ਸਿੱਧੂ ਮੂਸੇ ਵਾਲੇ ਦਾ ਵਿਛੋੜਾ ਨਾ ਸਹਿਣਯੋਗ

Share and Enjoy !

Shares
ਮਾਵਾਂ ਦੇ ਪੁੱਤ ਖੋਹਣ ਵਾਲੇ ਗੈਂਗਸਟਰਾਂ ਨੂੰ ਖਤਮ ਕਰਨ ਵਿੱਚ ਪੰਜਾਬ ਸਰਕਾਰ ਹੋਈ ਫੇਲ੍ਹ – ਚੱਠਾ
ਲੌਂਗੋਵਾਲ (ਜਗਸੀਰ ਸਿੰਘ)  : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਰਨਾਟਕਾ ਦੀ ਰਾਜਧਾਨੀ ਬੰਗਲੁਰੂ ਵਿੱਚ ਜੋ ਬੀ.ਜੇ.ਪੀ ਦੀ  ਗੁੰਡਾਗਰਦੀ ਦਾ ਨੰਗਾ ਨਾਚ ਸਾਹਮਣੇ ਆਇਆ ਹੈ ਜਿੱਥੇ ਸ਼ਾਂਤੀ ਦੇ ਪੁੰਜ ਅਤੇ ਸ਼ਾਂਤੀ ਦੇ ਪੁਜਾਰੀ ਇੱਕ ਕਿਸਾਨ ਆਗੂ ਦੇ ਉੱਪਰ ਇੱਕ ਪ੍ਰੈਸ ਕਾਨਫਰੰਸ ਵਿੱਚ ਬੈਠਿਆ ਹਮਲਾ ਕਰਨਾ ਤੇ ਕਾਲਖ ਸੁੱਟਣਾ ਅਤਿ ਨਿੰਦਣਯੋਗ ਹੈ ਅਤੇ ਸਾਡੀ ਜਥੇਬੰਦੀ ਭਾਕਿਯੂ ਏਕਤਾ ਸਿੱਧੂਪੁਰ ਉਸ ਘਟਨਾ ਦੀ ਕਰੜੇ ਸ਼ਬਦਾਂ ਵਿੱਚ ਪੁਰਜੋਰ ਨਿਖੇਧੀ ਕਰਦੀ ਹੈ ਅਤੇ ਕਰਨਾਟਕਾ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਸ ਸਾਜਿਸ਼ ਦੇ ਪਿੱਛੇ ਜੋ ਚਿਹਰੇ ਹਨ ਉਹਨਾਂ ਨੂੰ ਨੰਗਿਆਂ ਕਰਕੇ ਉਹਨਾਂ ਉੱਪਰ ਬਣਦੀ ਕਾਰਵਾਈ ਕਰੇ ਕਿਉਂਕਿ ਇਹ ਘਟਨਾ ਬਰਦਾਸ਼ਤ ਕਰਨ ਯੋਗ ਨਹੀਂ ਹੈ। ਕਿਸਾਨ ਆਗੂ ਰਣ ਸਿੰਘ ਚੱਠਾ, ਸਰਜੀਤ ਸਿੰਘ ਫਤਿਹਗੜ੍ਹ ਭਾਦਸੋਂ ਜ਼ਿਲ੍ਹਾ ਪ੍ਰਧਾਨ ਬੀਕੇਯੂ ਏਕਤਾ ਸਿੱਧੂਪੁਰ, ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ, ਬਲਜੀਤ ਸਿੰਘ ਜੌਲੀਆਂ, ਕਸ਼ਮੀਰ ਸਿੰਘ ਕਾਕੜਾ  ਨੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਬੇਵਕਤੀ ਇਸ ਦੁਨੀਆਂ ਤੋਂ ਚਲੇ ਜਾਣ ਨੂੰ ਪੰਜਾਬ ਪੰਜਾਬੀਅਤ ਤੇ ਪਰਿਵਾਰ ਨੂੰ ਕਦੇ ਵੀ ਨਾਂ ਪੂਰਾ ਹੋਣ ਵਾਲਾ ਘਾਟਾ ਦੱਸਿਆ ਤੇ ਕਿਹਾ ਕਿ ਮਾਂ ਬਾਪ ਲਈ ਇਹ ਅਸਿਹ ਦੁੱਖ ਹੈ ਵਾਹਿਗੁਰੂ ਅਜਿਹਾ ਦੁੱਖ ਕਿਸੇ ਮਾਂ ਬਾਪ ਨੂੰ ਕਦੇ ਨਾਂ ਦਿਖਾਉਣ ਕਿਉਂਕਿ ਸਭ ਤੋ ਵੱਡਾ ਦੁੱਖ ਹੁੰਦਾ ਮਾਂ ਬਾਪ ਦੇ ਹੁੰਦਿਆ ਪੁੱਤ ਦਾ ਤੁਰ ਜਾਣਾ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਮੇਰਾ ਹਾੜਾਂ ਹੈ ਉਹ ਪੰਜਾਬ ਦੇ ਪੁੱਤੋ ਕਿਸੇ ਮਾਂ ਦੀ ਕੁੱਖ ਨੂੰ ਇਸ ਤਰ੍ਹਾਂ ਨਾ ਉਜਾੜੋ ਜਿਸ ਮਾਂ ਨੇ ਪੁੱਤ ਨੂੰ 9 ਮਹੀਨੇ ਪੇਟ ਵਿੱਚ ਰੱਖ ਕੇ ਜਨਮ ਦਿੱਤਾ ਹੋਵੇ,ਜਿਸ ਪੁੱਤ ਨੂੰ ਸੁੱਕੀ ਥਾਂ ਪਾ ਕੇ ਆਪ ਗਿਲੇ ਥਾਂ ਪਈ ਹੋਵੇ, ਜਿਸ ਪੁੱਤ ਦੇ ਸਿਰ ਤੋਂ ਮਾਂ ਨੇ ਪਾਣੀ ਵਾਰ ਕੇ ਪੀਣਾ ਹੋਵੇ ਜਦੋ ਉਸ ਪੁੱਤ ਨੂੰ ਆਖਰੀ ਸਫਰ ਤੇ ਤੋਰਨ ਲਈ ਮਾਂ ਨੂੰ ਪੁੱਤ ਦਾ ਜੁੜਾਂ ਕਰਨਾ ਪੈ ਜਾਵੇ ਤਾਂ ਮਾਂ ਤਾਂ ਜਿਊੁਂਦੇਆਂ ਹੀ ਮਰ ਜਾਂਦੀ ਹੈ ਅਤੇ ਜਿਸ ਬਾਪ ਨੇ ਪੁੱਤ ਨੂੰ ਉਂਗਲੀ ਫੜ ਕੇ ਤੁਰਨਾ ਸਿਖਾਇਆ ਹੋਵੇ ਅਤੇ ਉਸ ਬਾਪ ਨੂੰ ਆਪਣੇ ਬੁਢੇਪੇ ਦੇ ਸਹਾਰੇ ਆਪਣੇ ਪੁੱਤ ਦੀ ਅਰਥੀ ਨੂੰ ਮੋਢਾ ਦੇਣਾ ਅਤੇ ਪੁੱਤ ਦੀ ਚਿੱਖਾ ਨੂੰ ਜਦੋ ਅੱਗ ਦੇਣੀ ਪੈਂਦੀ ਹੈ ਤਾਂ ਉਹ ਬਾਪ ਸਿਰਫ ਇੱਕ ਲਾਸ਼ ਹੀ ਰਹਿ ਜਾਂਦਾ ਕਿਉਂਕਿ ਤੁਸੀਂ ਉਹਨਾਂ ਦਾ ਇਕੱਲਾ ਪੁੱਤ ਹੀ ਨਹੀਂ ਖੋਹਿਆ ਸਗੋਂ ਤਿੰਨ ਇਨਸਾਨਾਂ ਦੀ ਜਿੰਦਗੀ ਖੋਹੀਆਂ ਅਤੇ ਉਹਨਾਂ ਨਾਲ ਜੁੜੇ ਹੋਏ ਪਤਾ ਨਹੀਂ ਕਿੰਨੇ ਲੋਕਾਂ ਦੀ ਜ਼ਿੰਦਗੀ ਖੋਹੀ ਹੈ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਇਸ ਦੁੱਖ ਦੀ ਘੜੀ ਵਿੱਚ ਸਾਰੀ ਭਾਕਿਯੂ ਏਕਤਾ ਸਿੱਧੂਪੁਰ ਪਰਿਵਾਰ ਦੇ ਨਾਲ ਖੜ੍ਹੀ ਹੈ ਅਤੇ ਉਸ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰਦੀ ਹੈ ਕਿ ਵਾਹਿਗੁਰੂ ਇਸ ਔਖੀ ਘੜੀ ਵਿੱਚ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਪੰਜਾਬ ਸਰਕਾਰ ਤੋ ਦੋਸ਼ੀਆ ਨੂੰ ਜਲਦੀ ਤੋਂ ਜਲਦੀ ਫੜਨ ਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਮੰਗ ਕਰਦੀ ਹੈ। ਇਸ ਮੌਕੇ,ਹਰੀ ਸਿੰਘ ਚੱਠਾ,ਪ੍ਰਧਾਨ ਦਲੇਲ ਸਿੰਘ ਚੱਠਾ, ਦਰਸ਼ਨ ਸਿੰਘ ਛਾਜਲਾ, ਮੱਖਣ ਸਿੰਘ ਰਟੋਲ, ਹਰਬੰਸ ਸਿੰਘ ਖਡਿਆਲ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.