
ਫ਼ਰੀਦਕੋਟ : ਮਾਈਗਰੇਟਰੀ ਪਲਸ ਪੋਲੀਓ ਮੁਹਿੰਮ ਹੇਠ ਅੱਜ ਦੂਜੇ ਦਿਨ ਸਿਹਤ ਵਿਭਾਗ ਫ਼ਰੀਦਕੋਟ ਵਲੋਂ ਸਿਵਲ ਸਰਜਨ ਡਾ ਸੰਜੇ ਕਪੂਰ ਦੀ ਅਗਵਾਈ ਹੇਠ ਜ਼ਿਲ੍ਹੇ ਹੇਠ ਢਾਣੀਆਂ, ਦਾਣਾ ਮੰਡੀਆਂ , ਇੱਟ ਦੇ ਭੱਠਿਆਂ , ਉਸਾਰੀ ਅਧੀਨ ਇਮਾਰਤਾਂ ਵਿੱਖੇ ਬਾਹਰਲੇ ਸੂਬਿਆਂ ਤੋਂ ਆਏ ਮਜ਼ਦੂਰ ਪਰਿਵਾਰਾਂ, ਸਲੱਮ ਬਸਤੀਆਂ ਵਿੱਖੇ ਰਹਿੰਦੇ ਪਰਿਵਾਰਾਂ ਦੇ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਅੱਜ ਸਹਾਇਕ ਸਿਵਲ ਸਰਜਨ ਡਾ ਮਨਦੀਪ ਕੌਰ ਖੰਗੁਰਾ, ਡਿਪਟੀ ਮੈਡੀਕਲ ਕਮਿਸ਼ਨਰ ਡਾ ਧੀਰਾ ਗੁਪਤਾ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਗੁਲਸ਼ਨ ਰਾਏ, ਜਿਲ੍ਹਾ ਸਿਹਤ ਅਧਿਕਾਰੀ ਡਾ ਕਮਲਜੀਤ ਕੌਰ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਹਿਮਾਂਸ਼ੂ ਗੁਪਤਾ ਅਤੇ ਸੀਨੀਅਰ ਮੈਡੀਕਲ ਅਫਸਰਾਂ ਸਮੇਤ ਸਮੂਹ ਪ੍ਰੋਗਰਾਮ ਅਫਸਰਾਂ ਨੇ ਅੱਜ ਜ਼ਿਲ੍ਹਾ ਫ਼ਰੀਦਕੋਟ ਦੇ ਵੱਖ ਵੱਖ ਖੇਤਰਾਂ ਵਿੱਚ ਮੋਬਾਈਲ ਟੀਮਾਂ ਅਤੇ ਸਿਹਤ ਵਿਭਾਗ ਦੇ ਸਿਹਤ ਕਰਮਚਾਰੀਆਂ ਤੇ ਅਧਾਰਿਤ ਟੀਮਾਂ ਵੱਲੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪਿਲਾਈਆਂ ਜਾ ਰਹੀਆਂ ਪੋਲੀਓ ਰੋਕੂ ਬੂੰਦਾਂ ਦੇ ਕੰਮ ਕਾਜ਼ ਦਾ ਜਾਇਜ਼ਾ ਲਿਆ ਗਿਆ। ਸਿਹਤ ਵਿਭਾਗ ਦੀਆਂ ਇਹਨਾਂ ਟੀਮਾਂ ਵਲੋਂ ਝੁੱਗੀ ਝੌਂਪੜੀ ਖੇਤਰ ਵਿਖੇ ਘਰਾਂ ਵਿਖੇ ਮਿਤੀ 19 ਜੂਨ ਤੋਂ 21 ਜੂਨ ਤੱਕ ਪਰਵਾਸੀ ਮਜਦੂਰਾਂ ਦੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ।