ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 100ਵਾਂ ਦਿਨ  

Share and Enjoy !

Shares
ਪੰਜਾਬ ਦੇ ਲੋਕਾਂ ਨੇ ਬਦਲਾਅ ਨੂੰ ਵੋਟਾਂ ਪਾਈਆਂ ਨਾ ਕਿ ਬਦਲੇ ਲੈਣ  ਨੂੰ  : ਹੇਰਾਂ
ਹੁਸ਼ਿਆਰਪੁਰ /ਸਰਾਭਾ (ਤਰਸੇਮ ਦੀਵਾਨਾ ) : ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 100ਵਾਂ ਦਿਨ ਪੂਰਾ ਹੋਇਆ।  ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ  ਮੋਰਚੇ ‘ਚ ਅੱਜ ਟਾਂਡੀ ਮਨਜੀਤ ਕੌਰ ਦਾਖਾ,ਬੀਬੀ ਪਰਮਜੀਤ ਕੌਰ ਹੰਬੜਾ,ਜਗਜੀਤ ਸਿੰਘ ਮਡਿਆਣੀ,ਬਲਜੀਤ ਸਿੰਘ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਜਸਪਾਲ ਸਿੰਘ ਹੇਰਾਂ ਨੇ ਆਖਿਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਅਤੇ ਹੋਰ ਮੰਗਾਂ ਮਨਵਾਉਣ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਬੁੱਤ ਸਾਹਮਣੇ 100 ਦਿਨਾਂ ਤੋਂ ਹੱਕ ਮੰਗਦੇ ਜੁਝਾਰੂ ਮੌਜੂਦਾ ਆਪ ਦੀ ਸਰਕਾਰ ਨੂੰ ਦਿਖਾਈ ਨਹੀਂ ਦਿੰਦੇ। ਜਦ ਕੇ ਜਿਹੜੇ ਚੋਣਾਂ ਜਿੱਤਣ ਤੋਂ ਪਹਿਲਾਂ ਪੰਜਾਬ ਨੂੰ ਰੰਗਲਾ ਬਣਾਉਣ ਦੇ ਦਾਅਵੇ ਕਰਦੇ ਸੀ ਅੱਜ ਉਹ ਗੁਰੂਆਂ ਦੀ ਧਰਤੀ ਨੂੰ ਗੰਧਲਾ ਕਰਨ ਤੇ ਤੁਲ ਹੋਏ ਹਨ ।ਪੰਜਾਬ ਦੇ ਲੋਕਾਂ ਨੇ ਸਿਰਫ਼ ਬਦਲਾਅ ਨੂੰ ਵੋਟਾਂ ਪਾਈਆਂ ਸੀ ਨਾ ਕਿ ਆਹ ਹਾਲ ਨੂੰ ਜਿੱਥੇ ਨਿੱਤ ਨੋਜਵਾਨਾਂ ਦੇ ਸ਼ਿਕਾਰ ਖੇਡੇ ਜਾਂਦੇ ਹੋਣ ਪਤਾ ਨਹੀਂ ਕੀਹਨੇ ਕੀਹਦੇ ਗੈਂਗਵਾਰ ਦੇ ਨਾਂ ਤੇ ਗੋਲੀਆਂ ਮਾਰ ਜਾਣੀਆਂ ਨੇ,ਬਾਕੀ ਹੁਣ ਜੋ ਸਮੁੱਚੀ ਸਿੱਖ ਕੌਮ ਦੇ ਹੱਕ ਮੰਗੂ ਕਿ ਸਰਕਾਰਾਂ ਉਸ ਨੂੰ ਏਦਾਂ ਹੀ ਮਾਰਨਗੀਆਂ। ਉਨ੍ਹਾਂ ਅੱਗੇ ਆਖਿਆ ਕਿ ਹੁਣ ਵੇਲਾ ਆ ਗਿਆ ਕਿ ਸਮੁੱਚੀ ਕੌਮ ਇਕ ਮੰਚ ਤੇ ਇਕੱਠੇ ਹੋਣ ਦਾ ਤਾਂ ਜੋ ਪੰਜਾਬ ‘ਚ ਨਿੱਤ ਵਾਪਰਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ।ਸਾਡੀ  ਨੌਜਵਾਨਾਂ ਨੂੰ ਵੀ ਅਪੀਲ ਹੈ ਕਿ ਉਹ ਫਾਲਤੂ ਦੀਆਂ ਗੱਲਾਂ ਛੱਡ ਕੇ ਆਪਣੇ ਹੱਕੀ ਮੰਗਾਂ ਲਈ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰਨ ,ਤਦ ਅਸੀਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾ ਸਕੀਏ । ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਸਰਾਭਾ ਵਿਖੇ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 100 ਦਿਨ ਪੂਰੇ ਹੋ ਚੁੱਕੇ  ਹਨ ।ਉਥੇ ਹੀ ਇਸ ਭੁੱਖ ਹਡ਼ਤਾਲ ਚ ਆਉਣ ਵਾਲੀਆਂ ਸੰਗਤਾਂ ਦੇ ਦਿਨੋਂ ਦਿਨ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ ,ਹੁਣ ਸਿੱਖ ਕੌਮ ਦੀਆਂ ਹੱਕੀ ਮੰਗਾਂ ਜਲਦ ਫਤਿਹ ਕਰੇਗੇ ।ਇਸ ਸਮੇਂ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ ਨੇ ਆਖਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਹਾੜਾ 24 ਮਈ ਵਾਲੇ ਦਿਨ ਆਮ ਆਦਮੀ ਪਾਰਟੀ ਦੇ ਲੁਧਿਆਣੇ ਤੋਂ ਐਮ ਐਲ ਏ ਅਸ਼ੋਕ ਪ੍ਰੈਸ਼ਰ (ਪੱਪੀ) ਮੋਰਚੇ ‘ਚ ਪਹੁੰਚ ਕੇ ਸਾਨੂੰ ਬਸਵਾਸ ਦਿਵਾਇਆ ਸੀ ਕਿ ਮੈਂ ਪੰਜਾਬ ਸਰਕਾਰ ਅਤੇ ਭੁੱਖ ਹਡ਼ਤਾਲ ਤੇ ਬੈਠੇ ਆਗੂਆਂ ਵਿੱਚ ਜਾਮਨ ਬਣ ਕੇ ਕੰਮ ਕਰਾਂਗਾ ਤੇ ਆਪ ਜੀ ਦੀਆਂ ਹੱਕੀ ਮੰਗਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਚ ਲਿਆਵਾਂਗਾ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਦੀ ਖ਼ਸਤਾ ਹਾਲਤ ਸੁਧਾਰਨ ਲਈ ਸਿਰਫ਼ ਇਕ ਦਿਨ ਬਾਅਦ ਆਪ ਜੀ ਨੂੰ ਫੋਨ ਆਵੇਗਾ ਪਰ ਅੱਜ ਹਫ਼ਤਾ ਬੀਤਣ ਤੇ ਸਾਨੂੰ ਕੋਈ ਵੀ ਫੋਨ ਤਕ ਨਹੀਂ ਆਇਆ ।  ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਕੈਪਟਨ ਰਾਮਲੋਕ ਸਿੰਘ ਸਰਾਭਾ,ਟਹਿਲ ਸਿੰਘ ਕੈਲੇ,ਇੰਦਰਜੀਤ ਸਿੰਘ ਰੇਸ਼ਮ ਰਾਜ ਸਿੰਘ ਪ੍ਰਧਾਨ ਗੁਰਦੁਆਰਾ ਭਾਈ ਬੁੂੜਾ  ਸਾਹਿਬ ਮਨਸੂਰਾਂ,ਬਲਦੇਵ ਸਿੰਘ ਈਸਨਪਰ,ਕੁਲਦੀਪ ਸਿੰਘ ਬਿੱਲੂ ਕਿਲਾ ਰਾਇਪੁਰ,ਦਰਸ਼ਪ੍ਰੀਤ ਸਿੰਘ ਲੁਧਿਆਣਾ ,ਗੁਰਮੀਤ ਸਿੰਘ ਢੱਟ, ਮਾਸਟਰ ਮਹਿੰਦਰ ਸਿੰਘ ਲੁਧਿਆਣਾ ,ਅਮਰ ਸਿੰਘ ਜੁੜਾਹਾਂ,ਹਰਪ੍ਰੀਤ ਸਿੰਘ ਜਗਰਾਉਂ ਚਰਨਜੀਤ ਸਿੰਘ ਚੰਨਾ ਸਰਾਭਾ,ਤੁਲਸੀ ਦਾਸ ਸਰਾਭਾ,ਗੁਲਜ਼ਾਰ ਸਿੰਘ ਮੋਹੀ, ਦਵਿੰਦਰ ਸਿੰਘ ਭਨੋਹਡ਼,ਅੱਛਰਾ ਸਿੰਘ ਸਰਾਭਾ ਮੋਟਰਜ਼ ਵਾਲੇ ਸੁਖਦੇਵ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।

About Post Author

Share and Enjoy !

Shares

Leave a Reply

Your email address will not be published.