ਪ੍ਰੋ: ਜਸਵੰਤ ਸਿੰਘ ਗੰਡਮ ਦੀ ਪੁਸਤਕ “ਸੁੱਤੇ ਸ਼ਹਿਰ ਦਾ ਸਫ਼ਰ” ਉਤੇ ਵਿਚਾਰ ਚਰਚਾ

Share and Enjoy !

Shares

ਫਗਵਾੜਾ  : ਪੰਜਾਬੀ ਵਿਰਸਾ ਟਰੱਸਟ (ਰਜਿ:) ਦੇ ਸੱਦੇ ਉਤੇ ਇਕੱਤਰ ਲੇਖਕਾਂ, ਸਾਹਿਤ ਪ੍ਰੇਮੀਆਂ ਨੇ ਪ੍ਰੋ: ਜਸਵੰਤ ਸਿੰਘ ਗੰਡਮ ਦੀ ਪੁਸਤਕ “ਸੁੱਤੇ ਸ਼ਹਿਰ ਦਾ ਸਫ਼ਰ” ਉਤੇ ਚਰਚਾ ਕੀਤੀ। ਚਰਚਾ ਦੀ ਸ਼ੁਰੂਆਤ ਕਰਦਿਆਂ ਲੇਖਕ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਇਹ ਪੁਸਤਕ ਬਹੁਪਰਤੀ ਹੈ, ਜਿਸ ਵਿੱਚ ਵਿਚਾਰਆਤਮਕ ਲੇਖ, ਕਟਾਖਸ਼, ਅਨੁਵਾਦਿਤ ਕਹਾਣੀਆਂ ਅਤੇ ਇੱਕ ਮਿੱਤਰ ਦੇ ਤੁਰ ਜਾਣ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਹਨਾਂ ਨੇ ਟਰਾਸਟਕੀ ਲੈਨਿਨ ਵਲੋਂ ਕੀਤੀ ਉਸ ਟਿੱਪਣੀ ਦਾ ਜ਼ਿਕਰ ਕੀਤਾ ਕਿ ਸਾਹਿਤ, ਸਮਾਜ ਦਾ ਸ਼ੀਸ਼ਾ ਹੈ, ਜਿਸ ਰਾਹੀਂ ਲੇਖਕ ਸਮਾਜਿਕ ਵਿਵਸਥਾ ਦੀ ਸਥਿਤੀ ਨੂੰ ਵੇਖਕੇ ਉਸ ਵਿਚਲੇ ਚਿੱਬਾਂ ਨੂੰ ਠੀਕ ਕਰਨ ਲਈ ਇਹ ਹਥੌੜੇ ਦਾ ਕੰਮ ਵੀ ਕਰਦਾ ਹੈ। ਪ੍ਰਿੰਸੀਪਲ ਪਲਾਹੀ ਨੇ ਕਿਹਾ ਕਿ ਪ੍ਰੋ: ਜਸਵੰਤ ਸਿੰਘ ਜੀ ਦੀ ਪੁਸਤਕ ਕਾਲੇ ਰੰਗ ਦੀ ਕੈਨਵਸ ਉਤੇ ਰੰਗੀਲੇ ਫ਼ਲ ਦੀ ਤਰ੍ਹਾਂ ਹੈ, ਜਿਹੜੀ ਮਨੁੱਖੀ ਹੋਂਦ ਦੇ ਖਤਰੇ ਦੀ ਸਥਿਤੀ ਨੂੰ ਸਮਝਕੇ, ਉਸ ਖਤਰੇ ਤੋਂ ਮੁਕਤ ਹੋਣ ਦੇ ਸੰਭਾਵੀ ਅਤੇ ਸੰਭਵ ਯਤਨਾਂ ਪ੍ਰਤੀ ਸੁਚੇਤ ਕਰਦੀ ਹੈ। ਉਹਨਾਂ ਕਿਹਾ ਕਿ ਪ੍ਰੋ: ਗੰਡਮ ਦਾ ਲਿਖਣ ਦਾ ਢੰਗ ਨਿਵੇਕਲਾ  ਹੈ। ਇਸ ਮੌਕੇ ਤੇ ਬੋਲਦਿਆਂ ਲੇਖਕ ਰਵਿੰਦਰ ਚੋਟ ਨੇ ਕਿਹਾ ਕਿ ਪ੍ਰੋ: ਗੰਡਮ ਦੀ ਪੁਸਤਕ ਵਾਰਤਿਕ ਵਿੱਚ ਕਵਿਤਾ ਹੈ। ਪੱਤਰਕਾਰ ਟੀ.ਡੀ. ਚਾਵਲਾ ਨੇ ਲੇਖਕ ਦੀ ਲਿਖਣ ਬੇਬਾਕੀ ਦੀ ਪ੍ਰਸੰਸਾ ਕੀਤੀ। ਐਡਵੋਕੇਟ ਐਸ.