ਸਾਂਈ ਕਰਨੈਲ ਸ਼ਾਹ ਦੀ ਅਗਵਾਈ ਹੇਠ ਝੰਡੀ ਪੀਰ ਸਤਲੁਜ ਦਰਿਆ ‘ਚ ਤਾਰਿਆ ਬੇੜਾ

Share and Enjoy !

Shares
ਫਗਵਾੜਾ  (ਸ਼ਿਵ ਕੋੜਾ) : ਧੰਨ ਧੰਨ ਨੂਰ-ਏ-ਖੁਦਾ ਦਰਬਾਰ ਬਾਬਾ ਮੰਗੂ ਸ਼ਾਹ ਦੀ ਦਰਗਾਹ ਪਿੰਡ ਸਾਹਨੀ ਤਹਿਸੀਲ ਫਗਵਾੜਾ ਦੇ ਗੱਦੀ ਨਸ਼ੀਨ ਸਾਂਈ ਕਰਨੈਲ ਸ਼ਾਹ ਦੀ ਅਗਵਾਈ ਹੇੇਠ ਸਲਾਨਾ ਜੋੜ ਮੇਲੇ ਉਪਰੰਤ ਅੱਜ ਇਲਾਕੇ ਭਰ ਦੀ ਸੰਗਤ ਵਲੋਂ ਝੰਡੀ ਪੀਰ ਸਤਲੁਜ ਦਰਿਆ ਫਿਲੌਰ ਵਿਖੇ ਬੇੜਾ ਤਾਰਨ ਦੀ ਰਸਮ ਨਿਭਾਈ ਗਈ। ਇਸ ਮੌਕੇ ਸਾਂਈ ਕਰਨੈਲ ਸ਼ਾਹ ਨੇ ਸਰਬੱਤ ਦੇ ਭਲੇ ਅਤੇ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ। ਸਾਂਈ ਕਰਨੈਲ ਸ਼ਾਹ ਨੇ ਸੰਗਤਾਂ ਨੂੰ ਆਪਸੀ ਭਾਈਚਾਰਕ ਸਾਂਝ ਨਾਲ ਰਹਿਣ ਦਾ ਸੁਨੇਹਾ ਦਿੱਤਾ ਅਤੇ ਕਿਹਾ ਕਿ ਸਾਨੂੰ ਗੁਰੂਆਂ, ਪੀਰਾਂ, ਫਕੀਰਾਂ ਦੇ ਦਰਸਾਏ ਮਾਰਗ ਤੇ ਚਲਦੇ ਹੋਏ ਨਾਮ ਸਿਮਰਣ ਕਰਦਿਆਂ ਦਸਾਂ ਨੁਹਾਂ ਦੀ ਕਿਰਤ ਕਰਨੀ ਚਾਹੀਦੀ ਹੈ। ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਇਸ ਮੌਕੇ ਸਰਪੰਚ ਰਾਮਪਾਲ ਸਾਹਨੀ ਅਤੇ ਪੰਚਾਇਤ ਮੈਂਬਰ, ਚੁੰਨੀ ਰਾਮ ਨਿੱਕਾ ਤੋਂ ਇਲਾਵਾ ਪਰਮਜੀਤ ਕੌਰ, ਊਸ਼ਾ ਰਾਣੀ ਪੰਚ, ਜਸਬੀਰ ਸਿੰਘ ਕਾਲਾ, ਨਿਰਮਲ ਸਿੰਘ ਨਿੰਮਾ, ਪਰਮਿੰਦਰ ਸਿੰਘ ਸਨੀ, ਤੀਰਥ ਸਿੰਘ, ਦਲਜੀਤ ਸਿੰਘ, ਪਲਵਿੰਦਰ ਸਿੰਘ, ਅਭੀ ਕੌਸ਼ਲ, ਲਛਮਣ ਸਾਹਨੀ, ਸੇਵਾ ਸਿੰਘ, ਦੀਪ ਸਿੰਘ, ਅਰਵਿੰਦ ਪਾਠਕ, ਚਰਨਜੀਤ ਪ੍ਰੇਮਪੁਰ, ਸੁਰਿੰਦਰ ਸਿੰਘ, ਪ੍ਰੇਮ ਨਾਥ, ਲਸ਼ਕਰੀ ਰਾਮ, ਸੂਬਾ ਸਿੰਘ ਸਾਹਨੀ, ਅਮਰੀਕ ਸਿੰਘ ਮੀਕਾ, ਬਲਵੀਰ ਸਿੰਘ, ਦਵਿੰਦਰ ਪਾਲ, ਇੰਦਰਜੀਤ ਸਿੰਘ ਸਨੀ, ਅਰੁਣਦੀਪ ਸਿੰਘ, ਰੇਸ਼ਮ ਸਿੰਘ ਪ੍ਰੇਮਪੁਰ, ਕੁਲਬੀਰ ਸਿੰਘ ਕਾਹਲੋਂ ਆਦਿ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.