
(ਮਨੀ ਰਸੂਲਪੁਰੀ) ਭੂੰਦੜੀ/ਸਿੱਧਵਾਬੇਟ। ਸਥਾਨਕ ਕਸਬੇ ਦੇ ਨਿਊ ਪੰਜਾਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭੂੰਦੜੀ ਦੇ 12 ਵੀ ਜਮਾਤ ਦੀਆਂ ਦੋ ਲੜਕੀਆਂ ਨੇ ਮੈਰਿਟ ਹਾਸਲ ਕੀਤੀ ।ਜਿਸ ਚ ਸਕੂਲ ਦੇ ਐਡਵੋਕੈਟ ਪਿ੍ਰਸ਼ੀਪਲ ਮੈਡਮ ਮੰਜੂ ਸ਼ੇਠੀ ਅਤੇ ਡਾਇਰੈਕਟਰ ਸ੍ਰੀ ਮਦਨ ਲਾਲ ਸ਼ੇਠੀ ਨੇ ਦੱਸਿਆਂ ਕਿ ਵਿਦਿਆਰਥੀ ਹਸਨਦੀਪ ਕੌਰ ਪੁੱਤਰੀ ਰੂਪ ਸਿੰਘ ਵਾਸੀ ਪਿੰਡ ਭੈਣੀ ਅਰਾਈਆਂ ਨੇ 500 ਵਿੱਚੋ 492, 98.4% ਅੰਕ ਪਾ੍ਰਪਤ ਕਰਕੇ ਮੈਰਿਟ ਚ ਪਹਿਲਾ ਸਥਾਨ ਹਾਸਲ ਕੀਤਾ,ਅਤੇ ਪ੍ਰਭਦੀਪ ਕੌਰ ਪੁੱਤਰੀ ਸੁਖਵਿੰਦਰ ਕੌਰ ਵਾਸੀ ਪਿੰਡ ਪੜੈਣ ਨੇ 500 ਵਿੱਚੋ 489,97.8% ਅੰਕ ਪ੍ਰਾਪਤ ਕਰਕੇ ਮੈਰਿਟ ਚ ਦੂਸ਼ਰਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਅਤੇ ਮਾਪਿਆ ਦਾ ਨਾਮ ਰੌਸ਼ਨ ਕੀਤਾ।ਅੱਗੇ ਪਿ੍ਰਸ਼ੀਪਲ ਮੈਡਮ ਮੰਜੂ ਸੇਠੀ ਨੇ ਕਿਹਾ ਕਿ ਇਨ੍ਰਾ ਵਿਦਿਆਰਥੀਆ ਨੇ ਬਹੁਤ ਵਧੀਆਂ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਤਾ ਪਿਤਾ ਤੇ ਸਮੂਹ ਸਟਾਫ ਦਾ ਨਾਮ ਕੀਤਾ ਰੌਸਨ।ਇਸ ਮੋਕੇ ਸਕੂਲ ਦੇ ਐਡਵੋਕੈਟ ਪਿ੍ਰਸ਼ੀਪਲ ਮੈਡਮ ਮੰਜੂ ਸ਼ੇਠੀ ਨੇ ਕਿਹਾ ਸਕੂਲ ਵੱਲੋ ਹਰ ਵਿਦਿਆਰਥੀ ਤੇ ਬਰਾਬਰ ਧਿਆਨ ਦਿੱਤਾ ਜਾਦਾ ਹੈ ਤਾ ਜੋ ਵਿਦਿਆਰਥੀ ਦਾ ਬੇਸ ਮਜਬੂਤ ਹੋਵੇ ਤੇ ਕੇਵਲ ਜਮਾਤ ਵਧਣ ਦੀ ਬਜਾਏ ਗਿਆਨ ਤੇ ਹੋਰਨਾਂ ਸਰਗਰਮੀਆਂ ਚ ਵੀ ਵਾਧਾ ਹੋਵੇ ਇਸ ਮੋਕੇ ਪਿ੍ਰਸ਼ੀਪਲ ਮੈਡਮ ਮੰਜੂ ਸ਼ੇਠੀ,ਡਾਇਰੈਕਟਰ ਸ੍ਰੀ ਮਦਨ ਲਾਲ ਸ਼ੇਠੀ,ਅਤੇ ਸਮੂਹ ਸਕੂਲ ਸਟਾਫ ਵੱਲੋ ਸਕੂਲ ਦੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਬੱਚਿਆ ਦੀ ਕਾਮਯਾਬੀ ਲਈ ਮਿਹਨਤੀ ਅਧਿਆਪਕਾਂ ਅਤੇ ਸਮੂਹ ਸਟਾਫ ਅਤੇ ਬੱਚਿਆ ਦੇ ਮਾਪਿਆਂ ਦੀ ਪ੍ਰਸ਼ੰਸ਼ਾ ਕੀਤੀ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ,ਅੰਤ ਚ ਬੱਚਿਆਂ ਦੇ ਮਾਤਾ-ਪਿਤਾ,ਸਮੂਹ ਸਕੂਲ ਸਟਾਫ ਅਤੇ ਬੱਚਿਆਂ ਨੂੰ ਵਧਾਈਆਂ ਦਿੱਤੀਆਂ ਅਤੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆਂ ਗਿਆਂ।