ਲੋਕ ਸਭਾ ਹਲਕਾ ਸੰਗਰੂਰ ਤੋਂ ਜ਼ਿਮਨੀ ਚੋਣ ਦੀ ਟਿਕਟ ਭਾਜਪਾ ਕਾਰਜਕਰਤਾ ਨੂੰ ਹੀ ਦੇਣ ਦੀ ਉੱਠੀ ਜੋਰਦਾਰ ਮੰਗ

Share and Enjoy !

Shares
– ਕਾਰਜਕਰਤਾ ਦੇ ਚੋਣ ਲੜਨ ਨਾਲ ਹੀ ਮਾਲਵਾ ਵਿਚ ਹੋਵੇਗਾ ਬੀਜੇਪੀ ਦਾ ਵਿਸਥਾਰ – ਵਿਨੋਦ ਗੁਪਤਾ
ਸੁਨਾਮ ਊਧਮ ਸਿੰਘ ਵਾਲਾ (ਜਗਸੀਰ ਲੌਂਗੋਵਾਲ) : ਭਾਰਤੀ ਜਨਤਾ ਪਾਰਟੀ ਵਲੋਂ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੀਆਂ ਤਿਆਰੀਆਂ ਲਈ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਅਤੇ ਇਸ ਅਹਿਮ ਸੀਟ ਤੇ ਇਸ ਵਾਰ ਮੁਕਾਬਲਾ ਵੀ ਜਬਰਦਸਤ ਹੋਣ ਦੇ ਆਸਾਰ ਬਣ ਨੇ ਸ਼ੁਰੂ ਹੋ ਚੁੱਕੇ ਹਨ ਅਤੇ ਭਾਜਪਾ ਦੇ ਕਈ ਸੀਨੀਅਰ ਟਕਸਾਲੀ ਨੇਤਾ ਇਸ ਚੋਣ ਵਿਚ ਆਪਣੀ ਕਿਸਮਤ ਅਜ਼ਮਾਉਣ ਲਈ ਲਗਾਤਾਰ ਭਾਜਪਾ ਲੀਡਰਸਿਪ ਅੱਗੇ ਕਾਰਜਕਰਤਾਵਾਂ ਨੂੰ ਟਿਕਟ ਦੇਣ ਦੀ ਗੁਹਾਰ ਲਗਾ ਰਹੇ ਹਨ ਅਤੇ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪਾਰਟੀ ਕਿਸ ਉਮੀਦਵਾਰ ਤੇ ਵਿਸ਼ਵਾਸ਼ ਕਰਦੇ ਹੋਏ ਟਿਕਟ ਦਿੰਦੀ ਹੈ । ਜਿਕਰਯੋਗ ਹੈ ਲੋਕ ਸਭਾ ਦੇ ਇਸ ਖੇਤਰ ਵਿੱਚ  ਬਰਨਾਲਾ,ਮਾਲੇਰਕੋਟਲਾ,ਸੰਗਰੂਰ 1 ਅਤੇ ਸੰਗਰੂਰ 2 ਜਿਲੇ ਆਉਂਦੇ ਹਨ ਅਤੇ ਇਨ੍ਹਾਂ ਜਿਲ੍ਹਿਆਂ  ਵਿਚ ਲੋਕ ਸਭਾ ਉਮੀਦਵਾਰ ਦੇ ਤੌਰ ਤੇ ਭਾਜਪਾ ਦੇ ਮੌਜੂਦਾ ਪ੍ਰਦੇਸ਼ ਕਾਰਜ਼ਕਾਰਨੀ ਮੈਂਬਰ ਅਤੇ ਬਠਿੰਡਾ ਸ਼ਹਿਰੀ ਜਿਲ੍ਹੇ ਦੇ ਇੰਚਾਰਜ ਵਿਨੋਦ ਗੁਪਤਾ ਸਭ ਤੋਂ ਅੱਗੇ ਚੱਲ ਰਹੇ ਹਨ ਅਤੇ ਚਾਰੇ ਜ਼ਿਲ੍ਹਿਆਂ ਵਿੱਚ ਆਪਣੀ ਵਧੀਆ ਪਕੜ ਰੱਖਦੇ ਹਨ ਅਤੇ ਬਹੁਤ ਸਾਰੇ ਸੀਨੀਅਰ ਅਹੁਦੇਦਾਰਾਂ ਦਾ ਵੀ ਓਹਨਾ ਨੂੰ ਸਮਰਥਨ ਹਾਸਿਲ ਹੈ। ਵਿਨੋਦ ਗੁਪਤਾ ਜਿਥੇ ਪਾਰਟੀ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ ਉਥੇ ਹੀ ਓਹਨਾ ਨੇ ਲਗਭਗ 8/10  ਜ਼ਿਲ੍ਹਿਆਂ ਵਿਚ ਬਤੌਰ ਜਿਲਾ ਇੰਚਾਰਜ ਦੇ ਤੌਰ ਤੇ ਕੰਮ ਕਰਕੇ ਆਪਣੀ ਯੋਗਤਾ ਦਾ ਅਹਿਸਾਸ ਕਰਵਾਇਆ ਹੈ।