ਪੰਜਾਬ ਵਿੱਚ ਬਦਲਾਅ ਦੇ ਨਾਮ ਤੇ ਬਣੀ ਮਾਨ ਸਰਕਾਰ ਲਈ  ਕਿੰਨੀ ਸ਼ਰਮ ਦੀ ਗੱਲ

Share and Enjoy !

Shares

– ਪੜੇ-ਲਿਖੇ, ਗੋਲਡਮੈਡਲਿਸਟ ਮੁੰਡੇ-ਕੁੜੀਆਂ ਖੇਤਾਂ ਵਿੱਚ ਝੋਨਾਂ ਲਗਾਉਣ ਲਈ ਮਜਬੂਰ : ਰਣ ਸਿੰਘ

(ਸਤਪਾਲ ਖਡਿਆਲ) ਦਿੜਬਾ ਮੰਡੀ। ਆਮ ਆਦਮੀ ਪਾਰਟੀ ਚੋਣਾਂ ਦੌਰਾਨ ਸ਼ਹੀਦੇ ਆਜਮ ਭਗਤ ਸਿੰਘ ਅਤੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੇ ਸੁਪਨਿਆਂ ਦੀ ਸਰਕਾਰ ਬਣਾਉਣ ਲਈ ਜਿਥੇ ਪੰਜਾਬ ਦੇ ਹਰ ਵਰਗ ਨੂੰ ਆਪਣੇ ਨਾਲ ਜੋੜਨ ’ਚ ਕਾਮਯਾਬ ਹੋਈ ਉਥੇ ਪਿਛਲੀਆਂ ਸਰਕਾਰਾਂ ਵੱਲੋਂ ਅਣਗੌਲਿਆ ਕੀਤੇ ਗਏ ਐਸਸੀ ਅਤੇ ਬੀਸੀ ਵਰਗ ਦੇ ਲੋਕਾਂ ਦੇ ਮਨਾਂ ਵਿੱਚ ਵੀ ਬਦਲਾਅ ਨਾਂ ਦੀ ਇੱਕ ਨਵੀਂ ਆਸ ਦੀ ਕਿਰਨ ਜਾਗੀ ਸੀ,  ਜਿਸ ਕਰਕੇ ਆਮ ਆਦਮੀ ਪਾਰਟੀ ਨੂੰ ਪਹਿਲੀ ਵਾਰ ਐਂਡੀ ਵੱਡੀ ਪੱਧਰ ਤੇ ਬਹੁਮਤ ਹਾਸਲ ਹੋਇਆ, ਪਰ ਐਸਸੀ ਅਤੇ ਬੀਸੀ ਵਰਗ ਨੂੰ ਉਸ ਸਮੇਂ ਭਾਰੀ ਨਿਮੋਸੀ ਦਾ ਸਾਹਮਣਾ ਕਰਨਾ ਪਿਆ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਪਹਿਲੇ ਬਜਟ ਸੈਸਨ ਜੋ ਕਿ ਇੱਕ ਲੱਖ ਪਚਵੰਜਾ ਹਜਾਰ ਅੱਠ ਸੌ ਸੱਠ ਕਰੋੜ ਦਾ ਪੇਸ ਕੀਤਾ ਗਿਆ ਉਸ ਵਿੱਚ ਮਜਦੂਰ ਵਰਗ ਨੂੰ ਬਿਲਕੁਲ ਹੀ ਅੱਖੋਂ ਪਰੋਖੇ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਮਜਦੂਰਾਂ ਲਈ ਇਥੇ ਕੋਈ ਜਗਾ ਨਹੀਂ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉੱਘੇ ਸਮਾਜ ਸੇਵੀ ਆਗੂ ਰਣ ਸਿੰਘ ਮਹਿਲਾਂ ਨੇ ਕਿਹਾ ਕਿ 178 ਲਾਅ ਅਫਸਰਾਂ ਦੀਆਂ ਅਸਾਮੀਆਂ ’ਚ ਰਿਜਰਵੇਸ਼ਨ ਖਤਮ ਕਰਕੇ ਜਿਥੇ ਡਾ. ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਠੇਸ ਪਹੁੰਚਾਈ ਹੈ ਉਥੇ ਇਹ ਕਹਿ ਕੇ ਕਿ ਐਸਸੀ ਅਤੇ ਬੀਸੀ ਵਰਗ ਦੇ ਲੋਕਾਂ ਦਾ ਅਪਮਾਨ ਕੀਤਾ ਹੈ ਕਿ ਤਾਂ ਯੋਗਤਾ ਹੀ ਨਹੀਂ ਰੱਖਦੇ, ਜਦੋਂ ਕਿ ਇਹ ਸਾਡਾ ਸਵਿਧਾਨਕ ਹੱਕ ਹੈ। ਕਿਉਂਕਿ ਸਦੀਆਂ ਤੋਂ ਮੁਢਲੀਆਂ ਲੋੜਾਂ ਤੋਂ ਵਾਂਝੇ ਅਤੇ ਲਿਤਾੜੇ ਹੋਏ ਲੋਕਾਂ ਨੂੰ ਬਰਾਬਰ ਲਿਆਉਣ ਲਈ ਰਿਜਰਵੇਸਨ ਦੇ ਅਧਿਕਾਰ ਡਾ. ਅੰਬੇਡਕਰ ਜੀ ਨੇ ਦਿੱਤੇ ਹਨ। ਯੋਗਤਾ ਦੀਆਂ ਗੱਲਾਂ ਕਰਨ ਵਾਲੀ ਮਾਨ  ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਉਨਾਂ ਕਿਹਾ ਕਿ ਬਦਲਾਅ ਦੇ ਨਾਂ ਤੇ ਬਣੀ ਸਰਕਾਰ ਲਈ ਇਹ ਕਿੰਨੀ ਸਰਮ ਦੀ ਗੱਲ ਹੈ ਕਿ ਬੀਏ, ਬੀਐਡ, ਐਮਏਐਮ ਫਿਲ ਅਤੇ ਨੈਸ਼ਨਲ ਪੱਧਰ ਤੇ ਦੇਸ਼ ਦਾ ਨਾਮ ਚਮਕਾਉਣ ਵਾਲੇ ਗੋਲਡਮੈਡਲਿਸਟ ਮੁੰਡੇ ਕੁੜੀਆਂ ਅੱਜ ਖੇਤਾਂ ’ਚ ਝੋਨਾ ਲਾਉਣ ਲਈ ਮਜਬੂਰ ਹਨ ਕਿ ਮਾਨ ਸਰਕਾਰ ਇਹਨਾਂ ਵਾਰੇ ਵੀ ਕਹੇਗੀ ਕਿ ਇਹ ਯੋਗਤਾ ਨਹੀਂ ਰੱਖਦੇ।  ਰਣ ਸਿੰਘ ਮਹਿਲਾਂ ਨੇ ਡੇਰਾ ਸੱਚਖੰਡ ਬੱਲਾਂ ਤੋਂ ਪੱਚੀ ਕਰੋੜ ਰੁਪਏ ਦੀ ਗ੍ਰਾਂਟ ਵਾਪਸ ਲੈਣ ਦੀ ਵੀ ਸਖਤ ਸਬਦਾਂ ’ਚ ਨਿੰਦਾ ਕਰਦਿਆਂ ਉਨਾਂ ਮੰਗ ਕੀਤੀ ਹੈ ਕਿ ਪਿਛਲੀ ਸਰਕਾਰ ਵੱਲੋਂ ਦਿੱਤੀ ਇਹ ਗ੍ਰਾਂਟ ਡੇਰੇ ਤੋਂ ਵਾਪਸ ਲੈਣ ਦੀ ਵਜਾਏ ਡੇਰੇ ਨੂੰ ਹੋਰ ਗ੍ਰਾਟ ਦਿਤੀ ਜਾਵੇ। ਕਿਉਂਕਿ ਇਸ ਡੇਰੇ ਨਾਲ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਉਨਾਂ ਇਹ ਵੀ ਮੰਗ ਕੀਤੀ ਹੈ ਕਿ ਲਾਅ ਅਫਸਰਾਂ ਦੀਆਂ ਅਸਾਮੀਆਂ ਲਈ ਰਿਜਰਵੇਸ਼ਨ ਲਾਗੂ ਕਰਨ ਦੇ ਨਾਲ ਨਾਲ ਮਜਦੂਰ ਜਮਾਤ ਦਾ ਵੀ ਖਿਆਲ ਰੱਖਿਆ ਜਾਵੇ।

About Post Author

Share and Enjoy !

Shares

Leave a Reply

Your email address will not be published.