
(ਇੰਦਰਜੀਤ ਸਿੰਘ ਦੈਹਿੜੂ) ਬੀਜਾ। ਉੱਘੇ ਸਮਾਜ ਸੇਵੀ ਆਗੂ ਤੇ ਬਿਜਨੈੱਸਮੈਨ ਅੰਮਿ੍ਰਤਪਾਲ ਸਿੰਘ ਮਠਾੜੂ ਅਤੇ ਯੂਥ ਆਗੂ ਬਲਜੀਤ ਰਾਏ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਸਰਕਾਰ ਵੱਲੋਂ ਅਗਨੀਪੱਥ ਸਕੀਮ ਰਾਹੀਂ ਨੌਜਵਾਨਾਂ ਨਾਲ ਸਿੱਧਾ ਧੱਕਾ ਕੀਤਾ ਜਾ ਰਿਹਾ ਹੈ ਕੇਂਦਰ ਦੀ ਮੋਦੀ ਸਰਕਾਰ ਨੂੰ ਅਗਨੀ ਪੱਥ ਸਕੀਮ ਨੂੰ ਤੁਰੰਤ ਵਾਪਸ ਲੈਣ ਦੀ ਅਪੀਲ ਕਰਦੇ ਹਾਂ ਉਨਾਂ ਕਿਹਾ ਕਿ ਇਹ ਸਕੀਮ ਨੌਜਵਾਨਾਂ ਦੇ ਵਡੇਰੇ ਹਿੱਤਾ ਖਾਤਰ ਤੁਰੰਤ ਇਸ ਫੈਸਲੇ ਨੂੰ ਵਾਪਸ ਲੈਣਾ ਚਾਹੀਦਾ ਹੈ । ਮਠਾੜੂ ਤੇ ਰਾਏ ਵੱਲੋਂ ਕਿਹਾ ਗਿਆ ਕਿ ਯੋਜਨਾ ਨਾਲ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਹਮੇਸ਼ਾ ਤਿਆਰ ਰਹਿਣ ਵਾਲੇ ਪੰਜਾਬੀ ਨੌਜਵਾਨਾਂ ਦੇ ਹਿੱਤਾਂ ਨੂੰ ਵੱਡੀ ਸੱਟ ਵੱਜੀ ਹੈ । ਜੇ ਕੇਂਦਰ ਸਰਕਾਰ ਇਸ ਫੈਸਲੇ ਨੂੰ ਵਾਪਸ ਨਹੀਂ ਲੈਂਦੀ ਤਾਂ ਵੱਡੀ ਗਿਣਤੀ ਵਿਚ ਨੌਜਵਾਨ ਸੜਕਾਂ ਉੱਪਰ ਉਤਰ ਕੇ ਪ੍ਰਦਰਸ਼ਨ ਕਰਨਗੇ । ਇਹ ਬਹੁਤ ਮੰਦਭਾਗਾ ਹੈ ਕਿ ਕੇਂਦਰ ਸਰਕਾਰ ਨੇ ਪਿਛਲੇ ਦੋ ਸਾਲਾਂ ਦੌਰਾਨ ਇੱਕ ਵੀ ਨੌਜਵਾਨ ਨੂੰ ਫੌਜੀ ਨੌਕਰੀ ਨਹੀਂ ਦਿੱਤੀ ਤੇ ਹੁਣ ਅਗਨੀ ਪੱਥ ਸਕੀਮ ਰਾਹੀਂ ਕੇਂਦਰ ਸਰਕਾਰ ਨੌਜਵਾਨਾਂ ਨੂੰ ਸਿਰਫ ਚਾਰ ਸਾਲਾਂ ਲਈ ਫੌਜ ਵਿੱਚ ਸੇਵਾ ਕਰਨ ਦੀ ਇਜਾਜਤ ਦੇ ਰਹੀ ਹੈ ਉਹ ਵੀ ਬਗੈਰ ਪੈਨਸ਼ਨ ਤੋਂ ਅਗਨੀ ਪੱਥ ਸਕੀਮ ਕੇਂਦਰ ਸਰਕਾਰ ਮੁੜ ਵਿਚਾਰ ਕਰੇ ।