ਸਰਬ ਨੌਜਵਾਨ ਸਭਾ ਦੀ ਸਲਾਹਕਾਰ ਕਮੇਟੀ ਦੀ ਹੋਈ ਮੀਟਿੰਗ

Share and Enjoy !

Shares

(ਸ਼ਿਵ ਕੋੜਾ) ਫਗਵਾੜਾ। ਸਰਬ ਨੌਜਵਾਨ ਸਭਾ (ਰਜਿ:) ਫਗਵਾੜਾ ਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖਰੇਖ ਹੇਠ ਸਥਾਨਕ ਖੇੜਾ ਰੋਡ ਸਥਿਤ ਸੀਨੀਅਰ ਸਿਟੀਜਨ ਕੇਅਰ ਸੈਂਟਰ ਵਿਖੇ ਹੋਈ। ਜਿਸਦੀ ਪ੍ਰਧਾਨਗੀ ਹਾਕੀ ਉਲੰਪੀਅਨ ਅਤੇ ਆਮ ਆਦਮੀ ਪਾਰਟੀ ਜਲੰਧਰ ਦੇ ਹਲਕਾ ਇੰਚਾਰਜ ਸੁਰਿੰਦਰ ਸਿਘ ਸੋਢੀ ਵਲੋਂ ਕੀਤੀ ਗਈ ਅਤੇ ਸਲਾਹਕਾਰ ਮੰਡਲ ‘ਚ ਸ਼ਾਮਲ ਸ੍ਰੀ ਪਵਨ ਕੁਮਾਰ ਬੀਸਲਾ ਡਿਪਟੀ ਚੀਫ ਇੰਜਨੀਅਰ ਪਾਵਰਕਾਮ ਜਲੰਧਰ, ਜਸਬੀਰ ਸਿੰਘ ਡੀ.ਐਸ.ਪੀ. ਲੁਧਿਆਣਾ, ਹੁਸਲ ਲਾਲ ਜਨਰਲ ਮੈਨੇਜਰ ਜੇ.ਸੀ.ਟੀ. ਮਿੱਲ, ਉਦਯੋਗਪਤੀ ਅਸ਼ਵਨੀ ਕੋਹਲੀ, ਰਾਜ ਕੁਮਾਰ ਮੱਟੂ ਸੇਵਾ ਮੁਕਤ ਬੈਂਕ ਅਧਿਕਾਰੀ, ਇੰਸਪੈਕਟਰ ਕੁਲਵੰਤ ਸਿੰਘ ਪੰਜਾਬ ਪੁਲਿਸ ਲੁਧਿਆਣਾ, ਪਿ੍ਰੰ: ਗੁਰਮੀਤ ਸਿੰਘ ਪਲਾਹੀ ਨੇ ਵੀ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਪਿਛਲੇ ਇਕ ਸਾਲ ਦੀਆਂ ਗਤੀਵਿਧੀਆਂ ਤੋਂ ਇਲਾਵਾ ਸਭਾ ਦੀ ਦੇਖਰੇਖ ਹੇਠ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦੇ ਕੋਰਸਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਸੋਸਵਾ ਦੀ ਸਹਾਇਤਾ ਨਾਲ ਟੇਲਰਿੰਗ ਕਟਿੰਗ, ਬਿਊਟੀਸ਼ਨ ਕੋਰਸਾਂ ਦੇ ਨਾਲ ਹੁਣ ਸੈਂਟਰ ਵਿਖੇ ਕੰਪਿਊਟਰ ਕੋਰਸ ਵੀ ਸ਼ੁਰੂ ਕਰ ਦਿੱਤੇ ਗਏ ਹਨ। ਪਿ੍ਰੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਸਰਬ ਨੌਜਵਾਨ ਸਭਾ ਦੀ ਸਿਸਟਰ ਐਨ.ਜੀ.ਓ. ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਨੂੰ ਆਮਦਨ ਕਰ ਵਿਭਾਗ ਵਲੋਂ ਧਾਰਾ 80 ਜੀ ਤਹਿਤ ਟੈਕਸ ਤੋਂ ਛੂਟ ਦੀ ਸੁਵਿਧਾ ਪ੍ਰਦਾਨ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਦਾਨ ਦੀ ਰਾਸ਼ੀ ਤੇ ਆਮਦਨ ਕਰ ਵਿਚ 50 ਫ਼ੀਸਦੀ ਰਾਹਤ ਮਿਲੇਗੀ। ਇਸ ਤੋਂ ਪਹਿਲਾ ਸੁਸਾਇਟੀ ਨੂੰ 12-ਏ ‘ਚ ਰਜਿਸਟ੍ਰੇਸ਼ਨ ਮਿਲ ਗਈ ਸੀ, ਜਿਸ ਤਹਿਤ ਇਹ ਸੁਸਾਇਟੀ ਟੈਕਸ ਮੁਕਤ ਰਹੇਗੀ। ਇਸ ਪ੍ਰਾਪਤੀ ਨੂੰ ਲੈ ਕੇ ਸਮੂਹ ਸਲਾਹਕਾਰ ਮੰਡਲ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਦਯੋਗਪਤੀ ਅਸ਼ਵਨੀ ਕੋਹਲੀ ਨੇ ਦੱਸਿਆ ਕਿ ਹੁਣ ਕਾਰਪੋਰੇਟ ਸੈਕਟਰ ਤੋਂ ਦਾਨ ਲੈਣ ਦਾ ਰਾਹ ਖੁਲ ਗਿਆ ਹੈ। ਜਿਸ ਵਲੋਂ ਆਪਣੀ ਆਮਦਨ ਦਾ 2 ਫ਼ੀਸਦੀ ਸੀ.ਐਸ.ਆਰ. ਫੰਡ ਸਮਾਜਿਕ ਕੰਮਾ ‘ਤੇ ਖ਼ਰਚਣਾ ਲਾਜ਼ਮੀ ਹੈ ਤੇ ਇਹ ਸੁਸਾਇਟੀ ਦਾਨ ਪ੍ਰਾਪਤ ਕਰਨ ਦੇ ਯੋਗ ਹੋ ਗਈ ਹੈ। ਉਲੰਪੀਅਨ ਸੁਰਿੰਦਰ ਸਿਘ ਸੋਢੀ, ਪਵਨ ਬੀਸਲਾ ਅਤੇ ਹੁਸਨ ਲਾਲ ਨੇ ਸਭਾ ਦੀਆਂ ਸਰਗਰਮੀਆਂ ਨੂੰ ਲੈ ਕੇ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਖਾਸ ਤੌਰ ਤੇ ਵੋਕੇਸ਼ਨਲ ਕੋਰਸਾਂ ਅਤੇ ਲੋੜਵੰਦ ਲੜਕੀਆਂ ਦੇ ਵਿਆਹ ਪ੍ਰੋਜੈਕਟਾਂ ਨੂੰ ਤਸੱਲੀ ਬਖ਼ਸ਼ ਢੰਗ ਨਾਲ ਚਲਾਉਣ ਲਈ ਪ੍ਰਧਾਨ ਸੁਖਵਿੰਦਰ ਸਿੰਘ ਨੂੰ ਵਧਾਈ ਦਿੱਤੀ। ਇਸ ਦੌਰਾਨ ਡੀ.ਐਸ.ਪੀ. ਜਸਬੀਰ ਸਿੰਘ ਨੇ ਕਿਹਾ ਕਿ ਜੋ ਕੋਈ ਵੀ ਸਭਾ ਨਾਲ ਇੱਕ ਵਾਰ ਜੁੜ ਜਾਂਦਾ ਹੈ, ਉਹ ਹਮੇਸ਼ਾ ਲਈ ਜੁੜਿਆ ਹੀ ਰਹਿੰਦਾ ਹੈ, ਕਿਉਂਕਿ ਇਹ ਸਭਾ ਲੋਕ ਭਲਾਈ ਦੇ ਨਿਰੰਤਰ ਕੰਮ ਕਰਦੀ ਰਹਿੰਦੀ ਹੈ। ਮੀਟਿੰਗ ਦੌਰਾਨ ਇਸ ਸਾਲ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਾਮੂਹਿਕ ਵਿਆਹ ਸਮਾਗਮ ਲਈ 4 ਦਸੰਬਰ ਦਿਨ ਐਤਵਾਰ ਨੂੰ ਕਰਵਾਉਣ ਲਈ ਸਹਿਮਤੀ ਪ੍ਰਗਟਾਈ ਗਈ। ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕੰਪਿਊਟਰ ਕੋਰਸ ਲਈ ਪਰਮਜੀਤ ਸਿੰਘ ਬਸਰਾ, ਬਲਵੀਰ ਸਿੰਘ ਉੱਭੀ, ਯੂ.ਕੇ., ਸਤਨਾਮ ਸਿੰਘ ਉੱਭੀ ਯੂ.ਕੇ., ਏ.ਡੀ.ਸੀ. ਜਯੋਤੀ ਬਾਲਾ ਮੱਟੂ ਅਤੇ ਉਹਨਾਂ ਦੇ ਪਤੀ ਰਾਜਕੁਮਾਰ ਮੱਟੂ, ਸਵਰਨ ਸਿੰਘ, ਗੁਰਪਾਲ ਸਿੰਘ ਸਾਬਕਾ ਸਰਪੰਚ, ਅਸ਼ੋਕ ਕੁਮਾਰ ਈ.ਟੀ.ਓ., ਪਵਨ ਬੀਸਲਾ ਚੀਫ ਇੰਜੀਨੀਅਰ ਪਾਵਰਕਾਮ ਵਲੋਂ ਇਕ ਇਕ ਕੰਪਿਊਟਰ ਭੇਂਟ ਕੀਤਾ ਗਿਆ ਹੈ। ਸਲਾਹਕਾਰ ਮੰਡਲ ਵਲੋਂ ਇਹਨਾਂ ਦਾਨੀ ਸੱਜਣਾ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਲੈਕਚਰਾਰ ਹਰਜਿੰਦਰ ਗੋਗਨਾ ਨੇ ਬਖੂਬੀ ਨਿਭਾਈ। ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਸਭਾ ਦੇ ਉਪ ਪ੍ਰਧਾਨ ਰਵਿੰਦਰ ਸਿੰਘ ਰਾਏ, ਬਲਜਿੰਦਰ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ ਬੇਦੀ, ਆਰਚੀਟੈਕਟ ਜਸਪਾਲ ਸਿੰਘ ਚੀਮਾ, ਅੱਖਾਂ ਦੇ ਮਾਹਿਰ ਡਾ: ਤੁਸ਼ਾਰ ਅਗਰਵਾਲ, ਗੁਰਦੀਪ ਸਿੰਘ ਤੁੱਲੀ, ਪਿ੍ਰਤਪਾਲ ਕੌਰ ਤੁੱਲੀ, ਨਰਿੰਦਰ ਸੈਣੀ, ਜਗਜੀਤ ਸੇਠ, ਵਿੱਕੀ ਹਦਿਆਬਾਦ, ਜਤਿੰਦਰ ਨਾਹਰ, ਸਾਹਿਬਜੀਤ ਸਾਬੀ, ਮਨਦੀਪ ਸਿੰਘ, ਜਸ਼ਨ ਮਹਿਰਾ, ਸੇਵਾ ਮੁਕਤ ਐਸ.ਡੀ.ਓ. ਬਲਵੀਰ ਸਿੰਘ, ਰਾਮ ਲੁਭਾਇਆ ਪੰਡੋਰੀ, ਦੀਪਕ ਚੰਦੇਲ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.