ਪਿੰਡ ਹਰਬੰਸਪੁਰ/ਜਗਜੀਤਪੁਰ ਦੇ ਪਰਿਵਾਰ ਨੇ ਸਿੱਧੂ ਮੂਸੇਵਾਲਾ ਦੇ ਨਾਮ ਤੇ ਨਵਜੱਮੇ ਪੁੱਤਰ ਦਾ ਨਾਮ ਰੱਖਿਆ ਸ਼ੁਭਦੀਪ ਸਿੰਘ

Share and Enjoy !

Shares

(ਸ਼ਿਵ ਕੋੜਾ) ਫਗਵਾੜਾ।
ਪਿੰਡ ਹਰਬੰਸਪੁਰ/ਜਗਜੀਤਪੁਰ ਦੇ ਵਸਨੀਕ ਗੁਰਪ੍ਰੀਤ ਸਿੰਘ ਸ਼ਾਹ ਅਤੇ ਮਨਪ੍ਰੀਤ ਕੌਰ ਨੇ ਆਪਣੇ ਨਵਜੱਮੇ ਬੱਚੇ ਦਾ ਨਾਮ ਪ੍ਰਸਿੱਧ ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਨਾਮ ‘ਤੇ ਸ਼ੁਭਦੀਪ ਸਿੰਘ ਰੱਖਿਆ ਹੈ। ਗੁਰਪ੍ਰੀਤ ਸਿੰਘ ਸ਼ਾਹ ਨੇ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਤੋਂ ਕਾਫੀ ਪ੍ਰਭਾਵਿਤ ਸੀ ਅਤੇ ਉਸਦੇ ਅਚਨਚੇਤ ਕਤਲ ਨਾਲ ਡੂੰਘਾ ਸਦਮਾ ਲੱਗਾ ਅਤੇ ਉਹਨਾਂ ਧਾਰਿਆ ਸੀ ਕਿ ਜੇਕਰ ਉਹਨਾਂ ਦੇ ਘਰ ਬੇਟਾ ਪੈਦਾ ਹੋਵੇਗਾ ਤਾਂ ਉਸ ਦਾ ਨਾਮ ਸ਼ੁੱਭਦੀਪ ਸਿੰਘ ਰੱਖਣਗੇ। ਇੱਥੇ ਜਿਕਰਯੋਗ ਹੈ ਕਿ ਦੁਨੀਆ ਭਰ ਵਿਚ ਵੱਸਦੇ ਪੰਜਾਬੀ ਨੌਜਵਾਨਾਂ ਦੇ ਦਿਲਾਂ ਦੀ ਧੜਕਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਵੀ ਅਸਲ ਨਾਮ ਸ਼ੁੱਭਦੀਪ ਸਿੰਘ ਸਿੱਧੂ ਹੈ। ਪੰਜਾਬ ਦੇ ਲੋਕ ਆਪੋ ਆਪਣੇ ਤਰੀਕੇ ਨਾਲ ਸਿੱਧੂ ਮੂਸੇਵਾਲਾ ਦੀ ਯਾਦ ਨੂੰ ਤਾਜਾ ਰੱਖਣ ਦਾ ਯਤਨ ਕਰ ਰਹੇ ਹਨ। ਇਸ ਮੌਕੇ ਬੈਂਕ ਮੈਨੇਜਰ ਕਸ਼ਮੀਰ ਸਿੰਘ ਹਰਬੰਸਪੁਰ, ਨਵਜਾਤ ਸ਼ੁਭਦੀਪ ਸਿੰਘ ਦੇ ਦਾਦਾ ਮੇਵਾ ਸਿੰਘ ਰਾਣਾ, ਦਾਦੀ ਮਨਜੀਤ ਕੌਰ ਸਮੇਤ ਹੋਰ ਪਿੰਡ ਵਾਸੀਆਂ ਨੇ ਵੀ ਗੁਰਪ੍ਰੀਤ ਸਿੰਘ ਸ਼ਾਹ ਦੀਆਂ ਸਿੱਧੂ ਮੂਸੇਵਾਲ ਪ੍ਰਤੀ ਭਾਵਨਾਵਾਂ ਦੀ ਸ਼ਲਾਘਾ ਕੀਤੀ।

About Post Author

Share and Enjoy !

Shares

Leave a Reply

Your email address will not be published.