ਸੁਨਾਮ ਵਿਖੇ ਕੱਪੜੇ ਦੀ ਦੁਕਾਨ ਨੂੰ ਲੱਗੀ ਅੱਗ ਲੱਖਾਂ ਦਾ ਹੋਇਆ ਨੁਕਸਾਨ 

Share and Enjoy !

Shares
– ਮੈਡਮ ਦਾਮਨ ਬਾਜਵਾ ਨੇ ਮੌਕੇ ਤੇ ਪੁੱਜਕੇ ਹੋਏ ਨੁਕਸਾਨ ਦਾ ਲਿਆ ਜਾਇਜ਼ਾ
ਸੁਨਾਮ ਊਧਮ ਸਿੰਘ ਵਾਲਾ (ਜਗਸੀਰ ਲੌਂਗੋਵਾਲ) : ਸਥਾਨਕ ਰੇਲਵੇ ਰੋਡ ਤੇ ਅੱਜ ਸਵੇਰੇ ਇਕ ਕੱਪੜੇ ਦੇ ਸ਼ੋਅਰੂਮ ਨੂੰ ਅਚਾਨਕ ਅੱਗ ਲੱਗ ਗਈ ਜਿਸ ਅੰਦਰ ਪਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਸਮੇਂ  ਸੁਨਾਮ ਧੂਰੀ ਅਤੇ ਹੋਰ ਥਾਵਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ ਅਤੇ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ । ਅੱਗ ਲੱਗਣ ਦਾ ਪਤਾ ਲਗਦਿਆਂ ਹੀ ਸੁਨਾਮ ਦੇ ਭਾਜਪਾ ਆਗੂ ਮੈਡਮ ਦਾਮਨ ਬਾਜਵਾ ਮੌਕੇ ਤੇ ਪਹੁੰਚੇ । ਉਨ੍ਹਾਂ ਨੇ ਦੱਸਿਆ ਕਿ ਅੱਜ ਸਵੇਰੇ ਦੁਕਾਨ ਚ ਅਚਾਨਕ ਭਿਆਨਕ ਅੱਗ ਲੱਗੀ ਜਿਸ ਕਾਾਰਨ ਕਾਫੀ ਲੱਖਾਂ ਦਾ ਨੁਕਸਾਨ ਹੋ ਗਿਆ। ਲਾਗੇ ਰਹਿੰਦੇ ਸਾਰੇ ਲੋਕਾਂ ਨੇ ਮਿਲ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਵੀ ਨੁਕਸਾਨ ਕਾਫੀ ਜਿਆਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਪੀਡ਼ਤ ਦੁਕਾਨਦਾਰ ਨੂੰ ਵੱਧ ਤੋਂ ਵੱਧ ਮੁਆਵਜਾ ਦਿੱਤਾ ਜਾਵੇ।

About Post Author

Share and Enjoy !

Shares

Leave a Reply

Your email address will not be published.