ਹਜ਼ਰਤ ਮੁਹੰਮਦ ਸਾਹਿਬ ਨੂੰ ਮੁਸਲਮਾਨ ਆਪਣੀ ਜਾਨ ਤੋਂ ਵੀ ਵੱਧ ਪਿਆਰ ਕਰਦੇ ਹਨ : ਜਥੇਬੰਦੀਆ

Share and Enjoy !

Shares


– ਭਾਜਪਾ ਦੀ ਨੂਪੁਰ ਸ਼ਰਮਾ ਤੇ ਜਿੰਦਲ ਦਾ ਪੁਤਲਾ ਫੂਕ ਕੇ ਕੀਤਾ ਪਿੱਟ ਸਿਆਪਾ *
ਹੁਸ਼ਿਆਰਪੁਰ ( ਤਰਸੇਮ ਦੀਵਾਨਾ ) : ਅੱਜ ਜਾਮਾ ਮਸਜਿਦ ਹੁਸ਼ਿਆਰਪੁਰ ਵਿਖੇ ਜੁ੍ੰਮੇ ਦੀ ਨਮਾਜ਼ ਤੋਂ ਬਾਅਦ ਮੁਸਲਿਮ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਦੀ ਅਗਵਾਈ ਹੇਠ ਮੁਸਲਿਮ ਭਾਈਚਾਰੇ ਵਲੋਂ ਸਿੱਖ,ਮੁਸਲਿਮ,ਦਲਿਤ,ਈਸਾਈ ਸਾਂਝਾ ਫਰੰਟ ਦੇ ਸਹਿਯੋਗ ਨਾਲ ਭਾਜਪਾ ਸਰਕਾਰ ਖ਼ਿਲਾਫ਼ ਰੋਸ਼ ਪ੍ਰਦਰਸਨ ਕਰਕੇ ਨੂਪੁਰ ਸ਼ਰਮਾ ਅਤੇ ਜਿੰਦਲ ਦਾ ਪੈਗੰਬਰ ਮੁਹੰਮਦ ਸਾਹਿਬ ਖਿਲਾਫ ਅਭੰਦਰ ਟਿੱਪਣੀ ਕਰਨ ਕਰਕੇ ਪੁੱਤਲਾ ਫੂਕਿਆ ਗਿਆ। ਆਗੂਆਂ ਨੇ ਕਿਹਾ ਕਿ ਜਦ ਤੋਂ ਭਜਪਾ ਕੇਂਦਰ ਵਿੱਚ ਆਈ ਹੈ ਤਦ ਤੋਂ ਹੀ ਘੱਟ ਗਿਣਤੀਆਂ ਤੇ ਹਮਲੇ ਤੇਜ਼ ਹੋਏ ਹਨ। ਉਹਨਾਂ ਕਿਹਾ ਕਿ ਹਜ਼ਰਤ ਮੁਹੰਮਦ ਸਾਹਿਬ ਨੂੰ ਮੁਸਲਮਾਨ ਆਪਣੀ ਜਾਨ ਤੋਂ ਵੀ ਵੱਧ ਪਿਆਰ ਕਰਦੇ ਹਨ। ਇਸੇ ਲਈ ਪੂਰੀ ਦੁਨੀਆ ਵਿੱਚ ਭਾਜਪਾ ਦੇ ਖਿਲਾਫ ਪ੍ਰਦਰਸ਼ਨ ਹੋ ਰਹੇ ਹਨ। ਇਸ ਮੋਕੇ ਮੋਦੀ ਅਮਿਤ ਸ਼ਾਹ ਮੁਰਦਾਬਾਦ, ਨੁਪੂਰ ਸ਼ਰਮਾ ਜਿੰਦਲ ਮੁਰਦਾਬਾਦ, ਭਾਜਪਾ  ਸ਼ਰਮ ਕਰੋ। ਉਹਨਾਂ ਕਿਹਾ ਕਿ ਨੁਪੂਰ ਸ਼ਰਮਾ ਅਤੇ ਜਿੰਦਲ ਨੂੰ ਪਾਰਟੀ ਵਿੱਚੋ ਬਰਖ਼ਾਸਤ ਕਰਨਾ ਜਾਂ ਪਰਚਾ ਦਰਜ਼ ਕਰਨਾ ਹੀ ਕਾਫੀ ਨਹੀਂ। ਉਹਨਾਂ ਹਜ਼ਰਤ ਮੁਹੰਮਦ ਸਾਹਿਬ ਜੀ ਦੀ ਤੋਹੀਨ ਕਰਨ ਵਾਲ਼ੇ ਦੋਸ਼ੀਆ ਨੂੰ ਤੁਰੰਤ ਗ੍ਰਿਫਤਾਰ ਕਰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਉਹਨਾਂ ਕਿਹਾ ਕਿ ਧਰਮਿਕ ਸ਼ਖ਼ਸੀਅਤਾਂ ਦਾ ਅਪਮਾਨ ਨਾ ਹੋਵੇ ਲ਼ੋਕ ਸਭਾ ਦਾ ਸੈਸ਼ਨ ਬੁਲਾ ਕੇ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਦੋਸ਼ੀਆ ਨੂੰ ਜਲਦੀ ਗ੍ਰਿਫਤਾਰ ਨਾ ਕੀਤਾ ਤਾਂ ਅੰਦੋਲਨ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸਾਹੀ ਇਮਾਮ ਕਾਸਮੀ, ਗੁਰਨਾਮ ਸਿੰਘ ਸਿੰਗੜੀਵਾਲਾ,  ਦਾਨਿਸ਼ ਕੁਰੈਸ਼ੀ, ਰਿਆਜ਼ ਖਾਨ, ਵਕੀਲ ਮੁਹੰਮਦ, ਅਸਰਫ ਕੁਰੈਸ਼ੀ, ਮੌਲਾਨਾ ਆਜ਼ਮ, ਅਕਰਮ, ਇਜਾਜ਼ ਫਾਰੂਕੀ, ਗੁਲਾਬ ਅਲੀ, ਫਿਰੋਜ਼, ਅਮਜਦ, ਸ਼ੋਇਬ, ਤਾਹਿਰ, ਸ਼ਾਦਾਬ, ਬਲਾਲ ਆਦਿ ਹਾਜ਼ਰ ਸਨ ।

About Post Author

Share and Enjoy !

Shares

Leave a Reply

Your email address will not be published.