਆਉਣ ਵਾਲੇ ਸਮਿਆਂ ਦੌਰਾਨ ਅਸੀਂ ਭਾਰੀ ਇਕੱਠ ਵਿੱਚ ਰੋਡ ਜਾਮ ਕਰਕੇ ਆਪਣੇ ਹੱਕਾਂ ਦੀ ਰਾਖੀ ਕਰਾਗੇ। ਮੀਟਿੰਗ ਦੌਰਾਨ ਵਿਜੇ ਸਾਂਪਲਾ ਨੇ ਐਸੀਸੀ ਸਮਾਜ ਦੇ ਹੱਕਾਂ ਨੂੰ ਬਰਕਰਾਰ ਰੱਖਣ ਦਾ ਭਰੋਸਾ ਦਿੱਤਾ। ਇਸ ਮੌਕੇ ਭੂਰਾ ਸਿੰਘ, ਰਣਧੀਰ, ਜਸਵੀਰ ਕੌਰ, ਕਮਲਜੀਤ ਸਿੰਘ, ਇੰਦਰਜੀਤ ਸਿੰਘ, ਕਲਵੰਤ ਸਿੰਘ ਰੰਗਰੇਟਾ ਆਦਿ ਹਾਜਰ ਸਨ।