ਬਲੈਰੋ ਗੱਡੀ ਦੇ ਹੇਠ ਆ ਕੇ ਮੋਟਰਸਾਇਕਲ ਸਵਾਰ ਦੀ ਮੌਤ

Share and Enjoy !

Shares

(ਮਨੀ ਰਸੂਲਪੁਰੀ) ਸਿੱਧਵਾਂਬੇਟ। ਲਾਗਲੇ ਪਿੰਡ ਭੈਣੀ ਅਰਾਈਆਂ ਦੇ ਨੇੜੇ ਬਲੈਰੋ ਗੱਡੀ ਨੇ ਮਾਰੀ ਟੱਕਰ ਤੇ ਮੋਟਰਸਾਇਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਦਲਜੀਤ ਸਿੰਘ ਵਾਸੀ ਭੈਣੀ ਅਰਾਈਆਂ ਨੇ ਦੱਸਿਆ ਕਿ ਮੇਰਾ ਵੱਡਾ ਭਰਾ ਸਤਨਾਮ ਸਿੰਘ ਉਰਫ ਸੱਤਾ (33) ਰੋਜਾਨਾਂ ਦੇ ਵਾਂਗ ਲੁਧਿਆਣੇ ਡਿਉਟੀ ਜਾਣ ਲੱਗਾ ਤਾਂ ਤੇਜ ਰਫਤਾਰ ਨਾਲ ਆ ਰਹੀ ਬਲੈਰੋ ਗੱਡੀ ਪੀ ਬੀ 10 ਐਚ ਐਲ 2470 ਸਿੱਧੀ ਆਣ ਵੱਜੀ ਤੇ ਗਭੀਰ ਰੂਪ ਜਖਮੀ ਹੋ ਗਿਆ। ਜਿਸ ਸਰਕਾਰੀ ਹਸਪਤਾਲ ਜਗਰਾਉ ਲਿਜਾਇਆ ਗਿਆ ਉਸ ਦੀ ਹਾਲਤ ਗਭੀਰ ਦੇਖਦੇ ਹੋਏ ਡਾਕਟਰਾਂ ਨੇ ਲੁਧਿਆਣੇ ਰੈਫਰ ਕਰ ਦਿੱਤਾ ਅਤੇ ਰਸਤੇ ਵਿੱਚ ਹੀ ਮੌਤ ਹੋ ਗਈ। ਉਹ ਆਪਣੇ ਪਿੱਛੇ ਮਾਂ-ਬਾਪ, ਪਤਨੀ ਤੋਂ ਇਲਾਵਾ 4 ਸਾਲ ਦੀ ਬੇਟੀ ਛੱਡ ਗਿਆ ਹੈ। ਸਿਧਵਾ ਬੇਟ ਪੁਲਿਸ ਥਾਣਾ ਦੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਰਵਾਈ ਤੋਂ ਬਾਅਦ ਪੋਸਟਮਾਸਟਮ ਕਰਵਾ ਕੇ ਲਾਸ਼ ਪਰਵਾਰਕ ਮੈਂਬਰਾਂ ਨੂੰ ਸੌਪ ਦਿੱਤੀ ਅਤੇ ਅੰਤਮ ਸੰਸਕਾਰ ਕਰ ਦਿੱਤਾ ਗਿਆ।

About Post Author

Share and Enjoy !

Shares

Leave a Reply

Your email address will not be published.