
(ਤਾਰੀ ਲੋਧੀਪੁਰੀਆ) ਔੜ। ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਵਿੱਦਿਅਕ ਸੈਂਸਨ 2021-22 ਦੀ ਬਾਰਵੀਂ ਜਮਾਤ ਦੀ ਸਲਾਨਾ ਪੀ੍ਰਖਿਆ ਲਈ ਗਈ ਜਿਸ ਵਿੱਚ ਦੋਆਬਾ ਮਾਡਲ ਸੀਨੀਅਰ ਸੈਂਕੰਡਰੀ ਸਕੂਲ ਦੇ ਹੋਣਹਾਰ ਬੱਚਿਆਂ ਨੇ ਵਧੀਆ ਅੰਕ ਹਾਸ਼ਿਲ ਕਰਕੇ ਇੱਕ ਸ਼ਾਨਦਾਰ ਨਤੀਜਾ ਦਿੱਤਾ ਹੈ। ਸਕੂਲ ਦੇ ਕਮਰਸ ਗਰੱੁਪ ਵਿੱਚੋਂ ਕਰਮਵਾਰ ਅੰਜਲੀ ਨੇ 476/500, ਦਮਨਪ੍ਰੀਤ ਕੌਰ ਨੇ 463/500 ਅਤੇ ਸੰਜਨਾਂ ਨੇ 462/500 ਅੰਕ ਹਾਸ਼ਿਲ ਕਰਕੇ ਆਪਣੇ ਸਕੂਲ ਅਤੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ ਹੈ, ਇਸੇ ਤਰਾਂ ਹਿਓਮੈਨਟੀ ਗਰੁੱਪ ਚੋਂ ਕਰਮਵਾਰ ਗੁਰਸ਼ਰਨ ਕੌਰ ਨੇ 443/500, ਪੱਲਵੀ ਨੇ 425/500 ਅਤੇ ਹਰਕੀਰਤ ਸਿੰਘ ਨੇ 420/500 ਅੰਕ ਪ੍ਰਾਪਤ ਕਰਕੇ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਸ: ਮਨਦੀਪ ਸਿੰਘ ਗਰੇਵਾਲ ਨੇ ਬੱਚਿਆਂ ਦੇ ਸਹੀ ਨਤੀਜੇ ਆੳਣ ਤੇ ਬੱਚਿਆਂ ਦੇ ਮਾਪਿਆਂ ਬੱਚਿਆਂ ਨੰੁ ਵਧਾਈ ਦਿੰਦਿਆਂ ਬੱਚਿਆਂ ਦੇ ਸਫਲ ਭਵਿੱਖ ਲਈ ਸੁੱਭਕਾਮਨਾਵਾਂ ਦਿੱਤੀਆਂ ।ਇਸ ਮੌਕੇ ਮੋਹਿਤ ਚਾਹਲ ਖੁਰਦ, ਮੈਡਮ ਰਜਨੀ, ਮੈਡਮ ਨੀਸ਼ਾਂ ਰਾਣੀ, ਮੈਡਮ ਸੁਨੀਤਾ, ਸੁਰਿੰਦਰ ਸਿੰਘ ਭੱਟੀ, ਗੁਰਪ੍ਰੀਤ ਸਿੰਘ, ਸੁਖਵੀਰ ਸਿੰਘ, ਗੁਰਪ੍ਰੀਤ ਕੌਰ, ਨੇਹਾ ਆਦਿ ਮੌਕੇ ਤੇ ਹਾਜਰ ਸਨ।