ਫ਼ਿਕ ਨਿਯਮਾ ਦੀ ਪਾਲਣਾ ਸਬੰਧੀ ਲਗਾਇਆ ਗਿਆ ਜਾਗਰੂਕਤਾ ਕੈਂਪ

Share and Enjoy !

Shares
(ਗੁਰਵਿੰਦਰ ਸਿੰਘ) ਮੋਹਾਲੀ :  ਅੱਜ ਸੀਨੀਅਰ ਕਪਤਾਨ ਪੁਲਿਸ ਸ੍ਰੀ ਵਿਵੇਕਸ਼ੀਲ ਸੋਨੀ, ਐੱਸ ਪੀ ਟ੍ਰੈਫਿਕ ਸ੍ਰੀ ਜਗਵਿੰਦਰ ਸਿੰਘ ਚੀਮਾ, ਡੀ ਐਸ ਪੀ ਟ੍ਰੈਫਿਕ ਸੁਰਿੰਦਰ ਮੋਹਨ ਦੇ ਹੁਕਮਾਂ ਤਹਿਤ ਐਮ.ਵੀ.ਆਈ ਸ੍ਰੀ ਰਣਪ੍ਰੀਤ ਸਿੰਘ ਭਿਉਰਾ ਨਾਲ ਮਿਲ ਕੇ ਟ੍ਰੈਫ਼ਿਕ ਐਜੂਕੇਸ਼ਨ ਵੱਲੋਂ ਐੱਮ ਵੀ ਆਈ ਦਫ਼ਤਰ ਭਾਗੋਮਾਜਰਾ ਵਿਖੇ ਆਪਣੀਆ ਗੱਡੀਆਂ ਪਾਸ ਕਰਵਾਉਣ ਆਏ ਆਮ ਲੋਕਾਂ , ਸਕੂਲ ਬੱਸਾਂ ਪਾਸ ਕਰਵਾਉਣ ਆਏ ਡਰਾਈਵਰਾਂ, ਟੈਕਸੀ ਡਰਾਈਵਰਾਂ, ਆਟੋ ਡਰਾਈਵਰਾਂ ਨਾਲ ਸੈਮੀਨਾਰ ਕੀਤਾ ਗਿਆ।  ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ.ਐਸ.ਆਈ ਜਨਕ ਰਾਜ ਨੇ ਦੱਸਿਆ ਕਿ ਸੈਮੀਨਾਰ ਦੌਰਾਨ  ਟਰੈਫਿਕ ਨਿਯਮਾਂ  ਬਾਰੇ, ਵਾਤਾਵਰਣ ਦੀ ਸੁਰੱਖਿਅਤ ਅਤੇ ਨਸ਼ਿਆ ਬਾਰੇ ਵਿਸਥਾਰਪੂਰਵਕ ਜਾਗਰੂਕ ਕੀਤਾ ਗਿਆ।  ਉਨ੍ਹਾਂ ਕਿਹਾ ਵਾਹਨਾਂ ਦੇ ਸਾਰੇ ਕਾਗਜ਼ਾਤ ਪੂਰੇ ਰੱਖਣ ਬਾਰੇ, ਸਮੇਂ ਸਿਰ ਆਪਣੀਆਂ ਗੱਡੀਆਂ ਪਾਸ ਕਰਵਾਉਣ ਬਾਰੇ, ਹਾਈ ਸਕਿਊਰਟੀ  ਨੰਬਰ ਪਲੇਟ ਲਗਵਾਉਣ ਬਾਰੇ, ਫਸਟ ਏਡ ਬੌਕਸ ਰੱਖਣ ਬਾਰੇ, ਅੱਗ ਬੁਝਾਊ ਸਿਲੰਡਰ ਰੱਖਣ ਬਾਰੇ, ਉਵਰ ਸਪੀਡ ਨਾ ਚਲਣ ਬਾਰੇ, ਕਮਰਸੀਅਲ ਵਾਹਨ ਓਵਰ ਲੋਡ ਨਾ ਚਲਾਉਣ ਬਾਰੇ,ਆਪਣੇ ਅੰਡਰ ਏਜ ਬੱਚਿਆ ਲਈ ਕੋਈ ਵੀ ਵਾਹਨ ਨਾ ਚਲਾਉਣ ਬਾਰੇ ਜਾਗਰੂਕ ਕੀਤਾ।
ਉਨ੍ਹਾਂ ਦੱਸਿਆ ਕਮਰਸੀਅਲ ਵਾਹਨਾਂ ਤੇ ਰਿਫਲੈਕਟਰ ਟੇਪ ਲਗਵਾਉਣ ਬਾਰੇ, ਆਪਣੇ ਵਾਹਨਾਂ ਨੂੰ ਸੜਕ ਤੇ ਖੜਾ ਕਰਨ ਦੀ ਬਜਾਏ ਸਹੀ ਪਾਰਕਿੰਗ ਕਰਨ ਬਾਰੇ, ਖੱਬੇ-ਸੱਜੇ ਮੁੜਨ ਵੇਲੇ ਇੰਡੀਕੇਟਰ ਦੀ ਵਰਤੋ ਬਾਰੇ, ਲਾਲ ਬੱਤੀ ਦੀ ਉਲੰਘਣਾ ਨਾ ਕਰਨ ਬਾਰੇ, ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਕੋਈ ਵੀ ਵਾਹਨ ਨਾ ਚਲਾਉਣ ਬਾਰੇ, ਬੁਲਟ ਮੋਟਰਸਾਇਕਲ ਤੇ ਪਟਾਕੇ ਨਾ ਮਾਰਨ ਬਾਰੇ, ਜੁਗਾੜੂ ਰੇਹੜੀਆਂ ਨਾ ਚਲਾਉਣ ਬਾਰੇ, ਪਰੇਸਰ ਹਾਰਨ ਦੀ ਵਰਤੋ ਨਾ ਕਰਨ ਬਾਰੇ ਅਤੇ ਵਾਹਨਾਂ ਦੇ ਸਾਰੇ ਕਾਗਜਾਤ ਪੂਰੇ ਰੱਖਣ ਦੀ ਵੀ ਅਪੀਲ ਕੀਤੀ।

About Post Author

Share and Enjoy !

Shares

Leave a Reply

Your email address will not be published.