ਬਾਬੂ ਮੰਗੂ ਰਾਮ ਮੁਗੋਵਾਲੀਆ ਵਲੋਂ ਕੌਮ ਪ੍ਰਤੀ ਕੀਤੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ : ਸੰਤ ਸਰਵਣ ਦਾਸ,ਸੰਤ ਸਤਵਿੰਦਰ ਹੀਰਾ,ਸੰਤ ਸੁਰਿੰਦਰ ਦਾਸ 

Share and Enjoy !

Shares
ਹੁਸ਼ਿਆਰਪੁਰ (ਤਰਸੇਮ ਦੀਵਾਨਾ ) : ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ. ਭਾਰਤ ਵਲੋਂ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਆਦਿ ਧਰਮ ਮੰਡਲ ਦੇ ਸਾਲਾਨਾ ਸਥਾਪਨਾ ਦਿਵਸ ਮੌਕੇ ਦੇਸ ਵਿਦੇਸ਼ ਦੀਆਂ ਸੰਗਤਾਂ ਵਲੋਂ ਆਦਿ ਧਰਮ ਮਿਸ਼ਨ,ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਅਤੇ ਬਾਬੂ ਮੰਗੂ ਰਾਮ ਮੁਗੋਵਾਲੀਆ, ਡਾ. ਭੀਮ ਰਾਓ ਅੰਬੇਡਕਰ ਦੇ ਮਿਸ਼ਨ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਦਿਨ ਰਾਤ ਕੌਮ ਦੀ ਸੇਵਾ ਵਿਚ ਲੱਗੇ ਸੰਤ ਸਰਬਣ ਦਾਸ ਕੌਮੀ ਪ੍ਰਧਾਨ ਆਦਿ ਧਰਮ ਸੰਤ ਸਮਾਜ ਤੇ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਅਤੇ ਸੰਤ ਸੁਰਿੰਦਰ ਦਾਸ ਪ੍ਰਧਾਨ ਗੁਰੂ ਘਰ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਨੂੰ ਚਾਂਦੀ ਦੇ ਮੁਕਟ ਪਹਿਨਾਕੇ ਸਨਮਾਨਿਤ ਕੀਤਾ।                                              ਇਸ ਮੌਕੇ ਸੰਤ ਸਰਵਣ ਦਾਸ,ਸੰਤ ਸਤਵਿੰਦਰ ਹੀਰਾ, ਸੰਤ ਸੁਰਿੰਦਰ ਦਾਸ    ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ  ਇਹ ਸਨਮਾਨ ਸਤਿਗੁਰੂ  ਰਵਿਦਾਸ ਮਹਾਰਾਜ ਦੀ ਕ੍ਰਿਪਾ ਨਾਲ ਪ੍ਰਾਪਤ ਹੁੰਦੇ ਹਨ। ਉਨ੍ਹਾਂ ਕਿਹਾ ਕੌਮ ਦੇ ਮਹਾਨ ਰਹਿਬਰ  ਬਾਬੂ ਮੰਗੂ ਰਾਮ ਮੁਗੋਵਾਲੀਆ ਨੂੰ ਆਦਿ ਧਰਮੀ ਸਮਾਜ ਵਲੋਂ ਅਣਗੋਲਿਆਂ ਕਰਨਾ ਬਹੁਤ ਚਿੰਤਾਜਨਕ ਤੇ ਦੁਖਦਾਈ ਹੈ। ਜਿਨ੍ਹਾਂ ਨੇ ਸਾਨੂੰ ਪੜ੍ਹਨ, ਸਰਕਾਰੀ ਨੌਕਰੀਆਂ ਤੇ ਰਹਿਣ ਲਈ ਜ਼ਮੀਨ ਖ਼ਰੀਦਣ ਦੇ ਹੱਕ ਲੈ ਕੇ ਦਿੱਤੇ, ਇਸ ਕਰਕੇ ਸਾਨੂੰ ਬਾਬੂ ਮੰਗੂ ਰਾਮ ਮੁਗੋਵਾਲੀਆ ਦੇ ਜੀਵਨ ਤੋਂ ਸੇਧ  ਲੈ ਕੇ ਆਪਣੇ ਬੱਚਿਆਂ ਨੂੰ ਉੱਚ ਦਰਜੇ ਦੀ ਸਿੱਖਿਆ ਪ੍ਰਦਾਨ ਕਰਵਾਉਣਾ ਦੇ ਨਾਲ-ਨਾਲ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ। ਇਸ ਕਰਕੇ ਉਨ੍ਹਾਂ ਵਲੋਂ ਕੌਮ ਪ੍ਰਤੀ ਕੀਤੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਮਾ.ਪਵਨ ਕੁਮਾਰ ਮਹਿਤਾਬਪੁਰ ਵਾਲਿਆਂ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ। ਇਸ ਮੌਕੇ ਤੇ ਗਿਆਨ ਚੰਦ ਦੁਬਾਲੀ ਮੈਂਬਰ ਐੱਸ.ਸੀ.ਕਮਿਸ਼ਨ ਪੰਜਾਬ, ਠਾਕਰ ਦਾਸ ਐੱਸ.ਡੀ.ਐਮ.ਅਬੋਹਰ (ਸੇਵਾ ਮੁਕਤ), ਜੀਤ ਰਾਮ ਯਮਨਾ ਨਗਰ, ਅਜੀਤ ਰਾਮ ਖੇਤਾਨ ਚੇਅਰਮੈਨ ਗੁਰੂਘਰ, ਨਾਜ਼ਰ ਰਾਮ ਮਾਨ ਮੁੱਖ ਸੰਪਾਦਕ ਆਦਿ ਧਰਮ ਪੱਤ੍ਰਿਕਾ, ਬਲਵੀਰ ਮਹੇ, ਸੰਤ ਗਿਰਧਾਰੀ ਲਾਲ, ਸੰਤ ਬਲਵੀਰ ਧਾਂਦਰਾ, ਹਰਬੰਸ ਸਿੰਘ ਇੰਸਪੈਕਟਰ ਪੁਲਿਸ, ਨਰਿੰਦਰਪਾਲ ਸਿੰਘ ਪ੍ਰਧਾਨ ਆਦਿ ਧਰਮ ਯੂਥ ਵਿੰਗ, ਮਨਜੀਤ ਮੁਗੋਵਾਲੀਆ, ਸੰਤ ਕਰਮ ਚੰਦ ਬੀਣੇਵਾਲ, ਸੰਤ ਜਗਤਾਰ ਸਿੰਘ ਬਾਘਾ ਪੁਰਾਣਾ, ਮੇਜਰ ਸਿੰਘ ਘਟਾਰੋ, ਪ੍ਰਿੰਸੀਪਲ ਸਰੂਪ ਚੰਦ ਬੀਰਮਪੁਰ, ਪੀ.ਐਲ ਸੂਦ ਸੀਨੀਅਰ ਮੈਨੇਜਰ, ਸੂਰਜ ਸਿੰਘ ਬਰਨਾਲਾ, ਸੰਦਲਦੀਪ ਸਿੰਘ ਬਰਨਾਲਾ, ਜਗਸੀਰ ਸਿੰਘ ਕਾਲਾ, ਕੁਲਵਿੰਦਰ ਸਿੰਘ, ਬਲਦੇਵ ਸਿੰਘ, ਸੰਤ ਜਗਤਾਰ ਸਿੰਘ ਬਰਨਾਲਾ, ਸਰਬਣ ਸ਼ਹਿਣਾ ਅਤੇ ਜਗਦੀਸ਼ ਦੀਸ਼ਾ ਆਦਿ ਨੇ ਵੀ ਹਾਜ਼ਰੀਆਂ ਲਗਾਈਆਂ।

About Post Author

Share and Enjoy !

Shares

Leave a Reply

Your email address will not be published.