ਸਬ ਰਜਿਸਟਰਾਰ ਲੁਧਿਆਣਾ (ਪੂਰਬੀ) ਦੀ ਕੰਟੀਨ ਦੇ ਠੇਕੇ ਦੀ ਬੋਲੀ 18 ਜੁਲਾਈ ਨੂੰ

Share and Enjoy !

Shares

(ਬਿਊਰੋ ਚੈਕ ਪੋਸਟ) ਲੁਧਿਆਣਾ। ਐਸ.ਡੀ.ਐਮ. ਲੁਧਿਆਣਾ (ਪੂਰਬੀ) ਸ. ਗੁਰਸਿਮਰਨ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੁਲਾਈ, 2022 ਤੋਂ 31 ਮਾਰਚ, 2023 ਤੱਕ ਲੁਧਿਆਣਾ (ਪੂਰਬੀ) ਦੀ ਕੰਟੀਨ ਦੇ ਠੇਕੇ ਦੀ ਬੋਲੀ 18 ਜੁਲਾਈ, 2022 ਨੂੰ ਕਰਵਾਈ ਜਾ ਰਹੀ ਹੈ। ਐਸ.ਡੀ.ਐਮ. ਢਿੱਲੋਂ ਨੇ ਅੱਗੇ ਦੱਸਿਆ ਕਿ ਦਫ਼ਤਰ ਸਬ ਰਜਿਸਟਰਾਰ ਲੁਧਿਆਣਾ (ਪੂਰਬੀ) ਦੀ ਕੰਟੀਨ ਦੇ ਠੇਕੇ ਦੀ ਖੁੱਲੀ ਬੋਲੀ 18 ਜੁਲਾਈ, 2022 ਦਿਨ ਸੋਮਵਾਰ ਸਵੇਰੇ 11 ਵਜੇ, ਦਫ਼ਤਰ ਤਹਿਸੀਲਦਾਰ ਲੁਧਿਆਣਾ ਪੂਰਬੀ ਵਿਖੇ ਕੀਤੀ ਜਾਵੇਗੀ। ਉਨਾ ਦੱਸਿਆ ਕਿ ਚਾਹਵਾਨ ਵਿਅਕਤੀ ਆਪਣੀ ਸਕਿਊਰਟੀ ਰਕਮ ਮੁਬਲਿਗ 50 ਹਜ਼ਾਰ ਰੁਪਏ (ਡਿਮਾਂਡ ਡਰਾਫਟ) ਜਾਂ ਆਰ.ਟੀ.ਜੀ.ਐਸ. ਰਾਹੀਂ ਖਾਤਾ ਨੰਬਰ 32344159075 ਸਟੇਟ ਬੈਂਕ ਆਫ ਇੰਡੀਆ, ਨਵੀਂਆਂ ਕਚਿਹਰੀਆਂ ਕੰਪਲੈਕਸ, ਬ੍ਰਾਂਚ 0003629 ਵਿੱਚ 18 ਜੁਲਾਈ, 2022 ਸਵੇਰੇ 11 ਵਜੇ ਤੱਕ ਇਸ ਦਫ਼ਤਰ ਦੇ ਨਾਜ਼ਰ ਨੂੰ ਜਮਾਂ ਕਰਵਾ ਸਕਦੇ ਹਨ। ਬੋਲੀ ਦੀ ਸ਼ਰਤਾਂ ਦੀ ਲਿਖਤ ਰੂਪ ਵਿੱਚ ਸਹਿਮਤੀ ਦੇਣ ਉਪਰੰਤ ਹੀ ਠੇਕੇਦਾਰ ਬੋਲੀ ਵਿੱਚ ਭਾਗ ਲੈ ਸਕੇਗਾ। ਉਨਾਂ ਕਿਹਾ ਕਿ ਠੇਕੇ ਦੀ ਨਿਲਾਮੀ ਸਬੰਧੀ ਸ਼ਰਤਾਂ ਅਤੇ ਹੋਰ ਜਾਣਕਾਰੀ ਲਈ ਨਾਜ਼ਰ, ਦਫ਼ਤਰ ਉੱਪ ਮੰਡਲ ਮੈਜਿਸਟ੍ਰੇਟ ਲੁਧਿਆਣਾ (ਪੂਰਬੀ)/ਤਹਿਸੀਲਦਾਰ ਲੁਧਿਆਣਾ (ਪੂਰਬੀ) ਨਾਲ ਹਰ ਕੰਮ ਵਾਲੇ ਦਿਨ ਸੰਪਰਕ ਕੀਤਾ ਜਾ ਸਕਦਾ ਹੈ।

About Post Author

Share and Enjoy !

Shares

Leave a Reply

Your email address will not be published.