ਪੂਜਨੀਕ ਗੁਰੂ ਜੀ ਦੀਆਂ ਸਿਖਿਆਵਾਂ ’ਤੇ ਅਮਲ ਕਰਦੇ ਹੋਏ ਨੌਜਵਾਨ ਤੁਰੇ ਮਾਨਵਤਾ ਭਲਾਈ ਦੀ ਰਾਹ ’ਤੇ, ਕੀਤਾ 16ਵੀਂ ਵਾਰ ਖੂਨਦਾਨ

Share and Enjoy !

Shares

ਮਲੋਟ  (ਪ੍ਰੇਮ ਗਰਗ) : ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਨੌਜਵਾਨ ਮਾਨਵਤਾ ਭਲਾਈ ਦੀ ਰਾਹ ਤੇ ਤੁਰ ਕੇ ਮਾਨਵਤਾ ਭਲਾਈ ਕਾਰਜਾਂ ਵਿੱਚ ਪੂਰੇ ਉਤਸ਼ਾਹ ਨਾਲ ਸਹਿਯੋਗ ਕਰ ਰਹੇ ਹਨ। ਬਲਾਕ ਮਲੋਟ ਦੇ ਨੌਜਵਾਨ ਸੇਵਾਦਾਰਾਂ ਦੀ ਜੇਕਰ ਗੱਲ ਕਰੀਏ ਤਾਂ ਲਗਭਗ 100 ਤੋਂ ਵੀ ਜਿਆਦਾ ਨੌਜਵਾਨ ਸੇਵਾਦਾਰ ਨਿਯਮਿਤ ਖੂਨਦਾਨ ਦੇ ਨਾਲ ਨਾਲ ਹੋਰ ਵੀ ਮਾਨਵਤਾ ਭਲਾਈ ਕਾਰਜਾਂ ਵਿੱਚ ਲੱਗੇ ਹੋਏ ਹਨ। ਉਨਾਂ ਸੇਵਾਦਾਰਾਂ ਵਿੱਚੋਂ ਇੱਕ ਨੌਜਵਾਨ ਸੇਵਾਦਾਰ ਕੁਲਦੀਪ ਇੰਸਾਂ ਹੈ ਜੋ ਇਲਾਜ ਅਧੀਨ ਮਰੀਜ਼ਾਂ ਨੂੰ ਖੂਨ ਦੀ ਲੋੜ ਪੈਣ ਤੇ ਨਿਯਮਿਤ ਖੂਨਦਾਨ ਕਰ ਰਿਹਾ ਹੈ। ਜਾਣਕਾਰੀ ਦਿੰਦਿਆਂ ਮਲੋਟ ਦੀ ਖੂਨਦਾਨ ਸੰਮਤੀ ਦੇ ਇੰਚਾਰਜ ਟਿੰਕੂ ਇੰਸਾਂ ਨੇ ਦੱਸਿਆ ਕਿ ਨੌਜਵਾਨ ਮਾਨਵਤਾ ਭਲਾਈ ਦੀ ਰਾਹ ’ਤੇ ਤੁਰ ਰਹੇ ਹਨ, ਜਦੋਂ ਇੱਕ ਮਰੀਜ਼ ਨੂੰ ਇਲਾਜ ਅਧੀਨ ਖੂਨ ਦੀ ਲੋੜ ਪਈ ਤਾਂ ਕੁਲਦੀਪ ਇੰਸਾਂ ਨਾਲ ਸੰਪਰਕ ਕੀਤਾ ਤਾਂ ਇਸ ਨੌਜਵਾਨ ਸੇਵਾਦਾਰ ਨੇ ਝੱਟ ਹੀ ਬਲੱਡ ਬੈਂਕ ਵਿੱਚ ਪਹੰੁਚ ਕੇ ਆਪਣਾ ਇੱਕ ਯੂਨਿਟ ਖੂਨਦਾਨ ਕਰਕੇ ਮਾਨਵਤਾ ਪ੍ਰਤੀ ਆਪਣਾ ਫਰਜ਼ ਅਦਾ ਕੀਤਾ। ਕੁਲਦੀਪ ਇੰਸਾਂ ਨੇ ਦੱਸਿਆ ਕਿ ਗੁਰਮੀਤ ਰਾਮ ਰਹੀਮ ਇੰਸਾਂ ਦੁਆਰਾ ਚਲਾਏ ਮਾਨਵਤਾ ਭਲਾਈ ਕਾਰਜਾਂ ਤੋਂ ਪ੍ਰੇਰਿਤ ਹੋ ਕੇ ਲਗਾਤਾਰ ਨਿਯਮਿਤ ਖੂਨਦਾਨ ਕਰ ਰਿਹਾ ਹੈ ਅਤੇ ਉਸਨੇ ਹੁਣ 16ਵੀਂ ਵਾਰ ਖੂਨਦਾਨ ਕੀਤਾ ਹੈ।

About Post Author

Share and Enjoy !

Shares

Leave a Reply

Your email address will not be published.