ਸੰਗੀਤ ਜਗਤ ਵਿੱਚ ਵਿੱਚ ਚੰਗੀ ਸੌਹਰਤ ਹਾਸਲ ਕਰ ਚੁੱਕਾ ਢੋਲਕ ਵਾਦਕ – ਹਰਜੋਤ ਸਿੰਘ 

Share and Enjoy !

Shares
ਢੋਲਕੀ ਮਾਸਟਰ ਹਰਜੋਤ ਸਿੰਘ ਕਿਸੇ ਖਾਸ ਜਾਣ ਪਹਿਚਾਣ ਦਾ ਮਹਿਤਾਜ ਨਹੀਂ ਜਿਸਨੇ ਛੋਟੀ ਉਮਰੇ ਸਾਜ ਢੋਲਕ ਨਾਲ ਚੰਗੀ ਸੌਹਰਤ ਹਾਸਲ ਕੀਤੀ ਹੈ। ਢੋਲਕੀ ਵਾਦਕ ਹਰਜੋਤ ਨੂੰ ਢੋਲਕ ਵਜਾਉਣ ਦਾ ਸ਼ੋਕ ਸਕੂਲ ਟਾਈਮ ਤੋਂ ਹੀ ਸੀ ਹਰਜੋਤ ਸਿੰਘ ਨੇ ਇੱਕ ਮੁਲਾਕਾਤ ਦੌਰਾਨ ਦੱਸਿਆ ਕਿ ਸਕੂਲ ਟਾਈਮ ਬੈਂਚ ਤੇ ਬੈਠਾ ਪੁੱਠੀਆ ਸਿੱਧੀਆ ਉਂਗਲਾ ਅਕਸਰ ਮਾਰਦਾ ਰਹਿੰਦਾ ਸੀ ਉਸਨੂੰ ਢੋਲਕੀ ਵਜਾਉਣ ਦੇ ਸ਼ੌਕ ਨੇ ਹੀ ਉਸਨੂੰ ਅੱਜ ਨਾਮੀ ਢੋਲਕੀ ਵਾਦਕ ਬਣਾ ਦਿੱਤਾ। ਢੋਲਕ ਮਾਸਟਰ ਹਰਜੋਤ ਸਿੰਘ ਦਾ ਜਨਮ (15-11-2000) ਨੂੰ ਪਿਤਾ ਸ੍ਰੀ ਪਲਵਿੰਦਰ ਸਿੰਘ ਅਤੇ ਮਾਤਾ ਸ੍ਰੀਮਤੀ ਜਸਵੀਰ ਕੌਰ ਦੇ ਘਰ ਪਿੰਡ ਖੇੜਾ (ਹੁਸ਼ਿਆਰਪੁਰ) ਵਿਖੇ ਹੋਇਆ ਉਹ ਇਸ ਖੇਤਰ ਵਿੱਚ ਆਪਣਾ ਉਸਤਾਦ ਸਾਦਿਕ ਜੀ ਨੂੰ ਮੰਨਦਾ ਹੈ ਜਿਹਨਾਂ ਦੀ ਬਦੌਲਤ ਉਹ ਆਪਣੀ ਮੰਜ਼ਿਲ ਤੱਕ ਪਹੁੰਚਿਆ ਹੈ । ਹਰਜੋਤ ਸਿੰਘ ਨੂੰ ਛੋਟੀ ਉਮਰ ਵਿੱਚ ਹੀ ਪੰਜਾਬ ਦੇ ਅਨੇਕਾਂ ਸਟੂਡੀਓਸ, ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਢੋਲਕ ਮਾਸਟਰ ਹਰਜੋਤ ਸਿੰਘ ਹੁਣ ਤੱਕ ਅਨੇਕਾਂ ਨਾਮਵਰ ਗਾਇਕਾਂ ਚਮਕੌਰ ਖਟੜਾ, ਦਿਲਰਾਜ, ਸੋਨੂ ਢਿੱਲੋਂ, ਗੁਰਬਖਸ਼ ਸ਼ੌਂਕੀ , ਸੋਨੀ ਸਰੋਆ,ਆਦਿ ਨਾਲ ਢੋਲਕ ਵਜਾ ਚੁੱਕੇ ਹਨ, ਪਰਮਾਤਮਾ ਕਰੇ ਕਿ ਢੋਲਕ ਵਾਦਕ ਹਰਜੋਤ ਸਿੰਘ ਦਿਨ ਦੁੱਗਣੀ ਤਰੱਕੀ ਕਰੇ ਤੇ ਬੁਲੰਦੀਆ ਨੂੰ ਛੂਹਵੇ ।

About Post Author

Share and Enjoy !

Shares

Leave a Reply

Your email address will not be published.