(ਸ਼ਿਵ ਕੋੜਾ) ਫਗਵਾੜਾ।
ਸਰਬ ਨੌਜਵਾਨ ਸਭਾ (ਰਜਿ:) ਫਗਵਾੜਾ ਵਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖਰੇਖ ਹੇਠ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਨਗਰ ਸੁਧਾਰ ਟਰੱਸਟ ਦੀ ਇਮਾਰਤ ‘ਚ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਵਿਖੇ ਪਹੁੰਚਣ ‘ਤੇ ਕਰ ਅਤੇ ਆਬਕਾਰੀ ਵਿਭਾਗ ਦੇ ਐਸ.ਟੀ.ਓ.ਲੁਧਿਆਣਾ ਸ੍ਰੀ ਅਸ਼ੋਕ ਕੁਮਾਰ ਦਾ ਸਭਾ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਐਸ.ਟੀ.ਓ. ਅਸ਼ੋਕ ਕੁਮਾਰ ਨੇ ਸਭਾ ਵਲੋਂ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦਾ ਜਾਇਜਾ ਲਿਆ ਅਤੇ ਉਪਰਾਲੇ ਦੀ ਸ਼ਲਾਘਾ ਕੀਤੀ। ਉਹਨਾਂ ਸੈਂਟਰ ਦੀਆਂ ਲੜਕੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੱਥੀਂ ਕਿੱਤਾ ਅੱਜ ਸਮੇਂ ਦੀ ਲੋੜ ਹੈ। ਕਿਸੇ ਵੀ ਤਰ੍ਹਾਂ ਦਾ ਹੱਥੀ ਹੁਨਰ ਲੋੜ ਪੈਣ ਤੇ ਆਰਥਕ ਲੋੜਾਂ ਪੂਰੀਆਂ ਕਰਨ ‘ਚ ਸਹਾਈ ਬਣਦਾ ਹੈ। ਇਸ ਦੌਰਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਵੋਕੇਸ਼ਨਲ ਸੈਂਟਰ ਵਿਚ ਬਿਊਟੀਸ਼ੀਅਨ, ਕਟਿੰਗ, ਟੇਲਰਿੰਗ ਤੋਂ ਇਲਾਵਾ ਹੁਣ ਕੰਪਿਊਟਰ ਕੋਰਸ ਵੀ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਸੈਂਟਰ ਵਿਖੇ ਸਿਖਲਾਈ ਪ੍ਰਾਪਤ ਕਰ ਰਹੀਆਂ ਲੜਕੀਆਂ ਦੇ ਹੁਨਰ ਨਾਲ ਆਮ ਲੋਕਾਂ ਨੂੰ ਜਾਣੂ ਕਰਵਾਉਣ ਦੇ ਮਨੋਰਥ ਨਾਲ ਪਿੰਡ ਪੱਧਰ ਤੇ ਪ੍ਰਦਰਸ਼ਨੀ ਦਾ ਪ੍ਰੋਗਰਾਮ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਵਿਸ਼ਵ ਵਾਤਾਵਰਣ ਦਿਵਸ ਨੂੰ ਮੁੱਖ ਰੱਖਦੇ ਹੋਏ। ਸਭਾ ਦੀ ਵਾਤਾਵਰਣ ਸਬੰਧੀ ਮੁਹਿਮ ‘ਆਓ! ਸਾਰੇ ਬੂਟੇ ਲਾਈਏ, ਜਿੰਨੇ ਲਾਈਏ ਉਨੇ ਬਚਾਈਏ’ ਤਹਿਤ ਗੁਰੂ ਹਰਗੋਬਿੰਦ ਨਗਰ ਸਥਿਤ ਪਾਰਕ ‘ਚ ਬੂਟੇ ਲਗਾਏ ਗਏ। ਗੁਰੂ ਹਰਿਗੋਬਿੰਦ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਡੀਲਕਸ, ਖਜ਼ਾਨਚੀ ਮੁਕਲ ਗੇਂਦ ਅਤੇ ਵਾਤਾਵਰਣ ਪ੍ਰੇਮੀ ਪਿ੍ਰੰਸੀਪਲ ਗੁਰਮੀਤ ਪਲਾਹੀ ਨੇ ਕਿਹਾ ਕਿ ਵਾਤਾਵਰਣ ਸੁਰੱਖਿਆ ਅੱਜ ਇਕ ਚੁਣੌਤੀ ਬਣ ਗਈ ਹੈ। ਜੇਕਰ ਸਮਾਂ ਰਹਿੰਦੇ ਇਸ ਦੀ ਸੰਭਾਲ ਨਾ ਕੀਤੀ ਗਈ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸਦਾ ਭਾਰੀ ਨੁਕਸਾਨ ਹੋਵੇਗਾ। ਸਾਡਾ ਫਰਜ਼ ਹੈ ਕਿ ਵੱਧ ਤੋਂ ਵੱਧ ਬੂਟੇ ਲਗਾ ਕੇ ਆਉਣ ਵਾਲੀਆਂ ਨਸਲਾਂ ਨੂੰ ਵਧੀਆ ਵਾਤਾਵਰਣ ਦੇ ਕੇ ਜਾਈਏ। ਉਹਨਾਂ ਸਮੂਹ ਫਗਵਾੜਾ ਵਾਸੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਲਗਾਏ ਗਏ ਬੂਟਿਆਂ ਦੀ ਪਰਵਰਿਸ਼ ਦੀ ਜਿੰਮੇਵਾਰੀ ਵੀ ਚੁੱਕਣ ਦੀ ਅਪੀਲ ਕੀਤੀ। ਸਭਾ ਵਲੋਂ ਐਸ.ਟੀ.ਓ. ਸ੍ਰੀ ਅਸ਼ੋਕ ਕੁਮਾਰ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਜਸਪ੍ਰੀਤ ਸਿੰਘ ਐਸ.ਡੀ.ਓ. ਪੀ.ਡਬਯੂ.ਡੀ., ਸਭਾ ਦੇ ਉਪ ਪ੍ਰਧਾਨ ਰਵਿੰਦਰ ਸਿੰਘ ਰਾਏ, ਸੈਂਟਰ ਦੇ ਮੈਨੇਜਰ ਜਗਜੀਤ ਸੇਠ, ਜਸਪਾਲ ਸਿੰਘ ਚੀਮਾ, ਬਲਵੀਰ ਸਿੰਘ ਸੇਵਾ ਮੁਕਤ ਐਸ.ਡੀ.ਓ., ਨਰਿੰਦਰ ਸਿੰਘ ਸੈਣੀ, ਸੁਖਦੇਵ ਸਿੰਘ ਲਾਡੀ, ਨਵਨੀਤ ਕੌਸ਼ਿਕ, ਗੁਰਦੀਪ ਸਿੰਘ ਤੁੱਲੀ, ਸ਼ਿਵ ਕੁਮਾਰ, ਲਵਪ੍ਰੀਤ ਰਾਏ, ਮੈਡਮ ਗੁਰਪ੍ਰੀਤ ਕੌਰ, ਮੈਡਮ ਸੁਖਜੀਤ ਕੌਰ, ਮੈਡਮ ਟੀਸ਼ਾ, ਸੋਨੀਆ, ਅਫਰੀਨ, ਜਸਮੀਤ, ਮੋਨਿਕਾ, ਤਾਹਿਰਾ, ਸੋਨੂੰ, ਮੀਨਾ, ਪੂਜਾ, ਸੀਮਾ, ਕੋਮਲ, ਸੁਖਵਿੰਦਰ, ਕੁਲਦੀਪ, ਸਿਮਰਨ, ਗਗਨ, ਅਮਨ, ਕੰਚਨ, ਰਾਜ ਕੁਮਾਰੀ, ਮਮਤਾ ਤੋਂ ਬਿਨ੍ਹਾਂ ਹੋਰ ਸਖ਼ਸ਼ੀਅਤਾਂ ਵੀ ਹਾਜ਼ਰ ਸਨ।