ਇਸ ਸਬੰਧੀ ਸੀਨੀਅਰ ਭਾਜਪਾ ਆਗੂ ਵਿਨੋਦ ਗੁਪਤਾ ਦਾ ਵੀ ਸਪਸ਼ਟ ਕਹਿਣਾ ਹੈ ਕਿ ਅਗਰ ਪਾਰਟੀ ਓਹਨਾ ਨੂੰ ਅਸੀਰਵਾਦ ਦਿੰਦੀ ਹੈ ਤਾਂ ਉਹ ਕੁਝ ਵੀ ਕਰਨ ਵਿਚ ਸਮਰੱਥ ਹਨ ਅਤੇ ਓਹਨਾ ਦੀ ਵੀ ਦਿਲੀ ਇੱਛਾ ਹੈ ਕਿ ਪਾਰਟੀ ਵਰਕਰਾਂ ਵਿੱਚੋ ਹੀ ਟਿਕਟ ਮਿਲਣੀ ਚਾਹੀਦੀ ਆ ਤਾਂਕਿ ਆਉਣ ਵਾਲੇ ਦਿਨਾਂ ਵਿਚ ਭਾਜਪਾ ਖਾਸ ਕਰ ਮਾਲਵਾ ਵਿਚ ਆਪਣਾ ਝੰਡਾ ਬੁਲੰਦ ਕਰ ਸਕੇ। ਬੀਜੇਪੀ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਸੰਗਰੂਰ ਫੇਰੀ ਦੌਰਾਨ ਵਿਨੋਦ ਗੁਪਤਾ ਨੇ ਅਸ਼ਵਨੀ ਸ਼ਰਮਾ ਨਾਲ ਵਿਸ਼ੇਸ਼ ਤੌਰ ਤੇ ਮੁਲਾਕਾਤ ਕੀਤੀ ਅਤੇ ਆਪਣੇ ਸਾਥੀਆਂ ਵਲੋਂ ਦਿੱਤੇ ਸਮਰਥਨ ਦਾ ਆਸ਼ਵਾਸਨ ਦਿੰਦੇ ਹੋਏ ਟਿਕਟ ਦੀ ਦਾਵੇਦਾਰੀ ਕੀਤੀ ਅਤੇ ਯਕੀਨ ਦਿੱਤਾ ਕਿ ਉਹ ਇਕ ਵਧੀਆ ਊਮੀਦਵਾਰ ਸਾਬਿਤ ਹੋਣਗੇ ਅਤੇ ਪਾਰਟੀ ਦੀ ਚੜਦੀਕਲਾ ਲਈ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਹਰ ਵਰਕਰ ਨੂੰ ਨਾਲ ਲੈਕੇ ਸੀਟ ਜਿੱਤ ਕੇ ਪਾਰਟੀ ਦੀ ਝੋਲ਼ੀ ਵਿੱਚ ਪਾਉਣਗੇ।ਵਿਨੋਦ ਗੁਪਤਾ ਦੇ ਨਾਲ ਇਸ ਸਮੇਂ ਕਈ ਜਿਲਾ ਪ੍ਰਧਾਨ,ਪ੍ਰਦੇਸ਼ ਕਾਰਜ਼ਕਾਰਨੀ ਮੈਂਬਰ ਅਤੇ ਹੋਰ ਬਹੁਤ ਸਾਰੇ ਨੇਤਾਵਾਂ ਨੇ ਵੀ ਉਨ੍ਹਾਂ ਨੂੰ ਨੂੰ ਟਿਕਟ ਦੇਣ ਦੀ ਮੰਗ ਦਾ ਸਮਰਥਨ ਕੀਤਾ।ਹਾਲੇ ਕੁਝ ਦਿਨ ਪਹਿਲਾਂ ਵੀ ਇਨ੍ਹਾਂ ਜ਼ਿਲ੍ਹਿਆਂ ਦੇ ਕਈ ਵੱਡੇ ਆਗੂਆਂ ਨੇ ਵੀ ਵਿਨੋਦ ਗੁਪਤਾ ਦੇ ਹੱਕ ਵਿਚ ਟਿਕਟ ਦੇਣ ਦਾ ਸਮੂਹਿਕ ਤੌਰ ਤੇ ਫੈਂਸਲਾ ਕਰ ਕੇ ਪਾਰਟੀ ਲੀਡਰਸ਼ਿਪ ਨੂੰ ਬੇਨਤੀ ਕੀਤੀ ਗਈ ਸੀ।ਪਾਰਟੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਵਰਕਰਾਂ ਅਤੇ ਭਾਜਪਾ ਨੇਤਾਵਾਂ ਦੀ ਗੱਲ ਗੌਰ ਨਾਲ ਸੁਣੀ ਅਤੇ ਆਸ਼ਵਾਸਨ ਦਿੱਤਾ ਕਿ ਉਹ ਉਨ੍ਹਾ ਦਾ ਪੱਖ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਅੱਗੇ ਰੱਖਣਗੇ ਅਤੇ ਉਨ੍ਹਾ ਨੂੰ ਵੀ ਪੂਰਾ ਵਿਸ਼ਵਾਸ਼ ਹੈ ਕਿ ਪਾਰਟੀ ਇਸ ਸਬੰਧੀ ਚੰਗਾ ਫੈਸਲਾ ਲਵੇਗੀ ।

About Post Author

Share and Enjoy !

Shares

Leave a Reply

Your email address will not be published.