ਖੂਨਦਾਨ ਕਰਕੇ ਕਿਸੇ ਦੀ ਜ਼ਿੰਦਗੀ ਨੂੰ ਬਚਾਉਣਾ ਮਾਨਵਤਾ ਦੀ ਸੱਚੀ ਸੇਵਾ ਹੈ : ਅਵਤਾਰ ਸਿੰਘ ਭੀਖੋਵਾਲ

Share and Enjoy !

Shares


* ਖ਼ੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨਹੀਂ ਹੰਦੀ *
ਹੁਸ਼ਿਆਰਪੁਰ ( ਤਰਸੇਮ ਦੀਵਾਨਾ ) : ਅੱਜ ਦੇ ਨੌਜਵਾਨਾਂ  ਨੂੰ ਖੂਨ ਦਾਨ ਕਰਨ ਲਈ ਬੇਝਿਜਕ ਹੋ ਕੇ ਅੱਗੇ ਆਉਣਾ ਚਾਹੀਦਾ ਹੈ । ਕਿਉਂ ਕਿ ਖ਼ੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ ਸਗੋਂ ਮੰਨ ਨੂੰ ਸੰਤੁਸ਼ਟੀ ਮਿਲਦੀ ਹੈ । ਖ਼ੂਨ ਦਾਨ ਕਰਨ ਦੇ ਨਾਲ ਕਿਸੇ ਦੀ ਕੀਮਤੀ ਜਾਨ ਵੀ ਬਚ ਸਕਦੀ ਹੈ  ਇਸ ਕਰਕੇ ਖ਼ੂਨਦਾਨ ਦੇ ਸੰਬੰਧ ਵਿਚ ਲੱਗਣ ਵਾਲੇ ਖੂਨਦਾਨ ਕੈਂਪਾਂ ਦਾ ਨੌਜਵਾਨਾਂ ਨੂੰ ਜ਼ਰੂਰ ਭਾਗੀਦਾਰ ਬਣਨਾ ਚਾਹੀਦਾ ਹੈ  ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪਿੰਡ ਭੀਖੋਵਾਲ ਦੇ ਗੁਰਦੁਆਰਾ ਗੁਰੂ ਨਾਨਕ ਚਰਨਸਰ ਸਹਿਬ ਦੇ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਤੇ ਉੱਘੇ ਸਮਾਜ ਸੇਵਕ ਅਵਤਾਰ ਸਿੰਘ ਭੀਖੋਵਾਲ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਕੀਤਾ । ਉਨ੍ਹਾਂ ਕਿਹਾ ਕਿ ਖੂਨਦਾਨ ਕਰਕੇ ਹੋਰਾਂ ਦੀ ਜ਼ਿੰਦਗੀ ਨੂੰ ਬਚਾਉਣਾ ਮਾਨਵਤਾ ਦੀ ਇਕ ਸੱਚੀ ਸੇਵਾ ਹੈ  ਉਨ੍ਹਾਂ ਕਿਹਾ ਕਿ ਖੂਨ ਇਕ ਅਜਿਹੀ ਚੀਜ਼ ਹੈ ਜਿਸ ਨੂੰ ਬਣਾਇਆ ਨਹੀਂ ਜਾ ਸਕਦਾ ਇਹ ਸਰੀਰ ਦੇ ਅੰਦਰ ਆਪ ਮੁਹਾਰੇ ਬਣਦਾ ਰਹਿੰਦਾ ਹੈ ਅਤੇ ਇਹ ਬੇਸ਼ਕੀਮਤੀ ਹੈ  ਕਿਉਂਕਿ ਇਸ ਦੀ ਕਮੀ ਖ਼ੂਨ ਦੇ ਨਾਲ ਹੀ ਪੂਰੀ ਕੀਤੀ ਜਾ ਸਕਦੀ ਹੈ  । ਉਨ੍ਹਾਂ ਦੱਸਿਆ ਕਿ  18 ਸਾਲ ਤੋ ਲੈ ਕੇ 65 ਸਾਲ ਦੀ ਉਮਰ ਤਕ ਦਾ ਕੋਈ ਵੀ ਵਿਅਕਤੀ ਖੂਨਦਾਨ  ਕਰ ਸਕਦਾ ਹੈ  । ਉਨ੍ਹਾਂ ਕਿਹਾ ਕਿ ਖੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ ਕਿਉਂਕਿ ਖ਼ੂਨਦਾਨ ਕਰਨ ਦੇ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ  ਉਨ੍ਹਾਂ ਕਿਹਾ ਕਿ ਖੂਨ ਦੀ ਇਕ ਇਕ ਬੂੰਦ ਕੀਮਤੀ ਹੈ ਜੋ ਕਿ ਕਿਸੇ ਮਰਦੇ ਹੋਏ ਵਿਅਕਤੀ ਨੂੰ ਜੀਵਨ ਦਾਨ ਦੇ ਸਕਦੀ ਹੈ । ਉਨ੍ਹਾਂ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਇਕ ਵਿਅਕਤੀ ਸਾਲ ਵਿੱਚ ਚਾਰ ਵਾਰ ਖ਼ੂਨਦਾਨ ਕਰ ਸਕਦਾ ਹੈ  ਅਤੇ ਖੂਨ ਦਾਨ ਕਰਨ ਵਾਲੇ ਵਿਅਕਤੀ ਦੇ ਸਰੀਰ ਨੂੰ ਕੋਈ ਅਸਰ ਨਹੀਂ ਹੁੰਦਾ  ਸਗੋਂ ਖ਼ੂਨ ਦਾਨ ਕਰਨ ਵਾਲੇ  ਵਿਅਕਤੀ ਨੂੰ ਫ਼ਾਇਦਾ  ਹੀ ਹੁੰਦਾ ਹੈ ਕਿਉਂਕਿ ਖੂਨ ਦਾਨ ਕਰਨ ਵਾਲੇ ਵਿਅਕਤੀ ਨੂੰ ਦਿਲ ਦੇ ਦੌਰੇ ਤੋਂ ਬਚਾਉਂਦਾ ਹੈ ਬੀਪੀ ਕਾਬੂ ਚ ਕਰਦਾ ਹੈ  ਕਲੈਸਟਰੋਲ ਦਾ ਪੱਧਰ ਨੀਵਾਂ ਰੱਖਦਾ ਹੈ ਅਤੇ ਮੋਟਾਪੇ ਤੇ ਕਾਬੂ ਰੱਖਦਾ ਹੈ ਉਨ੍ਹਾਂ ਕਿਹਾ ਕਿ ਖੂਨ ਦਾਨ ਨੂੰ ਮਹਾਂਦਾਨ ਕਿਹਾ ਜਾਂਦਾ ਹੈ ।

About Post Author

Share and Enjoy !

Shares

Leave a Reply

Your email address will not be published.