ਸਿਹਤ ਵਿਭਾਗ ਨੇ ਪਿੰਡ ਮੌੜਾਂ ‘ਚ ਕੈਂਸਰ ਜਾਂਚ ਕੈਂਪ ਲਗਾਇਆ

Share and Enjoy !

Shares
-ਕੈਂਸਰ ਦੇ ਕਾਰਣਾਂ, ਲੱਛਣਾਂ ਤੇ ਇਲਾਜ ਬਾਰੇ ਜਾਗਰੂਕਤਾ ਬਹੁਤ ਜ਼ਰੂਰੀ- ਡਾ. ਸਤਿੰਦਰ ਕੌਰ
ਸੁਨਾਮ ਊਧਮ ਸਿੰਘ ਵਾਲਾ (ਜਗਸੀਰ ਲੌਂਗੋਵਾਲ) : ਪਿੰਡ ਮੌੜਾਂ ਵਿਖੇ ਹੋਮੀ ਭਾਬਾ ਕੈਸਰ ਹਸਪਤਾਲ ਸੰਗਰੂਰ ਵਲੋ ਸਿਹਤ ਵਿਭਾਗ ਦੇ ਸਹਿਯੋਗ ਨਾਲ ਵਿਸ਼ੇਸ਼ ਜਾਂਚ ਕੈਪ ਲਗਾਇਆ ਗਿਆ। ਇਸ ਕੈਂਪ ਦੌਰਾਨ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਕੌਹਰੀਆਂ ਡਾ ਸਤਿੰਦਰ ਕੋਰ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ।
ਡਾ. ਸਤਿੰਦਰ ਕੌਰ ਨੇ ਕਿਹਾ ਕਿ ਕੈਂਸਰ ਇੱਕ ਖਤਰਨਾਕ ਬਿਮਾਰੀ ਹੈ, ਇਸਦਾ ਸਮੇਂ ਸਿਰ ਇਲਾਜ ਹੋਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਪ੍ਰਤੀ ਸਾਨੂੰ ਜਾਗਰੂਕ ਰਹਿਣਾ ਚਾਹੀਦਾ ਹੈ ਤਾਂ ਕਿ ਭਵਿੱਖ ਵਿਚ ਅਜਿਹੀ ਭਿਆਨਕ ਬਿਮਾਰੀ ਤੋਂ ਨਿਜ਼ਾਤ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੈਂਸਰ ਦੇ ਕਾਰਣਾਂ, ਲੱਛਣਾਂ ਤੇ ਇਲਾਜ ਬਾਰੇ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆਂ ਕਿ ਮਰਦਾਂ ਵਿੱਚ ਸਿਰ, ਗਰਦਨ, ਗਦੂਦ, ਫੇਫੜੇ ਤੇ ਗਾਲ ਬਲੈਡਰ ਦਾ ਕੈਂਸਰ ਜ਼ਿਆਦਾ ਹੁੰਦਾ ਹੈ ਜਦਕਿ ਔਰਤਾਂ ਵਿੱਚ ਛਾਤੀ, ਬੱਚੇਦਾਨੀ ਦੇ ਮੂੰਹ (ਸਰਵੀਕਸ), ਗਾਲ ਬਲੈਡਰ, ਆਦਿ ਦਾ ਕੈਂਸਰ ਪਾਇਆ ਜਾਂਦਾ ਹੈ। ਉਨ੍ਹਾਂ ਇਸ ਮੌਕੇ ਕੈਂਸਰ ਦੇ ਲੱਛਣ, ਇਲਾਜ ਤੇ ਪ੍ਰਹੇਜ਼ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੈਂਸਰ ਇੱਕ ਬਿਮਾਰੀ ਹੈ ਜੋ ਸਰੀਰ ਦੇ ਕਿਸੇ ਵੀ ਭਾਗ ਵਿਚ ਕੋਸ਼ਾਕਾਵਾ ਦੀ ਬੇਕਾਬੂ ਵੰਡ ਦੇ ਕਾਰਨ ਹੁੰਦੀ ਹੈ। ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਵੇਂ ਕਿ ਦੂਸਿਤ ਵਾਤਾਵਰਨ, ਘਟੀਆਂ ਅਤੇ ਮਸਾਲੇਦਾਰ ਪਦਾਰਥਾਂ ਦੀ ਖਾਣ ਲਈ ਵਰਤੋਂ, ਤੰਬਾਕੂ ਦੀ ਵਰਤੋਂ, ਫਸਲਾਂ ’ਤੇ ਜ਼ਿਆਦਾ ਸਪਰੇਆਂ ਦੀ ਵਰਤੋਂ ਆਦਿ।ਉਨ੍ਹਾਂ ਕਿਹਾ ਕਿ ਸੰਤੁਲਤ ਖੁਰਾਕ ਲੈਣ, ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿਚ ਸੁਧਾਰ ਕਰਨ, ਸ਼ਰਾਬ, ਸਿਗਰਟ ਅਤੇ ਸਿਗਰਟਨੋਸ਼ੀ ਤੰਬਾਕੂ ਸਮੇਤ ਤੰਬਾਕੂ ਦੀ ਵਰਤੋਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੈਂਸਰ ਤੋਂ ਬਚਾਅ ਲਈ ਸਿਹਤਮੰਦ ਜੀਵਨਸ਼ੈਲੀ ਨੂੰ ਅਪਣਾਇਆ ਜਾਵੇ।
ਇਸ ਮੌਕੇ ਡਾ. ਰਮਿੰਦਰ ਕੌਰ, ਸੁਰਿੰਦਰ ਕੁਮਾਰ ਰੋਮਲਦੀਪ ਕੌਰ, ਮਨੀਸ਼ ਕੁਮਾਰ, ਜਸਵੀਰ ਕੌਰ, ਸਹਿਜਪ੍ਰਕਾਸ਼ ਕੌਰ, ਗੁਰਦੀਪ ਸਿੰਘ ਤੋਂ ਇਲਾਵਾ ਆਂਗਨਵਾੜੀ ਵਰਕਰ ਅਤੇ ਆਸ਼ਾ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.