ਹੁਸ਼ਿਆਰਪੁਰ ਪੁਲੀਸ ਵਲੋ ਤਿੰਨ ਪਿਸਟਲ ਤੇ 22  ਜ਼ਿੰਦਾ ਰੌਂਦਾ ਸਮੇਤ ਪੰਜ ਵਿਅਕਤੀ ਗ੍ਰਿਫ਼ਤਾਰ ।

Share and Enjoy !

Shares


ਹੁਸ਼ਿਆਰਪੁਰ 3 ਜੂਨ ( ਤਰਸੇਮ ਦੀਵਾਨਾ ) ਬੀ ਕੇ ਭਾਵਰਾ ਆਈ ਪੀ ਐਸ ਡਾਇਰੈਕਟਰ ਜਨਰਲ ਪੁਲੀਸ ਪੰਜਾਬ ਦੀਆਂ ਹਦਾਇਤਾਂ ਤੇ ਸਰਤਾਜ ਸਿੰਘ ਚਾਹਲ ਆਈ ਪੀ ਐਸ ਸੀਨੀਅਰ ਪੁਲਸ ਕਪਤਾਨ ਹੁਸ਼ਿਆਰਪੁਰ ਵੱਲੋਂ ਦਿੱਤੇ  ਨਿਰਦੇਸ਼ਾਂ ਮੁਤਾਬਿਕ ਮੁਖਤਿਆਰ ਰਾਏ ਪੀ ਪੀ ਐੱਸ ਐੱਸ ਪੀ ਇਨਵੈਸਟੀਗੇਸ਼ਨ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਨਾਜਾਇਜ਼ ਅਸਲਾ ਰੱਖਣ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਮੁਹਿੰਮ ਪਿਛਲੇ  ਕਾਫ਼ੀ ਸਮੇਂ ਤੋਂ ਚਲਾਈ ਗਈ ਹੈ  ਇਸ ਮੁਹਿੰਮ ਦੌਰਾਨ ਪ੍ਰੇਮ ਕੁਮਾਰ ਪੀ ਪੀ ਐਸ ਡੀ ਐੱਸ ਪੀ ਆਰ ਵੱਲੋਂ ਸੀਨੀਅਰ ਅਫ਼ਸਰਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਐੱਸ ਆਈ ਬਲਜਿੰਦਰ ਸਿੰਘ ਐਸ ਐਚ ਓ ਥਾਣਾ ਹਰਿਆਣਾ  ਨੇ ਤਿੰਨ ਜੂਨ ਨੂੰ ਭੈੜੇ ਅਨਸਰਾਂ ਦੀ ਚੈਕਿੰਗ ਦੌਰਾਨ ਸਿਵਲ ਹਸਪਤਾਲ ਚੌਂਕ  ਨਾਕੇ ਤੇ ਮੌਜੂਦ ਸੀ  ਤਾਂ ਹੁਸ਼ਿਆਰਪੁਰ ਵੱਲੋਂ ਇੱਕ ਗੱਡੀ  ISUZU ਪਿੱਕਾ ਨੰਬਰ PB07-BT-4052 ਆਉਂਦੀ ਦਿਖਾਈ ਦਿੱਤੀ ਗੱਡੀ ਦਾ ਡਰਾਇਵਰ ਅਤੇ ਵਿੱਚ ਬੈਠੇ ਪੰਜ ਸ਼ੱਕੀ ਵਿਅਕਤੀ ਪੁਲਸ ਪਾਰਟੀ ਨੂੰ ਦੇਖ ਕੇ ਪਿੱਛੇ ਨੂੰ ਮੁੜਨ ਲੱਗੇ ਤਾਂ ਮੁੱਖ ਅਫ਼ਸਰ ਥਾਣਾ ਹੁਸ਼ਿਆਰਪੁਰ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਗੱਡੀ ਕਾਬੂ ਕੀਤੀ  ਹਾਂ ਅਤੇ ਵਿਚ ਬੈਠੇ ਵਿਅਕਤੀਆਂ ਜਸਵਿੰਦਰ ਸਿੰਘ ਉਰਫ ਸੋਨੂੰ ਅਜੈ ਕੁਮਾਰ ਸਨੀ ਸੁਨੀਲ ਅਤੇ ਗੌਰਵ ਕੋਲੋਂ ਤਲਾਸ਼ੀ ਲੈਣ ਤੇ  ਤਿੰਨ ਪਿਸਟਲ  7.65 ਐਮ ਐਮ ਅਤੇ  22 ਜ਼ਿੰਦਾ ਰੌਂਦ ਅਤੇ ਤੇਜ਼ਧਾਰ ਹਥਿਆਰ ਬਰਾਮਦ ਹੋਏ ਜਿਸ ਤੇ  ਥਾਣਾ ਹਰਿਆਣਾ ਵਿਖੇ ਮੁਕੱਦਮਾ ਨੰਬਰ  59 ਅ/ਧ 25-54-59 ਆਰਮਜ਼ ਐਕਟ ਤਹਿਤ ਦਰਜ ਕੀਤਾ ਗਿਆ । ਇਸ ਮੌਕੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ  ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਉਕਤ ਵਿਅਕਤੀਆਂ ਕੋਲੋਂ ਪੁੱਛਿਆ ਜਾਵੇਗਾ ਕਿ ਤੁਸੀਂ ਕਿੱਥੇ ਕਿੱਥੇ ਵਾਰਦਾਤਾਂ ਕਰਨੀਆਂ ਸੀ ਕਿਤੇ ਕਿਤੇ ਕੀਤੀਆਂ ਅਤੇ ਇਹ ਹਥਿਆਰ ਕਿੱਥੋਂ ਲਿਆਉਂਦੇ ਹਨ ਰਿਮਾਂਡ ਦੌਰਾਨ ਇਸ ਦੀ ਪੁੱਛ ਗਿੱਛ ਕੀਤੀ ਜਾਵੇਗੀ ।
ਫੋਟੋ ਮੁਨੀਰ

About Post Author

Share and Enjoy !

Shares

Leave a Reply

Your email address will not be published.