
ਫਗਵਾੜਾ (ਸ਼ਿਵ ਕੋੜਾ) : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਅੱਠ ਸਾਲ ਪੂਰੇ ਹੋਣ ਮੌਕੇ ਕਪੂਰਥਲਾ ਵਿਖੇ ਆਯੋਜਿਤ ਸੇਵਾ, ਸੁਸਾਸ਼ਨ ਅਤੇ ਗਰੀਬ ਕਲਿਆਣ ਰੈਲੀ ਵਿੱਚ ਸ਼ਾਮਲ ਹੋਣ ਲਈ ਫਗਵਾੜਾ ਦੇ ਸੈਂਕੜੇ ਭਾਜਪਾ ਵਰਕਰਾਂ ਦਾ ਜੱਥਾ ਯੁਵਾ ਭਾਜਪਾ ਆਗੂ ਆਸ਼ੂ ਸਾਂਪਲਾ ਜੀ ਦੀ ਅਗਵਾਈ ਹੇਠ ਸਥਾਨਕ ਗੁਰੂ ਹਰਗੋਬਿੰਦ ਨਗਰ ਨੇੜੇ ਬਲੱਡ ਬੈਂਕ ਤੋਂ ਰਵਾਨਾ ਹੋਇਆ। ਇਸ ਮੌਕੇ ਨਰਿੰਦਰ ਮੋਦੀ ਜਿੰਦਾਬਾਦ ਤੇ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਦੇ ਅਕਾਸ਼ ਗੁੰਜਾਊ ਨਾਰਿਆਂ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਆਸ਼ੂ ਸਾਂਪਲਾ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਪਿਛਲੇ ਅੱਠ ਸਾਲ ‘ਚ ਅਜਿਹੇ ਇਤਿਹਾਸਕ ਕੰਮ ਕੀਤੇ ਹਨ ਜਿਹਨਾਂ ਦੀ 2014 ਤੋਂ ਪਹਿਲਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਜਿਹਨਾਂ ਵਿਚ ਕਸ਼ਮੀਰ ਤੋਂ ਧਾਰਾ 370 ਦਾ ਖਾਤਮਾ, ਅਯੁਧਿਆ ‘ਚ ਸ੍ਰੀ ਰਾਮ ਜਨਮ ਭੂਮੀ ਮੰਦਰ ਦੀ ਉਸਾਰੀ, ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣਾ, ਬਾਬਾ ਸਾਹਿਬ ਡਾ. ਅੰਬੇਡਕਰ ਨਾਲ ਸਬੰਧਤ ਪੰਜ ਅਸਥਾਨਾ ਨੂੰ ਪੰਚ ਤੀਰਥ ਵਜੋਂ ਵਿਕਸਿਤ ਕਰਨਾ, ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਵਜੋਂ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਐਲਾਨ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਮੋਦੀ ਸਰਕਾਰ ਦੀਆਂ ਹੋਰਨਾਂ ਪ੍ਰਾਪਤੀਆਂ ‘ਚ ਕੋਰੋਨਾ ਕਾਲ ਵਿਚ ਸਭ ਤੋਂ ਪਹਿਲਾਂ ਕੋਵਿਡ ਵੈਕਸੀਨ ਡਿਵੈਲਪ ਕਰਕੇ ਨਾ ਸਿਰਫ ਭਾਰਤੀਆਂ ਨੂੰ ਫਰੀ ਲਗਾਉਣਾ ਬਲਕਿ ਹੋਰਨਾਂ ਲੋੜਵੰਦ ਦੇਸ਼ਾਂ ਨੂੰ ਵੀ ਫਰੀ ਵਿਚ ਸਪਲਾਈ ਕਰਨਾ, ਪੰਜਾਬ ਦੇ 1.42 ਕਰੋੜ ਲੋਕਾਂ ਸਮੇਤ ਦੇਸ਼ ਦੇ 80 ਕਰੋੜ ਤੋਂ ਵੱਧ ਲੋਕਾਂ ਨੂੰ ਫਰੀ ਰਾਸ਼ਨ, ਗਰੀਬ ਆਵਾਸ ਯੋਜਨਾ ਤਹਿਤ ਪੰਜਾਬ ਦੇ ਕਰੀਬ 1 ਲੱਖ 12 ਹਜਾਰ ਲੋਕਾਂ ਸਮੇਤ ਦੇਸ਼ ਦੇ 1.22 ਕਰੋੜ ਲੋਕਾਂ ਨੂੰ ਪੱਕੇ ਮਕਾਨ ਬਣਾ ਕੇ ਦੇਣਾ, ਉੱਜਵਲਾ ਯੋਜਨਾਂ ਰਾਹੀਂ ਗਰੀਬਾਂ ਨੂੰ ਫਰੀ ਗੈਸ ਕੁਨੈਕਸ਼ਨ, ਰੁਜਗਾਰ ਗਾਰੰਟੀ, ਆਯੁਸ਼ਨਮਾਨ ਭਾਰਤ ਬੀਮਾ ਯੋਜਨਾ, ਘਰ-ਘਰ ਟਾਇਲਟਾਂ ਮੁੱਖ ਤੋਰ ਤੇ ਸ਼ਾਮਲ ਹਨ। ਉਹਨਾਂ ਕਿਹਾ ਕਿ ਦੇਸ਼ ਵਾਸੀਆਂ ਲਈ ਜਿੰਨਾ ਕੁੱਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਰਫ ਅੱਠ ਸਾਲ ਵਿਚ ਕੀਤਾ ਹੈ ਉਹ ਆਪਣੇ ਆਪ ਵਿਚ ਮਿਸਾਲ ਹੈ। ਪ੍ਰਧਾਨ ਮੰਤਰੀ ਮੋਦੀ ਸਾਰੀ ਦੁਨੀਆ ਦੇ ਸੀਨੀਅਰ ਲੀਡਰਾਂ ਲਈ ਅੱਜ ਪ੍ਰੇਰਣਾ ਦਾ ਸਰੋਤ ਬਣ ਚੁੱਕੇ ਹਨ। ਕਪੂਰਥਲਾ ਲਈ ਰਵਾਨਾ ਹੋਏ ਜੱਥੇ ‘ਚ ਹੋਰਨਾਂ ਤੋਂ ਇਲਾਵਾ ਸਾਬਕਾ ਨਗਰ ਕੌਂਸਲ ਪ੍ਰਧਾਨ ਬਲਭੱਦਰ ਸੇਨ ਦੁੱਗਲ, ਨਗਰ ਸੁਧਾਰ ਟਰਸੱਟ ਫਗਵਾੜਾ ਦੇ ਸਾਬਕਾ ਚੇਅਰਮੈਨ ਤੇਜਸਵੀ ਭਾਰਦਵਾਜ, ਰਮੇਸ਼ ਸਚਦੇਵਾ, ਬਲਵਿੰਦਰ ਠਾਕੁਰ, ਸਾਬਕਾ ਕੌਂਸਲਰ ਰਾਜਕੁਮਾਰ ਗੁਪਤਾ, ਅਨੁਰਾਗ ਮਨਖੰਡ, ਗੁਰਦੀਪ ਦੀਪਾ, ਚੌਧਰੀ ਮਨਜੀਤ ਲਾਲ, ਸੁਰਿੰਦਰ ਚੋਪੜਾ, ਭਾਰਤੀ ਸ਼ਰਮਾ, ਚੰਦਾ ਮਿਸ਼ਰਾ, ਚੰਦਰਕਾਂਤਾ, ਅੰਜਲੀ ਪਾਂਡੇ, ਰਜਨੀ ਬਾਲਾ, ਵਿਨੋਦ ਪਰਾਸ਼ਰ, ਪਰਵਿੰਦਰ ਘੁੱਲਾ, ਯਤਿਨ ਵੋਹਰਾ, ਬੀਰਾ ਰਾਮ ਬਲਜੋਤ, ਲੱਕੀ ਸਰਵਟਾ, ਪਰਵੀਨ ਧੁੰਨਾ, ਸ਼ਿੱਬੂ ਦੁੱਗਲ ਆਦਿ ਸ਼ਾਮਲ ਸਨ।