
– ਜੀ.ਆਈ.ਟੀ.ਸੀ.ਕੇ.ਟੀ. ਵਿਖੇ ਪਲੇਸਮੈਂਟ ਕੈਂਪ ਆਯੋਜਿਤ
– ਪਿ੍ਰੰਸੀਪਲ ਵੱਲੋਂ ਨੌਜਵਾਨਾਂ ਨੂੰ ਅਪੀਲ, ਉੱਜਵਲ ਭਵਿੱਖ ਲਈ ਇੰਸਟੀਚਿਊਟ ‘ਚ ਲੈਣ ਦਾਖਲਾ
(ਬਿਊਰੋ ਚੈਕ ਪੋਸਟ) ਲੁਧਿਆਣਾ। ਸਰਕਾਰੀ ਇੰਸਟੀਚਿਊਟ ਆਫ ਟੈਕਨਾਲੋਜੀ ਆਫ ਟੈਕਸਟਾਈਲ ਕੈਮਿਸਟਰੀ ਐਂਡ ਨਿਟਿੰਗ ਟੈਕਨਾਲੋਜੀ (ਜੀ.ਆਈ.ਟੀ.ਸੀ.ਕੇ.ਟੀ.) ਲੁਧਿਆਣਾ ਦੇ 19 ਡਿਪਲੋਮਾ ਪਾਸ ਵਿਦਿਆਰਥੀਆਂ ਨੂੰ ਸਥਾਨਕ ਇੰਸਟੀਚਿਊਟ ਵਿਖੇ ਲਗਾਏ ਗਏ ਪਲੇਸਮੈਂਟ ਕੈਂਪ ਵਿੱਚ ਨੌਕਰੀ ਲਈ ਚੋਣ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ਰੰਸੀਪਲ ਕਨੂੰ ਸ਼ਰਮਾ ਨੇ ਦੱਸਿਆ ਕਿ ਚੁਣੇ ਗਏ ਵਿਦਿਆਰਥੀਆਂ ਨੇ 2022 ਬੈਚ ਵਿੱਚ ਟੈਕਸਟਾਈਲ ਟੈਕਨਾਲੋਜੀ ਅਤੇ ਟੈਕਸਟਾਈਲ ਪ੍ਰੋਸੈਸਿੰਗ ਦਾ ਡਿਪਲੋਮਾ ਪਾਸ ਕਰਕੇ ਵੱਖ-ਵੱਖ ਟੈਕਸਟਾਈਲ ਇੰਡਸਟਰੀਜ਼ ਵਿੱਚ ਨੌਕਰੀਆਂ ਹਾਸਲ ਕੀਤੀਆਂ ਹਨ ਜਿਨਾਂ ਵਿੱਚ ਵਰਧਮਾਨ ਯਾਰਨ ਐਂਡ ਥਰੈਡਜ ਲਿਮਟਿਡ ਲੁਧਿਆਣਾ, ਅਰਵਿੰਦ ਲਿਮਟਿਡ ਅਹਿਮਦਾਬਾਦ, ਓਸਵਾਲ ਡਾਇੰਗ ਲੁਧਿਆਣਾ, ਸਟਾਰ ਕੋਟੈਕਸ ਲਿਮਟਿਡ ਲੁਧਿਆਣਾ, ਰਾਜ ਨਿਟਵਿਅਰ ਲੁਧਿਆਣਾ, ਚੋਪੜਾ ਨਿਟਵਿਅਰ ਲੁਧਿਆਣਾ, ਪੀ.ਆਈ. ਕੋਟੈਕਸ ਪ੍ਰਾਈਵੇਟ ਲਿਮਟਿਡ ਲੁਧਿਆਣਾ, ਪਵਨ ਡਾਇੰਗ ਲੁਧਿਆਣਾ, ਅਜੀਤ ਫੈਬਰਿਕ ਪ੍ਰਾਈਵੇਟ ਲੁਧਿਆਣਾ, ਏਕਤਾ ਡਾਇੰਗ ਐਂਡ ਫਿਨਿਸ਼ਿੰਗ ਹਾਊਸ, ਅਮਰ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਪ੍ਰਾਈਵੇਟ ਸਮੇਤ ਅਤੇ ਹੋਰ ਸ਼ਾਮਲ ਹਨ। ਪਿ੍ਰੰਸੀਪਲ ਵੱਲੋਂ ਨੌਜਵਾਨਾਂ ਨੂੰ ਟੈਕਸਟਾਈਲ ਉਦਯੋਗ ਵਿੱਚ ਆਪਣਾ ਕੈਰੀਅਰ ਬਣਾਉਣ ਦੇ ਮੰਤਵ ਨਾਲ ਇੰਸਟੀਚਿਊਟ ਵਿੱਚ ਦਾਖਲਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਇਨਾਂ ਚੁਣੇ ਗਏ ਵਿਦਿਆਰਥੀਆਂ ਨੂੰ ਕਰੀਬ 2.88 ਲੱਖ ਰੁਪਏ ਸਾਲਾਨਾ ਪੈਕਜ ਦਿੱਤਾ ਜਾਵੇਗਾ ਜੋਕਿ ਇੱਕ ਚੰਗੀ ਤਨਖਾਹ ਮੰਨੀ ਜਾਂਦੀ ਹੈ। ਚੁਣੇ ਗਏ ਵਿਦਿਆਰਥੀਆਂ ਨੂੰ ਨਿਯੁਕਤੀ ਪੱਤਰ ਵੰਡਣ ਸਮੇਂ ਉਨਾਂ ਸ਼ੁੱਭਕਾਮਨਾਵਾਂ ਦੇ ਨਾਲ-ਨਾਲ ਉਨਾਂ ਨੂੰ ਆਪਣੀ ਮਿਹਨਤ ਅਤੇ ਲਗਨ ਦੇ ਬਲਬੂਤੇ ਇਸ ਉਦਯੋਗ ਵਿੱਚ ਨਾਮਣਾ ਖੱਟਣ ਲਈ ਵੀ ਪ੍ਰੇਰਿਆ। ਇਸ ਮੌਕੇ ਕਨਵੀਨਰ ਪਲੇਸਮੈਂਟ ਸੈੱਲ ਪਰਵੀਨ ਰਣਦੇਵ, ਨਰੇਸ਼ ਕੁਮਾਰ, ਸੁਖਦੇਵ ਸਿੰਘ, ਜਗਜੀਤ ਸਿੰਘ ਤੇ ਹੋਰ ਹਾਜ਼ਰ ਸਨ।