ਲੋਕ ਨਿਰਮਾਣ ਵਿਭਾਗ,ਪੰਜਾਬ ਵਿੱਚ ਕੰਮ ਕਰ ਰਹੇ ਸਮੂਹ ਜੂਨੀਅਰ/ਸਹਾਇਕ ਇੰਜੀਨੀਅਰਜ਼ ਦਾ ਲੋਕਤੰਤਰਿਕ ਆਮ ਇਜਲਾਸ 28 ਮਈ ਨੂੰ ਲੁਧਿਆਣਾ ਵਿਖੇ

Share and Enjoy !

Shares

ਫਗਵਾੜਾ  (Check Post) : ਡਿਪਲੋਮਾ ਇੰਜੀਨੀਅਰਜ਼ ਐਸ਼ੋਸੀਏਸ਼ਨ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਸੂਬਾ ਪ੍ਰਧਾਨ ਇੰਜ: ਦਿਲਪ੍ਰੀਤ ਸਿੰਘ ਲੋਹਟ ਅਤੇ ਸੂਬਾ ਜਨਰਲ ਸਕੱਤਰ ਇੰਜ: ਪਰਵਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਲੋਕ ਨਿਰਮਾਣ ਵਿਭਾਗ ਪੰਜਾਬ ਵਿੱਚ ਕੰਮ ਕਰ ਰਹੇ ਸਮੂਹ ਜੂਨੀਅਰ/ਸਹਾਇਕ ਇੰਜੀਨੀਅਰਜ਼ ਦੀਆਂ ਹੱਕੀ,ਵਾਜ਼ਬ ਤੇ ਜਾਇਜ਼ ਲੰਬਿਤ ਮੰਗਾਂ ਦੇ ਸਬੰਧ ਵਿੱਚ ਅਗਲੇਰੀ ਲੋਕਤੰਤਰਿਕ ਸਾਂਤਮਈ ਸੰਘਰਸ਼ੀ ਰਣਨੀਤੀ ਉਲੀਕਣ, ਜੱਥੇਬੰਦਕ ਢਾਂਚੇ ਵਿੱਚ ਲੋਕਤੰਤਰਿਕ ਢੰਗ ਨਾਲ਼ ਪੁਨਰਗਠਨ,ਦੁਬਾਰਾ ਬਣਤਰ ਆਦਿ ਤੇ ਵਿਚਾਰ ਕਰਨ ਲਈ ਸੂਬਾ ਪੱਧਰੀ ਲੋਕਤੰਤਰਿਕ ਆਮ ਇਜਲਾਸ ਕਰਨ ਦਾ ਫੈਸਲਾ ਮਿਤੀ 28-05-2022, ਸਵੇਰੇ 10 ਵਜੇ ਦਿਨ ਸ਼ਨਿਚਰਵਾਰ ਨੂੰ ਪੰਜਾਬੀ ਭਵਨ ਨੇੜੇ ਭਾਰਤ ਨਗਰ ਚੌਕ,ਲੁਧਿਆਣਾ ਵਿਖੇ ਕਰਨ ਦਾ ਫੈਸਲਾ ਕੀਤਾ ਗਿਆ ਹੈ।ਜੱਥੇਬੰਦੀ ਵੱਲੋਂ ਇਸ ਸੂਬਾਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਲੋਕ ਨਿਰਮਾਣ ਵਿਭਾਗ ਪੰਜਾਬ ਦੇ ਸਮੂਹ /ਸਾਰੇ ਹਲਕਾ ਦਫਤਰਾਂ ਵਿੱਚ ਕੰਮ ਕਰ ਰਹੇ ਜੂਨੀਅਰ/ ਸਹਾਇਕ ਇੰਜੀਨੀਅਰਜ਼/ ਉਪ ਮੰਡਲ ਇੰਜੀਨੀਅਰਜ਼- ਪਦ ਉੱਨਤ, ਕਾਰਜਕਾਰੀ ਇੰਜੀਨੀਅਰ- ਜੇ ਈ ਕਾਡਰ ਤੋਂ ਪਦ ਉੱਨਤ ਨੂੰ ਇਸ ਲੋਕਤੰਤਰਿਕ ਆਮ ਇਜਲਾਸ ਵਿੱਚ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੰਦੇ ਹੋਏ ਅਪੀਲ ਕੀਤੀ ਗਈ। ਪੰਜਾਬ ਸਰਕਾਰ ਨੂੰ ਇਸ ਵਰਗ ਦੀਆਂ ਲੰਬਿਤ ਹੱਕੀ,ਵਾਜ਼ਬ ਤੇ ਜਾਇਜ਼ ਮੰਗਾਂ ਨੂੰ ਤਰੁੰਤ ਮੰਨਣ ਦੀ ਅਪੀਲ ਕੀਤੀ ਗਈ।ਇਸ ਮੀਟਿੰਗ ਵਿੱਚ ਵੱਖ- 2 ਸੂਬਾ ਤੇ ਸਰਕਲ ਪੱਧਰੀ ਆਗੂਆਂ ਜਿਨ੍ਹਾਂ ਵਿੱਚ ਇੰਜ: ਸੰਤੋਖ ਸਿੰਘ ਸੰਮੀ,ਇੰਜੀ:ਮੋਹਨ ਸਿੰਘ ਸਹੋਤਾ (ਦੋਵੇਂ ਸੂਬਾ ਮੀਤ ਪ੍ਰਧਾਨ) ਡੀ: ਈ: ਏ: ਪੰਜਾਬ, ਇੰਜੀ:ਸਰੂਪ ਸਿੰਘ,ਇੰਜੀ:ਸਤਵੰਤ ਸਿੰਘ ਭਾਟੀਆ ਚੈਅਰਮੈਨ ਕੌਸਲ ਲੁਧਿਆਣਾ, ਇੰਜੀ: ਅਮਨਜੀਤ ਸਿੰਘ ਸੱਗੂ ਲੁਧਿਆਣਾ, ਇੰਜੀ: ਰੁਪਿੰਦਰ ਸਿੰਘ ਜੱਸੜ ਸੂਬਾ ਵਿੱਤ ਸਕੱਤਰ ਇੰਜੀ: ਅਨਿਲ ਮਿਨਹਾਸ ਮੰਡਲ ਸਕੱਤਰ ਪ੍ਰਾਂਤਕ,ਇੰਜੀ: ਗੁਰਸੇਵਕ ਸਿੰਘ – ਬਿਜਲੀ ਵਿੰਗ, ਇੰਜੀ:ਰਾਜ ਕੁਮਾਰ ਪ੍ਰਾਂਤਕ ਮੰਡਲ, ਇੰਜੀ: ਗੁਰਪ੍ਰੀਤ ਸਿੰਘ ਧੀਰ, ਇੰਜੀ: ਰਾਜੇਸ਼ ਕੁਮਾਰ, ਇੰਜੀ: ਹੰਸ ਰਾਜ, ਇੰਜੀ: ਕੁਲਵਿੰਦਰ ਸਿੰਘ, ਇੰਜੀ: ਕਮਲਜੀਤ ਸਿੰਘ, ਇੰਜੀ: ਰਾਜਿੰਦਰ ਪਾਠਕ, ਇੰਜੀ: ਇੰਦਰਜੀਤ  ਸਿੰਘ ਸਮਰਾਲਾ, ਇੰਜੀ: ਗੁਰਸ਼ਰਨ ਸਿੰਘ,ਇੰਜੀ: ਭਰਤ ਕੁਮਾਰ ਆਦਿ ਜੇ ਈ/ ਏ ਈ ਸ਼ਾਮਲ ਹੋਏ।

About Post Author

Share and Enjoy !

Shares

Leave a Reply

Your email address will not be published.