
(ਹਰਦੀਪ ਸਿੰਘ ਚੁੰਬਰ) ਪਟਿਆਲਾ। ਐੱਸ.ਸੀ./ਬੀ.ਸੀ.ਅਧਿਆਪਕ ਯੂਨੀਅਨ ਪੰਜਾਬ ਵੱਲੋਂ 6635 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਸਬੰਧੀ ਜਰੂਰੀ ਮੀਟਿੰਗ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ ਦੀ ਅਗਵਾਈ ਵਿੱਚ ਮੁਹਾਲੀ ਵਿਖੇ ਹੋਈ। ਆਗੂਆਂ ਨੇ ਮੀਟਿੰਗ ‘ਚ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਹੈ ਕਿ ਹਰ ਕੰਮ/ਭਰਤੀ ਪਾਰਦਰਸੀ ਢੰਗ ਨਾਲ ਮੈਰਿਟ ਨੂੰ ਆਧਾਰ ਬਣਾ ਕੇ ਕੀਤਾ ਜਾਵੇਗਾ।ਪਰ 6635 ਅਧਿਆਪਕਾਂ ਦੀ ਭਰਤੀ ਵਿੱਚ ਦੇਖਣ ਵਿਚ ਆਇਆ ਹੈ ਕਿ ਅੱਜ ਇੱਕ ਮੈਰਿਟ ਸੂਚੀ ਜਾਰੀ ਕੀਤੀ ਗਈ ਹੈ।ਜਿਸ ਵਿਚ ਮੈਰਿਟ ਅੰਕ ਤਾਂ ਦਿੱਤੇ ਗਏ ਹਨ, ਪਰ ਕਿਸੇ ਵੀ ਉਮੀਦਵਾਰ ਦੀ ਕੈਟਾਗਰੀ ਨਹੀਂ ਦਰਜ ਕੀਤੀ ਗਈ।ਵੱਖ-ਵੱਖ ਰਾਖਵੀਂ ਕੈਟਾਗਰੀ ਦੇ (ਐੱਸ.ਸੀ, ਬੀ.ਸੀ, ਸਾਬਕਾ ਫੌਜੀ, ਅੰਗਹੀਣ..) ਉਮੀਦਵਾਰਾਂ ਦੀ ਕੋਈ ਵੀ ਕੱਟ ਆਫ ਮੈਰਿਟ ਜਾਰੀ ਨਹੀਂ ਕੀਤੀ ਗਈ।ਇਹ ਅੱਧ ਅਧੂਰੀ ਮੈਰਿਟ ਸੂਚੀ ਵੀ ਨਿਯੁਕਤੀ ਪੱਤਰ ਜਾਰੀ ਕਰਨ ਤੇ ਸਟੇਸਨ ਚੋਣ ਕਰਨ ਤੋਂ ਬਾਅਦ ਜਾਰੀ ਕੀਤੀ ਗਈ ਹੈ। ਜਿਸ ਨਾਲ 6635 ਈਟੀਟੀ ਅਧਿਆਪਕਾਂ ਦੀ ਭਰਤੀ ‘ਚ ਵੱਡੇ ਪੱਧਰ ਤੇ ਘਪਲੇ ਦੀ ਸੱਕ ਜ਼ਾਹਿਰ ਹੁੰਦਾ ਹੈ।
ਕਿਉਂ ਜੋ ਜਿਲਾ ਸਿੱਖਿਆ ਅਫ਼ਸਰਾਂ ਵੱਲੋਂ ਆਰਡਰ 2 ਜੁਲਾਈ ਤੇ 3 ਜੁਲਾਈ 2022 ਨੂੰ ਜਾਰੀ ਕੀਤੇ ਹਨ ਤੇ ਮੈਰਿਟ ਸੂਚੀ ਡਾਇਰੈਕਟਰ ਭਰਤੀ ਬੋਰਡ ਵੱਲੋਂ ਲੁਕਾ ਕੇ ਰੱਖਣ ਉਪਰੰਤ 5 ਜੁਲਾਈ 2022 ਜਾਰੀ ਕੀਤੀ ਗਈ ਹੈ। ਇਸ ਨੂੰ ਹੀ ਨਵੀਂ ਬਣੀ ਪੰਜਾਬ ਸਰਕਾਰ ਦੀ ਪਾਰਦਰਸਤਾ ਕਿਹਾ ਜਾ ਰਿਹਾ ਹੈ। ਜਦੋਂ ਕਿ 6635 ਈਟੀਟੀ ਅਧਿਆਪਕਾਂ ਦੀ ਭਰਤੀ ਵਿੱਚ ਰਾਖਵਾਂਕਰਨ ਨੀਤੀ ਤੇ ਮਾਨਯੋਗ ਅਦਾਲਤਾਂ ਦੇ ਫੈਸਲਿਆਂ ਦੀ ਉਲੰਘਣਾ ਕੀਤੀ ਗਈ ਹੈ। ਅਜਿਹੇ ਧੱਕੇ ਤੇ ਘਾਣ ਨੂੰ ਰਿਜਰਵ ਸ੍ਰੇਣੀਆਂ ਵੱਲੋਂ ਕਦੇ ਵੀ ਬਰਦਾਸਤ ਨਹੀ ਕੀਤਾ ਜਾਵੇਗਾ। ਜਥੇਬੰਦੀ ਦੇ ਆਗੂਆਂ ਨੇ ਇਸ ਭਰਤੀ ਚ ਕੀਤੀ ਜਾ ਰਹੀ ਨੰਗੀ ਚਿੱਟੀ ਹੇਰਾਫੇਰੀ ਦਾ ਸਖਤ ਨੋਟਿਸ ਲਿਆ ਗਿਆ। ਜੇਕਰ ਆਉਣ ਵਾਲੇ 1-2 ਦਿਨਾਂ ’ਚ ਡਾਇਰੈਕਟਰ ਭਰਤੀ ਬੋਰਡ ਸਿੱਖਿਆ ਵਿਭਾਗ ਪੰਜਾਬ ਵੱਲੋਂ ਜੇਕਰ ਇਸ ਅੱਧ ਅਧੂਰੀ ਮੈਰਿਟ ਸੂਚੀ ਨੂੰ ਸੋਧ ਕੇ ਜਾਰੀ ਨਹੀਂ ਕੀਤਾ ਜਾਂਦਾ ਤਾਂ ਜਥੇਬੰਦੀ ਸਿੱਖਿਆ ਵਿਭਾਗ, ਸਿੱਖਿਆ ਮੰਤਰੀ ਤੇ ਪੰਜਾਬ ਸਰਕਾਰ ਵਿਰੁੱਧ ਤਿੱਖਾ ਸੰਘਰਸ ਸੁਰੂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਸਰਕਾਰ ਦੇ ਪਾਰਦਰਸੀ ਹੋਣ ਦੇ ਢੰਗ ਦੀ ਪੋਲ ਪਹਿਲੀ ਹੀ ਭਰਤੀ ‘ਚ ਖੁੱਲ ਗਈ। ਇਸ ਮੀਟਿੰਗ ‘ਚ ਜੱਥੇਬੰਦੀ ਦੇ ਕਾਰਜਕਾਰੀ ਪ੍ਰਧਾਨ ਕਰਿਸਨ ਸਿੰਘ ਦੁੱਗਾਂ, ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਸੀਨੀਅਰ ਮੀਤ ਪ੍ਰਧਾਨ, ਬਲਵਿੰਦਰ ਲਤਾਲਾ, ਹਰਬੰਸ ਲਾਲ ਪਰਜੀਆਂ, ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ, ਪਰਵਿੰਦਰ ਭਾਰਤੀ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਹਰਪਾਲ ਤਰਨਤਾਰਨ, ਹਰਦੀਪ ਤੂਰ, ਵੀਰ ਸਿੰਘ ਮੋਗਾ, ਹਰਜਿੰਦਰ ਪੁਰਣੇਵਾਲਾ, ਗੁਰਜੈਪਾਲ ਲੁਧਿਆਣਾ, ਕੁਲਵੰਤ ਦਸੂਹਾ, ਸੁਖਦੇਵ ਕਾਜਲ, ਗੁਰਮੇਜ ਅਹੀਰ, ਮੇਹਰ ਸਿੰਘ ਅਮਲੋਹ,ਰਾਜ ਚੌਹਾਨ ਰੋਪੜ, ਜਤਿੰਦਰ ਤਰਨਤਾਰਨ, ਦਿਲਬਾਗ ਤਰਨਤਾਰਨ, ਨਰਿੰਦਰਜੀਤ ਕਪੂਰਥਲਾ, ਜਸਵੀਰ ਬਰਨਾਲਾ, ਹਰਜਿੰਦਰ ਮਲੇਰਕੋਟਲਾ, ਜਰਨੈਲ ਸਿੰਘ ਫਤਹਿਗੜ ਸਾਹਿਬ,ਗੁਰਟੇਕ ਫਰੀਦਕੋਟ, ਅਮਿੰਦਰਪਾਲ ਮੁਕਤਸਰ, ਪਰਸਨ ਬਠਿੰਡਾ, ਵਿਜੈ ਮਾਨਸਾ ਆਦ ਸਾਮਿਲ ਹੋਏ।