ਐਲ. ਵਿਰਦੀ ਨੇ ਕਿਹਾ ਕਿ ਪੁਸਤਕ ਵਿੱਚ ਸ਼ਾਮਲ ਅਨੁਵਾਦਿਤ ਕਹਾਣੀਆਂ ਮਨੁੱਖਤਾ ਨੂੰ ਬੁਲੰਦੀਆਂ ਤੱਕ ਲੈ ਜਾਂਦੀਆਂ ਹਨ ਅਤੇ ਮਾਨਸਿਕ ਗੁਲਾਮੀ ਉਤੇ ਸੱਟ ਮਾਰਦੀਆਂ ਹਨ। ਉਹਨਾਂ ਇਹ ਵੀ ਕਿਹਾ ਕਿ ਇਹ ਪੁਸਤਕ ਇਨਸਾਨੀਅਤ ਅਤੇ ਭਾਈਚਾਰੇ ਨੂੰ ਹੋਰ ਸ਼ਕਤੀਸ਼ਾਲੀ ਕਰਦੀ ਹੈ। ਪ੍ਰੋ. ਜਸਵੰਤ ਸਿੰਘ ਗੰਡਮ ਨੇ ਕਿਹਾ ਕਿ ਲੇਖਕ ਆਪਣੀ ਲਿਖਣ ਸਮੱਗਰੀ ਆਲੇ ਦੁਆਲੇ ਪਸਰੇ ਹੋਏ ਪਸਾਰੇ ਵਿੱਚੋਂ ਹੀ ਇਕੱਤਰ ਕਰਦਾ ਹੈ। ਉਹ ਛਾਨਣੀ ਲਾ ਕੇ ਆਟੇ ਤੇ ਬੂਰ ਨੂੰ ਅਲਾਹਿਦਾ ਕਰਦਾ ਹੈ ਅਤੇ ਤੂੜੀ ਵਿੱਚੋਂ ਦਾਣਿਆਂ ਨੂੰ ਇੱਕ ਪਾਸੇ ਕਰਕੇ ਸ਼ਬਦਾਂ ਦੀ ਕਸ਼ੀਦਗੀ ਨਾਲ ਰਚਨਾ ਦੇ ਰੂਪ `ਚ ਪੇਸ਼ ਕਰਦਾ ਹੈ। ਉਹਨਾਂ ਨੇ ਆਪਣੇ ਵੱਲੋਂ ਲਿਖੇ ਵਿਅੰਗਾਤਮਕ ਲੇਖਾਂ ਬਾਰੇ ਕਿਹਾ ਕਿ ਉਹ ਹੀ ਅੱਛਾ ਹੈ, ਜੋ ਸਭ ਨਾਲ ਰਲਕੇ ਹੱਸਿਆ ਜਾਵੇ। ਪ੍ਰਸਿੱਧ ਸਮਾਜ ਸੇਵੀ ਅਸ਼ਵਨੀ ਕੋਹਲੀ ਨੇ ਸਮਾਗਮ `ਚ ਸ਼ਾਮਲ ਨੇ ਸਭਨਾਂ ਦਾ ਧੰਨਵਾਦ ਕੀਤਾ। ਪਰਵਿੰਦਰਜੀਤ ਸਿੰਘ ਨੇ ਮੰਚ ਸੰਚਾਲਨ ਕੀਤੀ। ਬਲਦੇਵ ਰਾਜ ਕੋਮਲ ਨੇ ਗਜ਼ਲ ਪੜ੍ਹੀ। ਬੰਸੋ ਦੇਵੀ, ਕਾਮਰੇਡ ਜੈ ਪਾਲ, ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ, ਮਾਸਟਰ ਮਨਦੀਪ ਸਿੰਘ, ਨਰਿੰਦਰ ਸੈਣੀ,ਸੁਖਵਿੰਦਰ ਸਿੰਘ ਸੱਲ, ਗੋਬਿੰਦ ਸਿੰਘ, ਮਨੋਹਰ ਸਿੰਘ ਪੰਚ, ਰਣਜੀਤ ਸਿੰਘ ਮੈਨੇਜਰ, ਬਿੰਦਰ ਫੁੱਲ, ਜਗਜੀਤ ਸਿੰਘ ਸੇਠੀ, ਹੈਪੀ ਬ੍ਰੋਕਰਜ਼, ਮੈਡਮ ਗੁਰਪ੍ਰੀਤ ਕੌਰ, ਮੈਡਮ ਸੁਖਜੀਤ ਕੌਰ, ਮੋਨਿਕਾ, ਸਿਮਰਨਜੀਤ ਕੌਰ, ਰੇਖਾ, ਗਗਨਜੀਤ ਕੌਰ, ਪਾਲਕੀ ਆਦਿ ਸ਼ਾਮਲ ਸਨ।  

About Post Author

Share and Enjoy !

Shares

Leave a Reply

Your email address will not be published.