
ਫਗਵਾੜਾ (ਸ਼ਿਵ ਕੋੜਾ) : ਰੋਜਾ ਸ਼ਰੀਫ ਬਾਬਾ ਮਸੀਤ ਵਾਲਾ ਪਿੰਡ ਲੱਖਪੁਰ ਤਹਿਸੀਲ ਫਗਵਾੜਾ ਵਿਖੇ ਦੋ ਰੋਜਾ ਸਲਾਨਾ ਜੋੜ ਮੇਲਾ ਪ੍ਰਬੰਧਕਾਂ ਵਲੋਂ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਮੇਲੇ ਦੇ ਪਹਿਲੇ ਦਿਨ ਸ਼ਾਮ ਨੂੰ ਲੰਗਰ ਦੀ ਸੇਵਾ ਵਰਤਾਈ ਗਈ ਅਤੇ ਰਾਤ ਨੂੁੰ ਨਕਲਾਂ ਦਾ ਪ੍ਰੋਗਰਾਮ ਨਕਾਲ ਪਾਰਟੀ ਕੋਮਲ ਸੋਰਵ ਸਿੱਧੂ ਪਿੰਡ ਕਪੂਰ ਜਲੰਧਰ ਵਲੋਂ ਪੇਸ਼ ਕੀਤਾ ਗਿਆ। ਦੂਸਰੇ ਦਿਨ ਸਵੇਰੇ ਝੰਡੇ ਦੀ ਰਸਮ ਉਪਰੰਤ ਸਰਬਤ ਦੇ ਭਲੇ ਦੀ ਅਰਦਾਸ ਹੋਈ ਅਤੇ ਇਸ ਤੋਂ ਬਾਅਦ ਗਾਇਕ ਮੁਨੱਵਰ ਅਲੀ ਸ਼ਫੀ ਕਵਾਲ ਮਲੇਰਕੋਟਲਾ ਵਾਲਿਆਂ ਨੇ ਸੂਫੀਆਨਾ ਕਲਾਮਾਂ ਰਾਹੀਂ ਸੰਗਤਾਂ ਨੂੰ ਰੁਹਾਨੀ ਰੰਗ ਵਿਚ ਰੰਗਿਆ। ਇਸ ਤੋਂ ਇਲਾਵਾ ਵਿੱਕੀ ਨਕਾਲ ਪਾਰਟੀ ਬਲਾਚੌਰ ਵਲੋਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਸ਼ਾਮ ਨੂੰ ਛਿੰਜ ਦਾ ਆਯੋਜਨ ਹੋਇਆ ਜਿਸ ਵਿਚ ਇਲਾਕੇ ਦੇ ਨਾਮਵਰ ਪਹਿਲਵਾਨਾਂ ਨੇ ਜੋਰ ਅਜਮਾਇਸ਼ ਕੀਤੀ। ਇਸ ਮੌਕੇ ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ ਅਤੇ ਸਮੂਹ ਹਾਜਰੀਨ ਨੂੰ ਸਲਾਨਾ ਜੋੜ ਮੇਲੇ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਸਾਰੇ ਹੀ ਧਰਮਾਂ ਦੇ ਸਮਾਗਮ ਰਲਮਿਲ ਕੇ ਮਨਾਏ ਜਾਂਦੇ ਹਨ ਜੋ ਕਿ ਸਾਡੀ ਮਜਬੂਤ ਭਾਈਚਾਰ ਸਾਂਝ ਦੀ ਮਿਸਾਲ ਹੈ। ਪ੍ਰਬੰਧਕਾਂ ਵਲੋਂ ਪ੍ਰਮੁਖ ਸ਼ਖਸੀਅਤਾਂ, ਕਲਾਕਾਰਾਂ ਅਤੇ ਸੇਵਾਦਾਰਾਂ ਨੂੰ ਸਨਮਾਨਤ ਵੀ ਕੀਤਾ ਗਿਆ। ਲੰਗਰ ਅਤੇ ਠੰਡੇ ਮਿੱਠੇ ਜਲ ਦੀ ਸੇਵਾ ਅਤੁੱਟ ਵਰਵਤਾਈ ਗਈ। ਇਸ ਮੌਕੇ ਇਸ ਮੌਕੇ ਰੋਕੀ, ਸੰਦੀਪ, ਸ਼ਿੰਦਾ, ਆਰਿਫ, ਰਾਮ ਆਸਰਾ, ਪਲਵਿੰਦਰ ਕੁਮਾਰ, ਦਵਿੰਦਰ ਇਮਰਾਨ ਖਾਨ, ਆਸ਼ੂ, ਪ੍ਰਦੀਪ, ਯਸ਼, ਪ੍ਰੇਮ ਦਾਸ, ਅਮਨਦੀਪ, ਗੋਪੀ, ਮੰਗਾ, ਆਸ਼ੀ, ਵਿੱਕੀ, ਨਵੀਨ ਕੁਮਾਰ, ਸੁਨੀਲ ਕੁਮਾਰ, ਟੋਨੀ, ਬੰਟੀ, ਸਾਹਿਲ, ਗੋਲਡੀ, ਰਿਸ਼ੀ, ਲਾਡੀ, ਪਿ੍ਰੰਸ, ਸਾਬੀ ਹਲਵਾਈ ਆਦਿ ਹਾਜਰ ਸਨ।