ਸੰਗਰੂਰ ਜਿਮਨੀ ਚੋਣ ਦੇ ਮੈਦਾਨ ਵਿੱਚ ਖੱਬੇਪੱਖੀ ਲਹਿਰ ਦੀ ਆਵਾਜ ਬਣਾਂਗਾ : ਰਤਨ ਲਾਲ ਸਿੰਗਲਾ

Share and Enjoy !

Shares

(ਜਗਸੀਰ ਲੌਂਗੋਵਾਲ) ਸੰਗਰੂਰ।
ਸੰਗਰੂਰ ਲੋਕ ਸਭਾ ਹਲਕੇ ਉੱਤੇ ਹੋ ਰਹੀ ਜ ਿਮਨੀ ਚੋਣ ਲਈ ਅੱਜ ਇਥੇ ਆਜਾਦ ਉਮੀਦਵਾਰ ਵਜੋਂ ਆਪਣੇ ਨਾਮਜਦਗੀ ਕਾਗਜ ਦਾਖਲ ਕਰਨ ਉਪਰੰਤ ਸ੍ਰੀ ਰਤਨ ਲਾਲ ਸਿੰਗਲਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਹ ਇਸ ਚੋਣ ਮੈਦਾਨ ਵਿੱਚ ਖੱਬੇਪਖੀ ਲਹਿਰ ਦੀ ਆਵਾਜ ਬਣਨਗੇ। ਜਿਕਰਯੋਗ ਹੈ ਕਿ ਕਿਸੇ ਸਮੇਂ ਸੰਗਰੂਰ ਪਾਰਲੀਮਾਨੀ ਹਲਕਾ ਖੱਬੇ ਪੱਖੀ ਲਹਿਰ ਦਾ ਗੜ੍ਹ ਰਿਹਾ ਹੈ ਪਰ ਖੱਬੇਪੱਖੀ ਲਹਿਰ ਦੀ ਅੰਦਰੂਨੀ ਫੁੱਟ ਨੇ ਇਸ ਲਹਿਰ ਨੂੰ ਇਸ ਕਦਰ ਕਮਜੋਰ ਬਣਾ ਦਿੱਤਾ ਹੈ ਕਿ ਮੌਜੂਦਾ ਚੋਣ ਵਿੱਚ ਕੋਈ ਵੀ ਖੱਬੇ ਪੱਖੀ ਜਥੇਬੰਦੀ ਆਪਣਾ ਉਮੀਦਵਾਰ ਮੈਦਾਨ ਵਿੱਚ ਉਤਾਰਨ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਚੋਣ ਮੁਹਿੰਮ ਨੂੰ ਸਮੂਹ ਖੱਬੇ ਪੱਖੀ ਜਥੇਬੰਦੀਆਂ ਦੇ ਸਹਿਯੋਗ ਨਾਲ ਚਲਾਉਂਣਗੇ। ਆਪਣੀ ਚੋਣ ਮੁਹਿੰਮ ਦੇ ਅਹਿਮ ਮੁੱਦਿਆਂ ਦਾ ਜਿਕਰ ਕਰਦੇ ਹੋਏ ਉਨ੍ਹਾਂ ਕਿਹਾ ਹੈ ਕਿ ਬੇਜਮੀਨ ਪੇਂਡੂ ਲੋਕਾਂ ਲਈ ਗੁਜਾਰੇਯੋਗ ਜਮੀਨ, ਬੇਰੋਜਗਾਰ ਨੌਜਵਾਨਾਂ ਲਈ ਰੁਜਗਾਰ, ਖੇਤੀ ਵਿਭਿੰਨਤਾ, ਭਿ੍ਰਸਟਾਚਾਰ ਦਾ ਖਾਤਮਾ, ਸਮਾਜਿਕ ਇੰਨਸਾਫ, ਕਾਨੂੰਨ ਦਾ ਰਾਜ, ਹਰ ਇੱਕ ਬੱਚੇ ਲਈ ਮੁਫਤ ਵਿਦਿਆ ਅਤੇ ਹਰ ਇੱਕ ਨਾਗਰਿਕ ਲਈ ਮੁਫਤ ਸਿਹਤ ਸਹੂਲਤਾਂ ਆਦਿ ਮੇਰੀ ਚੋਣ ਮੁਹਿੰਮ ਦੇ ਅਹਿਮ ਮੁੱਦੇ ਹੋਣਗੇ। ਦੂਸਰੀਆਂ ਰਾਜਨੀਤਕ ਪਾਰਟੀਆਂ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਅਕਾਲੀ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਬਰਬਾਦ ਕਰ ਛੱਡਿਆ ਹੈ। ਪੰਜਾਬੀਆਂ ਨੇ ਬੇਹੱਦ ਉਮੀਦ ਨਾਲ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਇੱਕ ਮੌਕਾ ਦਿੱਤਾ ਸੀ ਪਰ ਉਹ ਵੀ ਆਪਣੇ ਵਾਅਦਿਆਂ ਉੱਤੇ ਖਰੀ ਨਹੀਂ ਉਤਰੀ। ਅਜਿਹੀ ਹਾਲਤ ਵਿੱਚ ਪੰਜਾਬੀਆਂ ਸਾਹਮਣੇ ਖੱਬੇ ਪੱਖੀ ਬਦਲ ਖੜਾ ਕਰਨ ਤੋਂ ਬਿਨਾਂ ਹੋਰ ਕੋਈ ਰਸਤਾ ਬਾਕੀ ਨਹੀ ਬਚਿਆ। ਉਹਨਾਂ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਅੰਦਰ ਖੱਬੇ-ਪੱਖੀ ਸਰਕਾਰ ਬਣਾਉਣ ਦੇ ਰਸਤੇ ਉੱਤੇ ਅੱਗੇ ਵੱਧਣ ਲਈ ਉਹ ਰਤਨ ਲਾਲ ਸਿੰਗਲਾ ਨੂੰ ਵੋਟ ਦੇਣ।

About Post Author

Share and Enjoy !

Shares

Leave a Reply

Your email address will not be published.